07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੇਰਾਬੱਸੀ ਨਗਰ ਕੌਂਸਲ ਦੀ ਦੂਰਅੰਦੇਸ਼ੀ ਸੋਚ 'ਤੇ ਉੱਠੇ ਸਵਾਲ <br/>

Ad Position 21
No active advertisement
ਅਜੀਤ ਡੈਸਕ 18-04-2026
ਡੇਰਾਬੱਸੀ, 17 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਨਗਰ ਕੌਂਸਲ ਡੇਰਾਬੱਸੀ ਵਲੋਂ ਨਵੇਂ ਬੱਸ ਸਟੈਂਡ ਨੇੜੇ ਚੱਲ ਰਹੇ ਪਾਰਕਿੰਗ ਦੇ ਪ੍ਰਾਜੈਕਟ ਤਹਿਤ ਤਹਿਸੀਲ ਰੋਡ 'ਤੇ ਬੂਥਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੁੰਦੇ ਸਾਰ ਵਿਵਾਦ ਖੜ੍ਹਾ ਹੋ ਗਿਆ ਹੈ | ਪ੍ਰਸ਼ਾਸਨ ਵਲੋਂ ਪੁਰਾਣੇ ਬੱਸ ਸਟੈਂਡ ਦੇ ਦੁਕਾਨਦਾਰਾਂ ਨੂੰ ਵਸਾਉਣ ਲਈ ਇਥੇ 6 X 6 ਫੁੱਟ ਦੇ 32 ਬੂਥ ਬਣਾਉਣ ਦੀ ਯੋਜਨਾ ਹੈ, ਪਰ ਇਨ੍ਹਾਂ ਦੀ ਲੋਕੇਸ਼ਨ ਨੇ ਸ਼ਹਿਰ ਦੇ ਪਲਾਨਰਾਂ ਤੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਪਹਿਲਾਂ ਹੀ ਟ੍ਰੈਫ਼ਿਕ ਦੇ ਬੋਝ ਹੇਠ ਦਬੀ ਤਹਿਸੀਲ ਰੋਡ 'ਤੇ ਬਿਨਾਂ ਕਿਸੇ ਸਮਰਪਿਤ ਪਾਰਕਿੰਗ ਦੇ ਬਣਾਏ ਜਾ ਰਹੇ ਇਹ ਬੂਥ ਭਵਿੱਖ 'ਚ ਇਸ ਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਚੋਕ (ਬਲਾਕ) ਕਰਨ ਦਾ ਕਾਰਨ ਬਣ ਸਕਦੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਡੇਰਾਬੱਸੀ ਸ਼ਹਿਰ ਪਹਿਲਾਂ ਹੀ ਗ਼ਲਤ ਪਲਾਨਿੰਗ ਦਾ ਸੰਤਾਪ ਭੋਗ ਰਿਹਾ ਹੈ | ਅਨਾਜ ਮੰਡੀ ਰੋਡ, ਕਾਲਜ ਰੋਡ ਅਤੇ ਗੁਲਾਬਗੜ੍ਹ ਰੋਡ 'ਤੇ ਸਥਿਤ 98 ਫ਼ੀਸਦੀ ਵਪਾਰਕ ਇਮਾਰਤਾਂ ਦੇ ਨਕਸ਼ਿਆਂ 'ਚ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ ਕਿਉਂਕਿ ਨਗਰ ਕੌਂਸਲ ਨੇ ਨਕਸ਼ੇ ਪਾਸ ਕਰਦੇ ਸਮੇਂ ਕਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰਵਾਈ | ਹੁਣ ਜਦੋਂ ਕੌਂਸਲ ਖ਼ੁਦ ਨਵੇਂ ਬੂਥਾਂ ਦੀ ਉਸਾਰੀ ਕਰ ਰਹੀ ਹੈ ਤਾਂ ਵੀ ਪੁਰਾਣੀਆਂ ਗ਼ਲਤੀਆਂ ਨੂੰ ਦੁਹਰਾਇਆ ਜਾ ਰਿਹਾ ਹੈ | ਪੁਰਾਣੀ ਪਾਣੀ ਵਾਲੀ ਟੈਂਕੀ ਦੇ ਪਾਰਕ ਵਾਲੀ ਜਗ੍ਹਾ 'ਤੇ ਬਣ ਰਹੇ ਇਨ੍ਹਾਂ ਬੂਥਾਂ ਦੇ ਅੱਗੇ ਨਾ ਸਿਰਫ਼ ਗਾਹਕਾਂ ਦੀ ਭੀੜ ਲੱਗੇਗੀ, ਸਗੋਂ ਦੁਕਾਨਦਾਰਾਂ ਦਾ ਸਾਮਾਨ ਅਤੇ ਵਾਹਨ ਵੀ ਸੜਕ ਤੱਕ ਫੈਲ ਜਾਣਗੇ, ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਖੜ੍ਹੀ ਹੋਵੇਗੀ | ਹਾਲਾਂਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਦਲੀਲ ਦਿੱਤੀ ਹੈ ਕਿ ਬੱਸ ਅੱਡੇ ਦੇ ਨੇੜੇ ਇਕ ਵੱਡੀ ਪਾਰਕਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਇਸ ਸਮੱਸਿਆ ਨੂੰ ਹੱਲ ਕਰੇਗੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਾਜਾਇਜ਼ ਕਬਜ਼ਿਆਂ ਵਿਰੁੱਧ ਨਿਯਮਿਤ ਕਾਰਵਾਈ ਕੀਤੀ ਜਾਵੇਗੀ | ਓਧਰ ਦੂਜੇ ਪਾਸੇ ਸਥਾਨਕ ਲੋਕਾਂ ਦਾ ਸਵਾਲ ਹੈ ਕਿ ਜਦੋਂ ਸ਼ਹਿਰ ਦੇ ਬਾਕੀ ਹਿੱਸਿਆਂ 'ਚ ਨਾਜਾਇਜ਼ ਕਬਜ਼ੇ ਅਤੇ ਪਾਰਕਿੰਗ 'ਤੇ ਪ੍ਰਸ਼ਾਸਨ ਲਗਾਮ ਨਹੀਂ ਪਾ ਸਕਿਆ ਤਾਂ ਤਹਿਸੀਲ ਰੋਡ 'ਤੇ ਇਹ ਦਾਅਵੇ ਕਿਵੇਂ ਸੱਚ ਸਾਬਿਤ ਹੋਣਗੇ | ਲੋਕਾਂ ਨੇ ਮੰਗ ਕੀਤੀ ਹੈ ਕਿ ਬੂਥਾਂ ਦੀ ਅਲਾਟਮੈਂਟ ਤੋਂ ਪਹਿਲਾਂ ਟ੍ਰੈਫ਼ਿਕ ਪ੍ਰਬੰਧਨ ਅਤੇ ਪਾਰਕਿੰਗ ਦੀ ਸਮੱਸਿਆ ਦਾ ਕੋਈ ਠੋਸ ਅਤੇ ਸਥਾਈ ਹੱਲ ਯਕੀਨੀ ਬਣਾਇਆ ਜਾਵੇ ਤਾਂ ਜੋ ਨਵਾਂ ਪ੍ਰਾਜੈਕਟ ਸ਼ਹਿਰ ਲਈ ਰਾਹਤ ਦੀ ਥਾਂ ਆਫ਼ਤ ਨਾ ਬਣ ਜਾਵੇ |

Ad Position 22
No active advertisement
ਪਿਛਲੀ ਖ਼ਬਰ ਐਫ. ਸੀ. ਆਰ. ਡਾ. ਸੁਮਿਤਾ ਮਿਸ਼ਰਾ ਨੇ ਬਰਵਾਲਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/>
Ad Position 24
No active advertisement