ਜ਼ੀਰਕਪੁਰ, 17 ਅਪ੍ਰੈਲ (ਮਨਿੰਦਰ ਸਿੰਘ)-ਵਿਸ਼ਵਾਸ ਫਾਊਾਡੇਸ਼ਨ ਪੰਚਕੂਲਾ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਮੁਹਾਲੀ ਸ਼ਾਖਾ ਵਲੋਂ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਦੇ ਸਾਹਮਣੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 51 ਯੂਨਿਟ ਖ਼ੂਨ ਇਕੱਤਰ ਕੀਤਾ | ਇਸ ਮੌਕੇ ਵਿਸ਼ਵਾਸ ਫਾਊਾਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਹਰ ਵਿਅਕਤੀ ਨੂੰ ਹਰ 90 ਦਿਨਾਂ ਵਿਚ ਇਕ ਵਾਰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਇਸ ਤਰ੍ਹਾਂ ਕਰਨ ਨਾਲ ਜਿਥੇ ਲੋੜਵੰਦਾਂ ਦੀ ਮਦਦ ਹੁੰਦੀ ਹੈ, ਉਥੇ ਹੀ ਖ਼ੂਨਦਾਨੀ ਦਾ ਸਰੀਰ ਸਿਹਤਮੰਦ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਅੰਤ 'ਚ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਤੋਹਫ਼ੇ ਦੇ ਕੇ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਡਾ. ਪ੍ਰੇਮ ਨਾਥ ਬਾਂਸਲ, ਪਵਨ ਗਰਗ, ਸੰਦੀਪ ਪਰਮਾਰ ਤੇ ਸਤੀਆ ਭੂਸ਼ਨ ਖੁਰਾਣਾ ਸਮੇਤ ਵਿਸ਼ਵਾਸ ਫਾਊਾਡੇਸ਼ਨ ਦੇ ਹੋਰ ਮੈਂਬਰ ਵੀ ਸਨ |