06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਾਸਵਰਡ ਰੀਸੈਟ ਦੇ ਜਾਲ 'ਚ ਫਸਿਆ ਨੌਜਵਾਨ, 3.05 ਲੱਖ ਦੀ ਸਾਇਬਰ ਠੱਗੀ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) -ਆਨਲਾਈਨ ਸਹਾਇਤਾ ਦੇ ਨਾਂ 'ਤੇ ਸਾਇਬਰ ਠੱਗਾਂ ਵਲੋਂ ਇਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਚੰਡੀਗੜ੍ਹ ਦੇ ਇਕ ਵਾਸੀ ਨਾਲ 3.05 ਲੱਖ ਰੁਪਏ ਦੀ ਠੱਗੀ ਕਰ ਲਈ ਗਈ | ਪਾਸਵਰਡ ਰੀਸੈਟ ਕਰਨ ਲਈ ਇੰਟਰਨੈੱਟ 'ਤੇ ਜਾਣਕਾਰੀ ਲੱਭ ਰਹੇ ਸ਼ਿਕਾਇਤਕਰਤਾ ਨੂੰ ਠੱਗਾਂ ਨੇ ਆਪਣੇ ਜਾਲ 'ਚ ਫ਼ਸਾ ਕੇ ਰਕਮ ਹੜਪ ਲਈ | ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਬਿਜੈ ਸਿੰਘ ਰਾਵਤ, ਨਿਵਾਸੀ ਸੈਕਟਰ 47/ਬੀ ਚੰਡੀਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਨਲਾਈਨ ਪਾਸਵਰਡ ਰੀਸੈਟ ਕਰਨ ਬਾਰੇ ਜਾਣਕਾਰੀ ਲੱਭ ਰਹੇ ਸਨ | ਇਸ ਦੌਰਾਨ ਉਨ੍ਹਾਂ ਨੂੰ ਇਕ ਨੰਬਰ ਤੇ ਲਿੰਕ ਮਿਲਿਆ ਜਿਸ ਰਾਹੀਂ ਸੰਪਰਕ ਕਰਨ 'ਤੇ ਠੱਗਾਂ ਨੇ ਆਪਣੇ ਆਪ ਨੂੰ ਤਕਨੀਕੀ ਸਹਾਇਤਾ ਕਰਮਚਾਰੀ ਦੱਸਿਆ ਤੇ ਭਰੋਸੇ 'ਚ ਲੈ ਲਿਆ | ਠੱਗਾਂ ਨੇ ਪਹਿਲਾਂ ਛੋਟੀਆਂ-ਛੋਟੀਆਂ ਕਾਰਵਾਈਆਂ ਦੇ ਨਾਂ 'ਤੇ ਰਕਮ ਟ੍ਰਾਂਸਫਰ ਕਰਵਾਈ ਅਤੇ ਬਾਅਦ 'ਚ ਵੱਖ-ਵੱਖ ਬਹਾਨਿਆਂ ਨਾਲ ਕੁੱਲ 3,05,003 ਰੁਪਏ ਆਪਣੇ ਖਾਤਿਆਂ ਵਿਚ ਪਵਾ ਲਏ | ਸ਼ਿਕਾਇਤਕਰਤਾ ਨੂੰ ਠੱਗੀ ਦਾ ਅਹਿਸਾਸ ਹੋਣ 'ਤੇ ਉਨ•ਾਂ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ | ਪੁਲਿਸ ਵਲੋਂ ਇਸ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 319(2), 318(4) ਅਤੇ 61(2) ਤਹਿਤ ਐਫ.ਆਈ.ਆਰ. ਦਰਜ ਕਰ ਲਈ ਗਈ ਹੈ | ਚੰਡੀਗੜ੍ਹ ਦੀ ਸਾਇਬਰ ਕ੍ਰਾਈਮ ਥਾਣਾ ਸੈਕਟਰ-17 ਟੀਮ ਵਲੋਂ ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਅਤੇ ਡਿਜ਼ਿਟਲ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਨੁਸਾਰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਠੱਗ ਅਕਸਰ ਗੂਗਲ ਸਰਚ ਜਾਂ ਸੋਸ਼ਲ ਮੀਡੀਆ ਰਾਹੀਂ ਫਰਜ਼ੀ ਹੈਲਪਲਾਈਨ ਨੰਬਰ ਅਤੇ ਵੈੱਬਸਾਈਟਾਂ ਬਣਾ ਕੇ ਲੋਕਾਂ ਨੂੰ ਫ਼ਸਾਉਂਦੇ ਹਨ | ਉਹ ਪੀੜਤਾਂ ਤੋਂ ਓ.ਟੀ.ਪੀ, ਬੈਂਕ ਵੇਰਵੇ ਜਾਂ ਰਿਮੋਟ ਐਕਸੈਸ ਐਪ ਡਾਊਨਲੋਡ ਕਰਵਾ ਕੇ ਖਾਤਿਆਂ 'ਚੋਂ ਪੈਸੇ ਕੱਢ ਲੈਂਦੇ ਹਨ | ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਮਦਦ ਲਈ ਕੇਵਲ ਅਧਿਕਾਰਤ ਵੈੱਬਸਾਈਟਾਂ ਜਾਂ ਸਰਕਾਰੀ ਹੈਲਪਲਾਈਨ ਨੰਬਰਾਂ ਦੀ ਹੀ ਵਰਤੋਂ ਕਰਨ | ਅਣਜਾਣੇ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚਣ, ਆਪਣੀ ਨਿੱਜੀ ਜਾਂ ਬੈਂਕ ਸੰਬੰਧੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ ਅਤੇ ਸ਼ੱਕੀ ਗਤੀਵਿਧੀ ਦੇਖਣ 'ਤੇ ਤੁਰੰਤ ਸਾਇਬਰ ਕ੍ਰਾਈਮ ਪੋਰਟਲ ਜਾਂ ਨੇੜਲੇ ਪੁਲਿਸ ਥਾਣੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ | ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਮੇਂ ਸਿਰ ਸ਼ਿਕਾਇਤ ਦਰਜ ਕਰਵਾਉਣ ਨਾਲ ਰਕਮ ਵਾਪਸ ਲੈਣ ਦੀ ਸੰਭਾਵਨਾ ਵਧ ਜਾਂਦੀ ਹੈ, ਇਸ ਲਈ ਲੋਕ ਜਾਗਰੂਕ ਰਹਿਣ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਭਵਨ ਵਿਖੇ ਪੈਨਸ਼ਨਰਾਂ ਦੇ ਵਿਸ਼ੇਸ਼ ਇਜਲਾਸ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਸੇਵਾ-ਮੁਕਤ ਕਰਮਚਾਰੀ <br/> ਅਗਲੀ ਖ਼ਬਰ ਮੁਹਾਲੀ ਬਲਾਕ ਕਾਂਗਰਸ ਦੇ ਜਸਪ੍ਰੀਤ ਸਿੰਘ ਗਿੱਲ ਸ਼ਹਿਰੀ ਤੇ ਪ੍ਰਦੀਪ ਸਿੰਘ ਦਿਹਾਤੀ ਪ੍ਰਧਾਨ ਨਿਯੁਕਤ <br/>
Ad Position 24
No active advertisement