06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਿਸਾਨ ਭਵਨ ਵਿਖੇ ਪੈਨਸ਼ਨਰਾਂ ਦੇ ਵਿਸ਼ੇਸ਼ ਇਜਲਾਸ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਸੇਵਾ-ਮੁਕਤ ਕਰਮਚਾਰੀ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਅਜਾਇਬ ਸਿੰਘ ਔਜਲਾ)- ਕਿਸਾਨ ਭਵਨ ਚੰਡੀਗੜ੍ਹ ਵਿਖੇ ਅੱਜ ਸੇਵਾ ਮੁਕਤ ਕਰਮਚਾਰੀਆਂ ਦੇ ਇਕ ਵਿਸ਼ੇਸ਼ ਇਜਲਾਸ 'ਚ ਵੱਡੀ ਗਿਣਤੀ 'ਚ ਸੇਵਾ-ਮੁਕਤ ਕਰਮਚਾਰੀ ਸ਼ਾਮਿਲ ਹੋਏ | ਪੰਜਾਬ ਮੰਡੀ ਬੋਰਡ ਰਿਟਾ. ਇੰਪਲਾਇਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੱਦੇ ਇਜਲਾਸ ਦੀ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਅਮਰਜੀਤ ਸਿੰਘ ਸਿਵੀਆ, ਗੁਰਨਾਮ ਸਿੰਘ ਸੈਣੀ, ਅਮਰ ਪਾਲ ਸਿੰਘ ਸਾਹਨੀ ਤੇ ਇੰਦਰਜੀਤ ਸਿੰਘ ਪੇ੍ਰਮੀ ਆਦਿ ਵਲੋਂ ਕੀਤੀ ਗਈ | ਇਸ ਮੌਕੇ ਅਮਰਜੀਤ ਸਿੰਘ ਸਿਵੀਆ ਵਲੋਂ ਸਮੇਂ-ਸਮੇਂ ਤੇ ਸੇਵਾ ਮੁਕਤ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਪੈਨਸ਼ਨ ਸਬੰਧੀ ਆਈਆਂ ਦਿੱਕਤਾਂ ਨੂੰ ਸਹੀ ਢੰਗ ਨਾਲ ਨਜਿੱਠਣ 'ਤੇ ਹਾਜ਼ਰ ਮੈਂਬਰਾਂ ਵਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਜੈਪਾਲ ਸਿੰਘ, ਵਿਕਰਮ ਬਾਂਸਲ, ਸਰਦਾਰਾ ਸਿੰਘ ਚੀਮਾ, ਜਰਨੈਲ ਸਿੰਘ, ਨਰਿੰਦਰਪਾਲ ਸਿੰਘ ਟਿਵਾਣਾ, ਮਨਜੀਤ ਸਿੰਘ ਘੋਲੀਆ, ਰਘੁਬੀਰ ਸਿੰਘ ਭੁੱਲਰ, ਅਸ਼ਵਨੀ ਮੌਦਗਿਲ, ਅਵਤਾਰ ਸਿੰਘ ਗੀਗੇਮਾਜਰਾ ਤੋਂ ਇਲਾਵਾ ਸਤਿੰਦਰ ਕੌਰ, ਮਾਧਵੀ ਸੋਨੀ, ਤਵਿੰਦਰ ਕੌਰ ਸ਼ੇਰਗਿੱਲ, ਅਰਚਨਾ ਬਾਂਸਲ ਵਲੋਂ ਜਿੱਥੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਉੱਥੇ ਗੁਰਨਾਮ ਸਿੰਘ ਸੈਣੀ, ਇੰਦਰਜੀਤ ਪ੍ਰੇਮੀ, ਨਰੇਸ਼ ਕੁਮਾਰੀ, ਕੰਵਲਜੀਤ ਕੌਰ, ਬਲਜੀਤ ਕੌਰ, ਗੁਰਦੀਪ ਕੌਰ ਦੇ ਨਾਲ-ਨਾਲ ਸੁਖਜੀਤ ਕੌਰ, ਕੁਲਦੀਪ ਸਿੰਘ ਗੌਂਸਲ, ਚੰਦਰ ਸ਼ੇਖਰ, ਸ਼ਾਮ ਲਾਲ, ਹਰੀਸ਼ ਗੁਪਤਾ ਵਿਸ਼ਨੂੰ ਪ੍ਰਸ਼ਾਦ, ਸਵਰਨ ਸਿੰਘ, ਵਿਨੋਦ ਕਪੂਰ, ਜਸਪਾਲ ਸਿੰਘ ਸ਼ੇਰਗਿੱਲ, ਸੁਖਮਿੰਦਰ ਸਿੰਘ, ਅਨਿਲ ਕੁਮਾਰ (ਸੰਗਰੂਰ) ਵਲੋਂ ਵੀ ਮੰਡੀ ਬੋਰਡ ਦਾ ਪੈਸਾ ਕਾਰਪੋਰੇਟ ਘਰਾਨਿਆਂ ਨੂੰ ਟਰੱਸਟ ਬਣਾ ਕੇ ਸੌਂਪਣ ਦੇ ਇਰਾਦੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਇਸੇ ਲੜੀ ਵਿਚ ਰਣਜੀਤ ਸਿੰਘ, ਅਵਤਾਰ ਸਿੰਘ ਪੰਛੀ, ਨਰਿੰਦਪਾਲ ਸਿੰਘ ਬਾਵਾ, ਰਜਿੰਦਰ ਕੁਮਾਰ, ਨਰੇਸ਼ ਕਾਂਤ ਆਦਿ ਨੇ ਵੀ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਬਕਾਇਆ ਪਈਆਂ ਡੀ.ਏ ਦੀਆਂ ਕਿਸ਼ਤਾਂ ਨੂੰ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਮੁਤਾਬਿਕ ਨਿਰਧਾਰਿਤ ਕੀਤੇ ਸਮੇਂ ਅਨੁਸਾਰ ਦਿੱਤੀਆਂ ਜਾਣ | ਇਸ ਮੌਕੇ ਜੁੜੇ ਇਜਲਾਸ ਵਿਚ ਸਮੂਹ ਸੇਵਾ ਮੁਕਤ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰ ਵਰਗਾਂ ਦੇ ਪੈਨਸ਼ਨਰਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਡੀ.ਏ ਤੇ ਹੋਰ ਭੱਤਿਆਂ ਸਬੰਧੀ ਡਬਲ ਬੈਂਚ 'ਤੇ ਕੇਸ ਲਿਜਾਉਣ ਦੇ ਇਰਾਦੇ ਨੂੰ ਤਿਆਗਦੇ ਹੋਏ ਪੰਜਾਬ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਬਾਂਹ ਫੜੇ | ਇਸੇ ਤਰ੍ਹਾਂ ਇਜਲਾਸ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਵੀ ਅਪੀਲ ਕੀਤੀ ਕਿ ਉਹ ਸਕੱਤਰੇਤ 'ਚ ਬੈਠੇ ਕੁੱਝ ਅਧਿਕਾਰੀਆਂ ਦੇ ਕਹਿਣ 'ਤੇ ਸੇਵਾ ਮੁਕਤ ਕਰਮਚਾਰੀਆਂ ਦੇ ਫ਼ੰਡ ਤੇ ਜੀ.ਪੀ ਫ਼ੰਡ ਆਦਿ ਲਈ ਟਰੱਸਟ ਬਣਾਉਣ ਦੇ ਇਰਾਦੇ ਨੂੰ ਸਿਰੇ ਤੋਂ ਖ਼ਾਰਜ ਕਰਕੇ ਕਰਮਚਾਰੀਆਂ ਤੇ ਸੇਵਾ ਮੁਕਤ ਪੈਨਸ਼ਨਰਾਂ ਦੇ ਹੱਕ ਵਿਚ ਖੜ੍ਹ ਕੇ ਮੰਡੀ ਬੋਰਡ ਦੇ ਹਿੱਤਾਂ 'ਤੇ ਪਹਿਰਾ ਦੇਣ | ਇਸ ਮੌਕੇ 'ਤੇ ਸੇਵਾ ਮੁਕਤਾ ਮਹਿਲਾਵਾਂ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਨੇ ਕਈ ਜ਼ਿਲਿਆਂ ਤੋਂ ਸ਼ਮੂਲੀਅਤ ਕੀਤੀ | ਆਖੀਰ 'ਚ ਪ੍ਰਧਾਨ ਅਮਰਜੀਤ ਸਿੰਘ ਸਿਵੀਆ ਵਲੋਂ ਦੂਰ-ਦੁਰਾਡੇ ਤੋਂ ਆਏ ਮੁਲਾਜ਼ਮਾਂ ਲਈ ਧੰਨਵਾਦੀ ਸ਼ਬਦ ਕਹੇ |

Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਅਰਥੀ ਫ਼ੂਕ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਪਾਸਵਰਡ ਰੀਸੈਟ ਦੇ ਜਾਲ 'ਚ ਫਸਿਆ ਨੌਜਵਾਨ, 3.05 ਲੱਖ ਦੀ ਸਾਇਬਰ ਠੱਗੀ <br/>
Ad Position 24
No active advertisement