04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਵਿੱਤਰੀ ਡਾ. ਰਜਿੰਦਰ ਰੇਨੂੰ ਦੀ ਪੁਸਤਕ 'ਸੁੱਚੇ ਮੋਤੀ' ਲੋਕ ਅਰਪਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਚੰਡੀਗੜ੍ਹ, 18 ਅਪ੍ਰੈਲ (ਅਜਾਇਬ ਸਿੰਘ ਔਜਲਾ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਸਥਾਨਕ ਟੀ. ਐਸ. ਸੈਂਟਰਲ ਸਟੇਟ ਲਾਇਬ੍ਰੇਰੀ ਦੇ ਆਡੀਟੋਰੀਅਮ 'ਚ ਕਵਿੱਤਰੀ ਡਾ. ਰਜਿੰਦਰ ਰੇਨੂੰ ਦੀ ਪੁਸਤਕ 'ਸੁੱਚੇ ਮੋਤੀ' ਨੂੰ ਲੋਕ ਅਰਪਣ ਕੀਤਾ | ਇਹ ਰਸਮਾਂ ਸਾਹਿਤਕਾਰ ਸੁਭਾਸ਼ ਭਾਸ਼ਕਰ, ਪਰਮਜੀਤ ਮਾਨ, ਡਾ. ਅਵਤਾਰ ਪਤੰਗ, ਜੀ. ਐਸ. ਮਾਵੀ, ਦਵਿੰਦਰ ਢਿੱਲੋਂ, ਪਰਮਜੀਤ ਪਰਮ, ਮਨਮੋਹਨ ਸਿੰਘ ਤੇ ਸੇਵਾ ਕੌਰ ਵਲੋਂ ਸਾਂਝੇ ਤੌਰ 'ਤੇ ਅਦਾ ਕੀਤੀਆਂ ਗਈਆਂ | ਇਸ ਮੌਕੇ ਪੁਸਤਕ ਬਾਰੇ ਪਰਚਾ ਪ੍ਰਸਿੱਧ ਸ਼ਾਇਰ ਪ੍ਰਤਾਪ ਪਾਰਸ ਗੁਰਦਾਸਪੁਰੀ ਵਲੋਂ ਲੇਖਿਕਾਂ ਦੁਆਰਾ ਸਹਿਜਤਾ ਨਾਲ ਲਿਖੀਆਂ ਰਚਨਾਵਾਂ ਦੀਆਂ ਭਰਪੂਰ ਪ੍ਰਸ਼ੰਸਾ ਕੀਤੀ | ਸਮਾਰੋਹ ਦੇ ਮੁੱਖ ਮਹਿਮਾਨ ਸੁਭਾਸ਼ ਭਾਸ਼ਕਰ ਤੇ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਪਰਮਜੀਤ ਸਿੰਘ ਮਾਨ ਵਲੋਂ ਵੀ ਡਾ. ਰਜਿੰਦਰ ਰੇਨੂੰ ਦੀ ਕਲਮ ਨੂੰ ਸਲਾਹੁੰਦੇ ਹੋਏ 'ਸੁੱਚੇ ਮੋਤੀ' ਨਾਮੀ ਕਿਤਾਬ ਨੂੰ ਇਕ ਚੰਗੀ ਕਿਰਤ ਕਹਿ ਕੇ ਬਿਆਨਿਆਂ | ਇਸੇ ਤਰ੍ਹਾਂ ਡਾ. ਅਵਤਾਰ ਸਿੰਘ ਪਤੰਗ, ਹਰਬੰਸ ਸੋਢੀ, ਪਰਮਜੀਤ ਪਰਮ, ਗੁਰਦਰਸ਼ਨ ਮਾਵੀ, ਹਰਬੰਸ ਸੋਢੀ ਆਦਿ ਵਲੋਂ ਵੀ ਕਵਿੱਤਰੀ ਡਾ. ਰਜਿੰਦਰ ਰੇਨੂੰ ਦੀ ਕਿਤਾਬ ਦੀ ਪ੍ਰਸ਼ੰਸਾ ਕਰਦਿਆਂ ਲੇਖਿਕਾਂ ਦੀ ਨਿਵੇਕਲੀ ਲੇਖਣੀ ਨੂੰ ਸਲਾਹਿਆ ਅਤੇ ਆਸ ਪ੍ਰਗਟਾਈ ਡਾ. ਰਜਿੰਦਰ ਰੇਨੂੰ ਦੀਆਂ ਰਚਨਾਵਾਂ ਸਹਿਜੇ ਹੀ ਪਾਠਕਾਂ ਦੀਆਂ ਪਸੰਦ ਬਣਨਗੀਆਂ | ਇਸ ਮੌਕੇ ਪੁਸਤਕ ਦੀ ਲੇਖਿਕਾਂ ਨੇ ਆਪਣੀ ਕਿਤਾਬ ਵਿਚਲੀ ਰਚਨਾ 'ਮਾਂ ਤੇਰੇ ਪੈਰਾਂ ਵਿਚ ਜੰਨਤ ਮਿਲਦੀ ਹੈ' ਤੇ ਹੋਰ ਰਚਨਾ 'ਹਰ ਦਿਲ 'ਚ ਮੁਹੱਬਤ ਪਿਆਰ ਜਗਾਈ ਚੱਲੋ, ਇਕ ਪਿਆਰਾ ਸੰਸਾਰ ਵਸਾਈ ਚੱਲੋ' ਨੂੰ ਸੁਣਾ ਕੇ ਸਰੋਤਿਆਂ ਦੀ ਚੰਗੀ ਦਾਦ ਤਾੜੀਆਂ ਦੇ ਰੂਪ ਵਿਚ ਹਾਸਿਲ ਕੀਤੀ | ਇਸ ਮੌਕੇ ਕਵਿੱਤਰੀ ਦਵਿੰਦਰ ਕੌਰ ਢਿੱਲੋਂ, ਰਤਨ ਬਾਬਕ ਵਾਲਾ, ਗੁਰਦਾਸ ਦਾਸ, ਬਲਵਿੰਦਰ ਢਿੱਲੋਂ, ਪ੍ਰਤਾਪ ਪਾਰਸ, ਭਰਪੂਰ ਸਿੰਘ ਨੇ ਡਾ. ਰੇਨੂੰ ਦੀਆਂ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨਿ੍ਹਆਂ | ਬਾਬੂ ਰਾਮ ਦੀਵਾਨਾ ਤੇ ਸੁਮਨ ਰਾਣੀ ਨੇ ਵੀ ਆਪਣੀਆਂ ਨਜ਼ਮਾਂ ਨਾਲ ਚੰਗੀ ਹਾਜ਼ਰੀ ਭਰੀ | ਸਮਾਰੋਹ ਦੌਰਾਨ ਲੇਖਕਾਂ ਤੇ ਕਵੀਆਂ 'ਚ ਜਸਪਾਲ ਸਿੰਘ ਦੇਸੂਵੀ, ਰਜਿੰਦਰ ਧੀਮਾਨ, ਹਰਭਜਨ ਢਿੱਲੋਂ, ਮਲਕੀਅਤ ਬਸਰਾ, ਬਲਜੀਤ ਕੌਰ ਢਿੱਲੋਂ, ਡਾ. ਮਨਜੀਤ ਸਿੰਘ ਮਝੈਲ ਸਿਮਰਜੀਤ ਕੌਰ ਗਰੇਵਾਲ, ਪਿਆਰਾ ਸਿੰਘ ਰਾਹੀ, ਭਗਤ ਰਾਮ ਰੰਗਾੜਾ ਗੁਰਨੀਤ, ਸਰਦਾਰਾ ਸਿੰਘ ਚੀਮਾ, ਕਰਨੈਲ ਸਿੰਘ, ਡਾ. ਅਮਨਦੀਪ, ਹਰਿੰਦਰ ਹਰ, ਪੋ੍ਰ. ਕੰਵਲਜੀਤ, ਮਹਿੰਦਰ ਸਿੰਘ ਗੋਸਲਾਂ, ਤਰਲੋਚਨ ਸਿੰਘ, ਮੀਨਾ ਸੈਣੀ, ਡਾ. ਅਨਿਲ ਬਹਿਲ, ਰਾਜਵਿੰਦਰ ਸਿੰਘ ਗੱਡੂ, ਡਾ. ਸਾਹਿਬ ਸਿੰਘ ਤੋਂ ਇਲਾਵਾ ਲਾਭ ਸਿੰਘ ਲਹਿਲੀ, ਸਰਜੀਤ ਸਿੰਘ ਅਤੇ ਸਾਹਿਬ ਚੰਦੀਆਂ ਆਦਿ ਸ਼ਖ਼ਸੀਅਤਾਂ ਕੀਤੀ | ਦਵਿੰਦਰ ਢਿੱਲੋਂ ਵਲੋਂ ਸਟੇਜੀ ਭੂਮਿਕਾ ਨੂੰ ਨਿਭਾਇਆ | ਸੰਸਥਾ ਦੇ ਪ੍ਰਧਾਨ ਜੀ. ਐਸ. ਮਾਵੀ ਵਲੋਂ ਧੰਨਵਾਦੀ ਸ਼ਬਦ ਕਹੇ |

Ad Position 22
No active advertisement
ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਸਮੇਤ ਮੁਲਜ਼ਮ ਗਿ੍ਫਤਾਰ <br/> ਅਗਲੀ ਖ਼ਬਰ ਵਿਰੋਧੀ ਪਾਰਟੀਆਂ ਦੀ ਸੋਚ ਦਹਾਕਿਆਂ ਬਾਅਦ ਵੀ ਮਹਿਲਾ ਵਿਰੋਧੀ-ਬੀਬੀ ਰਾਮੂਵਾਲੀਆ
Ad Position 24