04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦਾਨਵੀਰ ਫਾਊਾਡੇਸ਼ਨ ਵਲੋਂ ਭਲਕੇ ਕਰਵਾਇਆ ਜਾਵੇਗਾ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਖਰੜ, 18 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਦਾਨਵੀਰ ਫਾਊਾਡੇਸ਼ਨ ਖਰੜ ਵਲੋਂ ਸਥਾਨਕ ਪਰਸ਼ੂਰਾਮ ਭਵਨ ਵਿਖੇ ਭਲਕੇ 20 ਅਪ੍ਰੈਲ ਨੂੰ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਕਰਵਾਇਆ ਜਾਵੇਗਾ | ਇਹ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਪ੍ਰਧਾਨ ਤਰਨਦੀਪ ਸ਼ਰਮਾ ਨੇ ਦੱਸਿਆ ਕਿ ਦਾਨਵੀਰ ਫਾਊਾਡੇਸ਼ਨ ਸਮਾਜਿਕ ਭਲਾਈ ਦੇ ਕੰਮਾਂ 'ਚ ਹਮੇਸ਼ਾ ਅੱਗੇ ਰਹਿੰਦੀ ਹੈ ਅਤੇ ਇਸ ਵਾਰ ਵੀ ਇਕ ਜ਼ਰੂਰਤਮੰਦ ਪਰਿਵਾਰ ਦੀ ਧੀ ਦਾ ਵਿਆਹ ਦਾਜ ਦੇ ਪੂਰੇ ਸਾਮਾਨ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਭਵਿੱਖ 'ਚ ਵੀ ਜੇਕਰ ਕੋਈ ਕਮਜ਼ੋਰ ਆਰਥਿਕ ਸਥਿਤੀ ਵਾਲਾ ਪਰਿਵਾਰ ਸਾਹਮਣੇ ਆਉਂਦਾ ਹੈ ਤਾਂ ਧੀ ਦੇ ਵਿਆਹ ਲਈ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਅਕਾਸ਼ ਮਿੱਤਲ ਚੇਅਰਮੈਨ, ਜੈਵਿਨ ਗੁਪਤਾ ਜੁਆਇੰਟ ਸਕੱਤਰ, ਵਿਨੈ ਸ਼ਰਮਾ, ਵਰਦਾਨ ਸਿੰਗਲਾ, ਡਾ. ਸੁਰਿੰਦਰ ਰਾਣਾ, ਆਰੀਅਨ ਸ਼ਰਮਾ, ਪੁਨੀਤ ਸ਼ਰਮਾ, ਕੁਨਾਲ ਰਿਖੀ ਅਤੇ ਪ੍ਰਦੀਪ ਕੁਮਾਰ ਬੰਟੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਦੌਰਾਨ ਕੇਂਦਰ ਸਰਕਾਰ ਵਲੋਂ ਰਾਹਤ ਦੇਣਾ ਕਿਸਾਨਾਂ ਲਈ ਵੱਡੀ ਸੌਗਾਤ : ਗੋਲਡੀ ਅਗਲੀ ਖ਼ਬਰ ਗ਼ੈਰ-ਕਾਨੂੰਨੀ ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਸਮੇਤ ਮੁਲਜ਼ਮ ਗਿ੍ਫਤਾਰ <br/>
Ad Position 24