ਖਰੜ, 19 ਅਪ੍ਰੈਲ (ਜੰਡਪੁਰੀ)-ਭਗਵਾਨ ਪਰਸ਼ੂਰਾਮ ਭਵਨ ਵਿਖੇ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਖਰੜ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਸ਼ਾਸਤਰੀ ਬੀਰਬਲ ਧਾਰਨੀ ਵਲੋਂ ਕੀਤੇ ਗਏ ਸਾਰੇ ਧਰਮਾਂ ਦੀ ਸ਼ਾਂਤੀ ਲਈ ਹਵਨ ਨਾਲ ਹੋਈ | ਇਸ ਉਪਰੰਤ ਸ੍ਰੀ ਰਾਧਾ ਮੰਡਲ, ਦਸਮੇਸ਼ ਨਗਰ ਅਤੇ ਇਸਤਰੀ ਬ੍ਰਾਹਮਣ ਸਭਾ ਦੀ ਮੰਡਲੀਆਂ ਵਲੋਂ ਭਜਨ ਕੀਰਤਨ ਕੀਤਾ ਗਿਆ | ਇਸ ਮੌਕੇ ਹੋਰਾਂ ਤੋਂ ਇਲਾਵਾ ਵਿਜੈ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ, ਸਵਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਮੁਹਾਲੀ, ਬਾਬੂ ਸਿੰਘ ਪਮੋਰ ਜਨਰਲ ਸਕੱਤਰ ਸਿਟੀ ਕਾਂਗਰਸ ਕਮੇਟੀ ਖਰੜ, ਅਮਰੀਸ਼ ਸ਼ੁਕਲਾ, ਰਵਿੰਦਰ ਸ਼ਰਮਾ ਰਾਸ਼ਟਰੀ ਪ੍ਰਚਾਰਕ ਸ੍ਰੀ ਹਿੰਦੂ ਤਖ਼ਤ, ਪਰਮਿੰਦਰ ਸ਼ਰਮਾ, ਰੇਣੂ ਬਾਲਾ, ਵੀਨਾ ਸ਼ੁਕਲਾ, ਨੀਲਮ ਸ਼ਰਮਾ, ਦਰਸ਼ਨਾ ਦੇਵੀ, ਹਰਮਿੰਦਰ ਬਾਲੀ, ਰੋਸ਼ਨ ਦੱਤ, ਡਾ. ਅਨਿਲ ਸ਼ਰਮਾ, ਪ੍ਰੇਮ ਸ਼ਰਮਾ, ਰਾਜੇਸ਼ ਕੌਸ਼ਿਕ, ਪਰਵੀਨ ਸ਼ਰਮਾ, ਪ੍ਰਦੀਪ ਸ਼ਰਮਾ ਬਿੱਟੂ, ਪ੍ਰਦੀਪ ਬਖਸ਼ੀ, ਤਰਨਦੀਪ ਸ਼ਰਮਾ, ਸੰਜੀਵ ਸ਼ੀਲਾ, ਨਰਿੰਦਰ ਸ਼ਰਮਾ, ਹੇਮੰਤ ਸ਼ਰਮਾ, ਮਨਜੀਤ ਬੈਦਵਾਨ, ਪਰਮਜੀਤ ਸਿੰਘ, ਸੁਨੀਲ ਕੁਮਾਰ ਰਿੰਕੀ, ਕੁਲਦੀਪ ਸ਼ਰਮਾ, ਪਿ੍ੰਸੀਪਲ ਜਤਿੰਦਰ ਗੁਪਤਾ, ਡਾ. ਸੁਰਿੰਦਰ ਰਾਣਾ, ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ |