11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡਾ. ਗੁਰਮਿੰਦਰ ਸਿੱਧੂ ਦਾ ਯਾਤਰਾ ਪ੍ਰਸੰਗ 'ਪਰਦੇਸਾਂ 'ਚੋਂ ਚੁਗੇ ਹਰਫ਼' ਹੋਇਆ ਲੋਕ-ਅਰਪਣ

Ad Position 21
No active advertisement
ਅਜੀਤ ਡੈਸਕ 20-04-2026
ਚੰਡੀਗੜ੍ਹ, 19 ਅਪ੍ਰੈਲ (ਅਜਾਇਬ ਸਿੰਘ ਔਜਲਾ) – ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਭਵਨ ਵਿਖੇ ਅੱਜ ਪ੍ਰਸਿੱਧ ਲੇਖਿਕਾ ਡਾ. ਗੁਰਮਿੰਦਰ ਸਿੱਧੂ ਵਲੋਂ ਵਿਦੇਸ਼ਾਂ ਦੀ ਸੈਰ ਵੇਲ਼ੇ ਹੰਢਾਏ ਅਨੁਭਵਾਂ 'ਤੇ ਆਧਾਰਿਤ ਵਾਰਤਕ ਪੁਸਤਕ 'ਪਰਦੇਸਾਂ 'ਚੋਂ ਚੁਗੇ ਹਰਫ਼' ਲੋਕ ਅਰਪਿਤ ਕੀਤੀ ਅਤੇ ਇਸ 'ਤੇ ਬੜੀ ਸਾਰਥਕ ਵਿਚਾਰ ਚਰਚਾ ਕਰਵਾਈ ਗਈ | ਉੱਘੇ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ, ਜਦਕਿ ਪੰਜਾਬ ਕਲਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ | ਪ੍ਰਸਿੱਧ ਚਿੰਤਕ ਅਤੇ ਸਮਾਜਿਕ ਸਰੋਕਾਰਾਂ ਬਾਰੇ ਉੱਘੀ ਵਕਤਾ ਡਾ. ਬਲਵਿੰਦਰ ਕੌਰ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਤਾਬ 'ਤੇ ਪਰਚਾ ਪ੍ਰਸਿੱਧ ਆਲੋਚਕ ਅਤੇ ਕਹਾਣੀਕਾਰ ਜਸਵੀਰ ਰਾਣਾ ਨੇ ਪੜਿ੍ਹਆ | ਪੁਸਤਕ ਰਿਲੀਜ਼ ਕਰਨ ਵੇਲੇ ਪ੍ਰਧਾਨਗੀ ਮੰਡਲ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਅਤੇ ਡਾ. ਬਲਦੇਵ ਸਿੰਘ ਖਹਿਰਾ ਮੌਜੂਦ ਰਹੇ |
ਦੀਪਕ ਸ਼ਰਮਾ ਚਨਾਰਥਲ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਅਨੁਭਵਾਂ ਰਾਹੀਂ ਉਪਜਿਆ ਸਾਹਿਤ ਆਪਣੀ ਵੱਖਰੀ ਪਹਿਚਾਣ ਬਣਾਉਣ ਦੇ ਸਮਰੱਥ ਹੁੰਦਾ ਹੈ | ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਲੇਖਿਕਾ ਵਲੋਂ ਪੁਸਤਕ 'ਚ ਛੂਹੇ ਸਾਰੇ ਪੱਖਾਂ ਦੀ ਗੱਲ ਕਰਦਿਆਂ ਇਸ ਨੂੰ ਵਿਲੱਖਣ ਯਾਤਰਾ-ਪ੍ਰਸੰਗ ਦੱਸਿਆ | ਮਨਜੀਤ ਕੌਰ ਮੀਤ ਨੇ ਇਕ ਵਧੀਆ ਕਵਿਤਾ ਦੇ ਰੂਪ 'ਚ ਗੁਰਮਿੰਦਰ ਸਿੱਧੂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਾਹਿਤਿਕ ਯੋਗਦਾਨ ਬਾਰੇ ਆਪਣੇ ਵਿਚਾਰ ਰੱਖੇ | ਪ੍ਰਭਜੋਤ ਕੌਰ ਜੋਤ ਦੀਆਂ ਕੁਝ ਢੁੱਕਵੀਆਂ ਸਤਰਾਂ ਵੀ ਇਸ ਮੌਕੇ ਪੜ੍ਹੀਆਂ ਗਈਆਂ | ਪਰਚਾ ਲੇਖਕ ਜਸਵੀਰ ਰਾਣਾ ਨੇ ਬਹੁਤ ਹੀ ਸੋਹਣੇ ਸ਼ਬਦਾਂ 'ਚ ਕਿਤਾਬ ਦੇ ਅੰਦਰ ਦੀ ਝਾਤ ਸਾਂਝੀ ਕੀਤੀ | ਸਾਬਕਾ ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇਹ ਸਫ਼ਰਨਾਮਾ ਕਾਵਿਮਈ ਵਾਰਤਕ ਹੈ | ਡਾ. ਬਲਵਿੰਦਰ ਕੌਰ ਬਰਾੜ ਨੇ ਲੇਖਿਕਾ ਨਾਲ਼ ਆਪਣੀ ਪੁਰਾਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਗੁਰਮਿੰਦਰ ਸਿੱਧੂ ਦੇ ਬੋਲ਼ ਹੀ ਕਵਿਤਾ ਵਰਗੇ ਹਨ | 'ਪ੍ਰਦੇਸਾਂ ਵਿੱਚੋਂ ਚੁਗੇ ਹਰਫ਼' ਦੀ ਲੇਖਿਕਾ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿੰਦਗੀ ਨਾਲ਼ ਇਸ਼ਕ ਹੈ | ਇਸ ਮੌਕੇ ਹਰਜਿੰਦਰ ਕੌਰ, ਕਰਨਲ ਜਸਬੀਰ ਭੁੱਲਰ, ਡਾ. ਬਲਦੇਵ ਸਿੰਘ ਖਹਿਰਾ, ਡਾ. ਪਿਆਰਾ ਲਾਲ ਗਰਗ, ਡਾ. ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਮਨਜੀਤ ਸਿੰਘ ਖਹਿਰਾ, ਦਵਿੰਦਰ ਦਮਨ, ਜਸਵੰਤ ਦਮਨ, ਸੰਗੀਤਾ ਗੁਪਤਾ, ਬਲਕਾਰ ਸਿੱਧੂ, ਪਾਲ ਅਜਨਬੀ, ਰਾਜਿੰਦਰ ਕੌਰ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਏ. ਐੱਸ. ਪਾਲ, ਪਿ੍ੰ. ਗੁਰਦੇਵ ਪਾਲ, ਡਾ. ਨੀਨਾ ਸੈਣੀ ਤੋਂ ਇਲਾਵਾ ਵਰਿੰਦਰ ਚੱਠਾ, ਨਵਨੀਤ ਕੌਰ ਮਠਾੜੂ,ਸੁਖਵੀਰ ਕੌਰ, ਪਰਮਜੀਤ ਮਾਨ, ਸੁਰਜੀਤ ਸੁਮਨ, ਅਰਸ਼ਪ੍ਰੀਤ ਸਿੰਘ, ਅਮਰਜੀਤ ਵਾਲੀਆ, ਅਮਰਾਓ ਸਿੰਘ ਗਿੱਲ, ਦਵਿੰਦਰ ਕੌਰ ਢਿੱਲੋਂ, ਅਮਰਇੰਦਰ ਕੌਰ ਭੁੱਲਰ, ਰਾਜਿੰਦਰ ਸਿੰਘ ਧੀਮਾਨ, ਡਾ. ਸੁੱਖਵਿੰਦਰ ਸਿੰਘ, ਪ੍ਰੋ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਸੁਰਿੰਦਰ ਅਤੈ ਸਿੰਘ, ਸਰਬਜੀਤ ਸਿੰਘ, ਰਾਜ ਸਮੱਧਰ, ਚਰਨਜੀਤ ਬਾਠ, ਡਾ. ਰਮਾ ਰਤਨ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਸਿਮਰਜੀਤ ਗਰੇਵਾਲ, ਗੁਰਦੀਪ ਗੁਲ, ਮੀਤ ਰੰਗਰੇਜ਼, ਕੰਵਲਦੀਪ ਕੌਰ, ਜੀ.ਐਸ ਮਾਵੀ, ਭੁਪਿੰਦਰ ਬੇਕਸ, ਹਰਜੀਤ ਕੌਰ, ਮਨਦੀਪ ਕੌਰ, ਬਲਵਿੰਦਰ ਕੌਰ, ਡਾ. ਸਾਧਨਾ ਸੰਗਰ, ਤਰੁਨਪ੍ਰੀਤ ਕੌਰ, ਰਜਿੰਦਰ ਸਿੰਘ, ਹਰਜੀਤ ਸਿੰਘ, ਗੁਰਜੀਤ ਕੌਰ, ਦਵੀ ਦਵਿੰਦਰ ਕੌਰ, ਕੁਲਪ੍ਰੀਤ ਬਰਾੜ, ਬਲਦੇਵ ਸਿੰਘ ਸਪਤਰਿਸ਼ੀ, ਗੁਰਮੀਤ ਸਿੰਘ ਜੌੜਾ ਦੇ ਨਾਲ ਨਾਲ ਡਾ. ਨੀਲਮ ਗੋਇਲ, ਅਮਰਜੀਤ, ਅਰਸ਼ਦੀਪ ਸਿੰਘ,ਸੰਜੀਵਨ ਸਿੰਘ, ਡਾ. ਮਨਜੀਤ ਸਿੰਘ ਮਝੈਲ, ਰਵਿੰਦਰ ਕੌਰ, ਡਾ. ਕੁਲਬੀਰ ਕੌਰ ਵਿਰਕ, ਮਲਕੀਅਤ ਬਸਰਾ ਅਤੇ ਪ੍ਰਭਜੋਤ ਢਿੱਲੋਂ ਆਦਿ ਨੇ ਵੀ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਵਲੋਂ ਬੰਦ ਪਈ ਫੈਕਟਰੀ 'ਚੋਂ ਤਾਂਬਾ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ ਮਨਾਇਆ <br/>
Ad Position 24