11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡੇਰਾਬੱਸੀ ਪੁਲਿਸ ਵਲੋਂ ਬੰਦ ਪਈ ਫੈਕਟਰੀ 'ਚੋਂ ਤਾਂਬਾ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 20-04-2026
ਡੇਰਾਬੱਸੀ, 19 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਪਿੰਡ ਕੂੜਾਂਵਾਲਾ ਦੀ ਇਕ ਬੰਦ ਪਈ ਫੈਕਟਰੀ 'ਚੋਂ ਕੀਮਤੀ ਸਾਮਾਨ ਅਤੇ ਤਾਂਬਾ ਚੋਰੀ ਕਰਨ ਵਾਲੇ ਇਕ ਅੰਤਰ-ਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਡੇਰਾਬੱਸੀ ਥਾਣਾ ਮੁਖੀ ਸਮਿਤ ਮੋਰ ਅਨੁਸਾਰ ਇਹ ਕਾਰਵਾਈ ਬੀਤੀ 18 ਅਪ੍ਰੈਲ ਨੂੰ ਅਮਲ ਵਿਚ ਲਿਆਂਦੀ ਗਈ, ਜਦੋਂ ਜਾਂਚ ਅਧਿਕਾਰੀ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਬੱਸ ਸਟੈਂਡ ਸੈਦਪੁਰਾ ਕੋਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸੰਬੰਧੀ ਮੌਜੂਦ ਸੀ | ਇਸ ਦੌਰਾਨ ਪੁਲਿਸ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਕੂੜਾਂਵਾਲਾ ਸਥਿਤ ਇਕ ਬੰਦ ਪਈ ਵਿਨਸਮ ਯਾਰਨ ਕੰਪਨੀ 'ਚੋਂ ਕੁਝ ਵਿਅਕਤੀ ਮਿਲ ਕੇ ਸਾਮਾਨ ਚੋਰੀ ਕਰ ਰਹੇ ਹਨ | ਇਸ ਚੋਰੀ ਦੀ ਸਾਜ਼ਿਸ਼ 'ਚ ਫੈਕਟਰੀ ਦੀ ਸੁਰੱਖਿਆ ਲਈ ਤਾਇਨਾਤ ਸਕਿਓਰਿਟੀ ਸੁਪਰਵਾਈਜ਼ਰ ਵਰਿੰਦਰ ਅਤੇ ਸਕਿਓਰਿਟੀ ਗਾਰਡ ਕੇਸਰ ਵਾਸੀ ਸਿਰਸਾ ਹਰਿਆਣਾ ਵੀ ਸ਼ਾਮਿਲ ਸਨ, ਜੋ ਆਪਣੇ ਕੁਝ ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਫੈਕਟਰੀ 'ਚੋਂ ਤਾਂਬਾ ਆਦਿ ਚੋਰੀ ਕਰਵਾਉਂਦੇ ਸਨ | ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਆਪਣੀ ਕਾਰ ਅਤੇ ਕੈਂਟਰ ਸਮੇਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫੈਕਟਰੀ 'ਚ ਮੌਜੂਦ ਹਨ | ਪੁਲਿਸ ਨੇ ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ, ਜਿਸ ਦੌਰਾਨ ਮੁਲਜ਼ਮ ਕੇਸ਼ਵ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਲਿਆ ਗਿਆ, ਜਦਕਿ ਬਾਕੀ ਮੁਲਜ਼ਮ ਜਿਨ੍ਹਾਂ 'ਚ ਸਦਾਮ ਉਰਫ਼ ਜਾਦੂ (ਮੁੰਬਈ), ਤਾਲਿਬ (ਯੂ. ਪੀ.), ਨਿਰਸਾਦ (ਯੂ. ਪੀ.), ਸੁਰਿੰਦਰ (ਯੂ. ਪੀ.) ਅਤੇ ਸਕਿਓਰਿਟੀ ਸੁਪਰਵਾਈਜ਼ਰ ਵਰਿੰਦਰ ਫ਼ਰਾਰ ਦੱਸੇ ਜਾ ਰਹੇ ਹਨ | ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 331 (4), 305 ਅਤੇ 61 (2) ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਬਾਕੀ ਮੁਲਜ਼ਮ ਵੀ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸਵੇਰ ਵੇਲੇ ਸੜਕ ਦਾ ਕੰਮ ਸਾਬਕਾ ਕੌਂਸਲਰ ਜੋਨੀ ਰਾਣਾ ਨੇ ਸ਼ੁਰੂ ਕਰਵਾਇਆ ਦੁਪਹਿਰ ਸਮੇਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਘ... ਅਗਲੀ ਖ਼ਬਰ ਡਾ. ਗੁਰਮਿੰਦਰ ਸਿੱਧੂ ਦਾ ਯਾਤਰਾ ਪ੍ਰਸੰਗ 'ਪਰਦੇਸਾਂ 'ਚੋਂ ਚੁਗੇ ਹਰਫ਼' ਹੋਇਆ ਲੋਕ-ਅਰਪਣ
Ad Position 24