11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਮੁੱਖ ਮੰਤਰੀ ਅਤੇ ਡਾ. ਆਹਲੂਵਾਲੀਆ ਦਾ ਧੰਨਵਾਦ ਸਰਕਾਰ ਦੀ ਸੰਵੇਦਨਸ਼ੀਲਤਾ 'ਤੇ ਕਿਸਾਨਾਂ ਨੇ ਜਤਾਇਆ ਭਰੋਸਾ <br/>

Ad Position 21
No active advertisement
ਅਜੀਤ ਡੈਸਕ 20-04-2026
ਐੱਸ. ਏ. ਐੱਸ. ਨਗਰ, 19 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਗਮਾਡਾ ਵਲੋਂ ਐਰੋਟਰੋਪੋਲਿਸ ਪ੍ਰਾਜੈਕਟ ਲਈ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ 'ਚ ਆਪਣੀਆਂ ਹੱਕੀ ਮੰਗਾਂ ਲਈ ਗਮਾਡਾ ਦਫ਼ਤਰ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਦੇ ਰਹੇ ਕਿਸਾਨਾਂ ਨੂੰ ਪਿਛਲੇ ਦਿਨੀਂ ਉਦੋਂ ਵੱਡੀ ਰਾਹਤ ਮਿਲੀ, ਜਦੋਂ ਉਨ੍ਹਾਂ ਦੇ ਸਾਰੇ ਮਸਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਗਵਾਈ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਸਰਗਰਮ ਭੂਮਿਕਾ ਨਾਲ ਦੋ ਦਿਨਾਂ 'ਚ ਹੱਲ ਕਰਵਾਏ ਗਏ, ਜਿਸ ਨਾਲ ਸਰਕਾਰ ਦੀ ਤੁਰੰਤ ਕਾਰਵਾਈ ਅਤੇ ਸੰਵੇਦਨਸ਼ੀਲਤਾ ਸਾਬਿਤ ਹੋਈ | ਅੱਜ ਇਥੇ ਸੈਕਟਰ 76 'ਚ ਜਗਰੂਪ ਸਿੰਘ ਕੁਰੜੀ, ਗੁਰਪ੍ਰਤਾਪ ਸਿੰਘ ਬੜੀ, ਨਾਹਰ ਸਿੰਘ ਸਰਪੰਚ ਕੁਰੜੀ, ਹਰਮਿੰਦਰ ਸਿਘ ਸਾਬਕਾ ਸਰਪੰਚ ਪੱਤੋਂ, ਪਿੰਡ ਸਿਆਊ ਤੋਂ ਬੀ. ਕੇ. ਯੂ. ਰਾਜੇਵਾਲ ਦੇ ਪ੍ਰਧਾਨ ਕਿ੍ਪਾਲ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਪਿੰਡ ਕਰਾਲਾ ਤੋਂ ਸਰਪੰਚ ਲਖਵਿੰਦਰ ਸਿੰਘ, ਪਿੰਡ ਕੁਰੜਾ ਤੋਂ ਸਰਪੰਚ ਮੁਖਤਿਆਰ ਸਿੰਘ, ਸਾਬਕਾ ਸਰਪੰਚ ਪੱਤੋਂ ਲਖਮੀਰ ਸਿੰਘ, ਬਲਵੀਰ ਸਿੰਘ ਪੱਤੋਂ, ਜੈਲਦਾਰ ਗੁਰਵਿੰਦਰ ਸਿੰਘ ਬੜੀ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਜਗਜੀਤ ਸਿੰਘ, ਬੀ. ਕੇ. ਐਮ. ਯੂ., ਜ਼ਿਲ੍ਹਾ ਪ੍ਰਧਾਨ ਡਕੌਦਾਂ ਜਸਵੰਤ ਸਿੰਘ ਮਟਰਾਂ ਅਤੇ ਜਸਵੀਰ ਸਿੰਘ ਪੰਚ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਡਾ. ਸੰਨੀ ਸਿੰਘ ਆਹਲੂਵਾਲੀਆ ਨੂੰ ਸਨਮਾਨਿਤ ਕਰਦੇ ਹੋਏ ਨਾ ਸਿਰਫ਼ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਸਗੋਂ ਮੁੱਖ ਮੰਤਰੀ ਮਾਨ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਡਾ. ਆਹਲੂਵਾਲੀਆ ਖੁਦ ਧਰਨੇ 'ਚ ਪਹੁੰਚੇ ਤਾਂ ਉਨ੍ਹਾਂ ਨੇ ਮੰਗਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਤੁਰੰਤ ਕਾਰਵਾਈ ਕਰਵਾਈ | ਕਿਸਾਨਾਂ ਨੇ ਕਿਹਾ ਕਿ ਸਿਰਫ਼ ਦੋ ਦਿਨਾਂ 'ਚ ਮਸਲੇ ਹੱਲ ਹੋਣਾ ਸਾਬਿਤ ਕਰਦਾ ਹੈ ਕਿ ਇਹ ਸਰਕਾਰ ਸਿਰਫ਼ ਸੁਣਵਾਈ ਨਹੀਂ, ਬਲਕਿ ਮਸਲੇ ਦਾ ਹੱਲ ਕਰਕੇ ਵੀ ਦਿਖਾਉਂਦੀ ਹੈ | ਇਸ ਮੌਕੇ ਪਿੰਡ ਪੱਤੋਂ ਤੋਂ ਕਿਸਾਨ ਲਖਮੀਰ ਸਿੰਘ, ਬਲਬੀਰ ਸਿੰਘ, ਮਨਜੀਤ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ, ਸੰਤ ਸਿੰਘ, ਹਰਿੰਦਰ ਸਿੰਘ, ਦਰਸ਼ਨ ਸਿੰਘ, ਹਰਮਿੰਦਰ ਸਿੰਘ, ਸੱਜਣ ਸਿੰਘ, ਹਰਮੇਸ਼ ਸਿੰਘ, ਹਰਵਿੰਦਰ ਸਿੰਘ, ਪਿੰਡ ਬੜੀ ਤੋਂ ਕਿਸਾਨ ਕੁਲਵੰਤ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਪਿੰਡ ਸਿਆਊ ਤੋਂ ਕਿਸਾਨ ਗੁਰਵਿੰਦਰ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਕਰਮ ਸਿੰਘ, ਗੋਲਡੀ, ਹਰਨੇਕ ਸਿੰਘ, ਮਾਧੋ ਸਿੰਘ, ਗੁਰਤੇਜ ਸਿੰਘ, ਗੁਰਜੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਗੁਰਭੇਜ ਸਿੰਘ, ਕਾਕਾ ਸਿੰਘ, ਬੱਗਾ ਸਿੰਘ ਅਤੇ ਰਜਿੰਦਰ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਨੈਸ਼ਨਲ ਲੋਕ ਅਦਾਲਤ 9 ਮਈ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਮੀਖਿਆ ਮ... ਅਗਲੀ ਖ਼ਬਰ ਸੱਥ ਵਲੋਂ ਡਾ. ਜਲੌਰ ਸਿੰਘ ਖੀਵਾ ਦਾ ਰੂ-ਬਰੂ ਅਤੇ ਕਵੀ ਦਰਬਾਰ ਕਰਵਾਇਆ <br/>
Ad Position 24