11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੱਥ ਵਲੋਂ ਡਾ. ਜਲੌਰ ਸਿੰਘ ਖੀਵਾ ਦਾ ਰੂ-ਬਰੂ ਅਤੇ ਕਵੀ ਦਰਬਾਰ ਕਰਵਾਇਆ <br/>

Ad Position 21
No active advertisement
ਸਾਹਿਤਕ ਸੱਥ ਖਰੜ ਵਲੋਂ ਕਰਵਾਏ ਸਮਾਗਮ 'ਚ ਭਾਗ ਲੈਂਦੇ ਹੋਏ ਸਾਹਿਤਕਾਰ | ਤਸਵੀਰ : ਜੰਡਪੁਰੀ <br/> 20-04-2026
ਖਰੜ, 19 ਅਪ੍ਰੈਲ (ਜੰਡਪੁਰੀ)-ਸਾਹਿਤਕ ਸੱਥ ਖਰੜ ਵਲੋਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਭਾਸ਼ਾ ਵਿਗਿਆਨੀ ਡਾ. ਜਲੌਰ ਸਿੰਘ ਖੀਵਾ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ 'ਚ ਪ੍ਰਸਿੱਧ ਲੇਖਕ ਅਤੇ ਆਲੋਚਕ ਪ੍ਰੋ. ਅਤੈ ਸਿੰਘ ਮੁੱਖ ਮਹਿਮਾਨ ਸਨ, ਜਦਕਿ ਡਾ. ਸ਼ਿੰਦਰਪਾਲ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਇਸ ਦੌਰਾਨ ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਜਸਪਾਲ ਸਿੰਘ ਦੇਸੂਵੀ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ | ਇਸ ਮੌਕੇ ਡਾ. ਖੀਵਾ ਨੇ ਜੀਵ-ਜੰਤੂਆਂ ਦੇ ਨਾਮਕਰਨ ਬਾਰੇ ਸ਼ਬਦਾਂ ਦੇ ਸਹੀ ਅਰਥ ਬੋਧ, ਮਿੱਥਾਂ, ਲੋਕ-ਕਾਵਿ, ਕਿੱਸਾ-ਕਾਵਿ, ਸੂਫ਼ੀ ਕਾਵਿ, ਸਮਾਜ ਤੇ ਸਭਿਆਚਾਰ ਬਾਰੇ ਵਿਸਥਾਰ ਪੂਰਵਕ ਬਹੁਤ ਹੀ ਸਾਰਥਕ ਗੱਲਾਂ ਕੀਤੀਆਂ | ਇਸ ਮੌਕੇ ਸੱਥ ਵਲੋਂ ਡਾ. ਖੀਵਾ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪ੍ਰੋ. ਅਤੈ ਸਿੰਘ ਨੇ ਆਪਣੇ ਭਾਸ਼ਣ ਵਿਚ ਡਾ. ਖੀਵਾ ਵਲੋਂ ਕੀਤੀਆਂ ਗੱਲਾਂ ਦੀ ਸ਼ਲਾਘਾ ਕੀਤੀ | ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਰਾਣੀ ਸੁਮਨ, ਰਮਨ ਸੰਧੂ, ਡਾ. ਸੁਦਾਗਰ ਸਿੰਘ ਪਾਲ, ਪਿਆਰਾ ਸਿੰਘ ਰਾਹੀ, ਬਲਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਗੋਪਾਲੋਂ, ਮੰਦਰ ਗਿੱਲ ਸਾਹਿਬਚੰਦੀਆ, ਬੰਤ ਸਿੰਘ ਦੀਪ, ਕੁਲਵਿੰਦਰ ਸਿੰਘ ਖੈਰਾਬਾਦ, ਦਲਬੀਰ ਸਿੰਘ ਸਰੋਆ, ਸੁਮਿੱਤਰ ਸਿੰਘ ਦੋਸਤ, ਇੰਦਰਜੀਤ ਕੌਰ ਵਡਾਲਾ, ਪਰਗਟ ਸਿੰਘ ਗਿੱਲ ਬਾਗੀ, ਗੁਰਨਾਮ ਸਿੰਘ ਬਿਜਲੀ, ਅਮਰਜੀਤ ਕੌਰ ਮੋਰਿੰਡਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਦੀਪ ਗਿੱਲ, ਦਰਸ਼ਨ ਤਿਉਣਾ, ਜਸਪਾਲ ਸਿੰਘ ਤਾਨ, ਸਰਬਜੀਤ ਕੌਰ, ਪਰਮਿੰਦਰ ਸਿੰਘ ਪ੍ਰੇਮ, ਸੁਰਿੰਦਰ ਸਿੰਘ ਰਸੂਲਪੁਰ, ਨੀਲਮ ਨਾਰੰਗ, ਰਾਜਵਿੰਦਰ ਸਿੰਘ ਗੱਡੂ, ਧਿਆਨ ਸਿੰਘ ਕਾਹਲੋਂ ਆਦਿ ਨੇ ਆਪਣੀਆਂ ਵੱਖ-ਵੱਖ ਕਾਵਿ-ਰਚਨਾਵਾਂ ਰਾਹੀਂ ਖੂਬ ਰੰਗ ਬੰਨਿਆਂ | ਇਸ ਦੌਰਾਨ ਸੱਥ ਵਲੋਂ ਪ੍ਰੋ. ਅਤੈ ਸਿੰਘ ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਕਤ ਤੋਂ ਇਲਾਵਾ ਨਰਿੰਦਰ ਕੌਰ, ਕੁਲਦੀਪ ਕੁਮਾਰ, ਅਮਰਜੀਤ ਅਰਪਣ, ਰਤਨ ਬਾਬਕਵਾਲਾ, ਜਸਮਿੰਦਰ ਸਿੰਘ ਰਾਉ, ਡਾ. ਰੁਪਿੰਦਰ ਕੌਰ ਅਤੇ ਨਵਨੀਤ ਕੁਮਾਰ ਆਦਿ ਵੀ ਹਾਜ਼ਰ ਹੋਏ | ਇਸ ਦੌਰਾਨ ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵਲੋਂ ਬਾਖੂਬੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਮੁੱਖ ਮੰਤਰੀ ਅਤੇ ਡਾ. ਆਹਲੂਵਾਲੀਆ ਦਾ ਧੰਨਵਾਦ ਸਰਕਾਰ ਦੀ ਸੰਵੇਦਨਸ਼ੀਲਤਾ '... ਅਗਲੀ ਖ਼ਬਰ ਸਵੇਰ ਵੇਲੇ ਸੜਕ ਦਾ ਕੰਮ ਸਾਬਕਾ ਕੌਂਸਲਰ ਜੋਨੀ ਰਾਣਾ ਨੇ ਸ਼ੁਰੂ ਕਰਵਾਇਆ ਦੁਪਹਿਰ ਸਮੇਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਘ...
Ad Position 24