11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁਰੂ ਨਾਨਕ ਗਲੋਬਲ ਫਾਊਾਡੇਸ਼ਨ ਵਲੋਂ ਉੱਚ ਸਿੱਖਿਆ ਦੇ ਖੇਤਰ 'ਚ ਵਿਸ਼ੇਸ਼ ਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 20-04-2026
ਚੰਡੀਗੜ੍ਹ, 19 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਗੁਰੂ ਨਾਨਕ ਗਲੋਬਲ ਫਾਊਾਡੇਸ਼ਨ ਨੇ ਯੁਵਕਾਂ ਨੂੰ ਆਧੁਨਿਕ ਸਿੱਖਿਆ, ਨਵੀਂ ਸੋਚ ਤੇ ਵਿਸ਼ਵ ਪੱਧਰ 'ਤੇ ਅੱਗੇ ਵਧਾਉਣ ਦੇ ਮਕਸਦ ਨਾਲ ਕਈ ਮਹੱਤਵਪੂਰਨ ਯੋਜਨਾਵਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ | ਸੰਸਥਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆ ਦੱਸਿਆ ਕਿ ਇਹ ਸੰਸਥਾ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ, ਟੈਕਸਾਸ (ਅਮਰੀਕਾ) ਦੀ ਸਹਿਯੋਗੀ ਸੰਸਥਾ ਹੈ ਤੇ ਇਸ ਵਲੋਂ ਉੱਚ ਸਿੱਖਿਆ ਲਈ ਵਿਸ਼ੇਸ਼ ਤਾਲੀਮ ਪ੍ਰੋਗਰਾਮ, ਅਰਧ-ਚਾਲਕ ਤਕਨਾਲੋਜੀ ਨਾਲ ਸੰਬੰਧਿਤ ਕੋਰਸ, ਕਿਸਾਨਾਂ ਲਈ ਫ਼ਸਲ ਸੁਰੱਖਿਆ ਯੋਜਨਾ ਤੇ ਇਕ ਅੰਤਰਰਾਸ਼ਟਰੀ ਸਮਾਗਮ ਕਰਵਾਇਆ ਜਾਵੇਗਾ | ਉੱਚ ਸਿੱਖਿਆ ਦੇ ਖੇਤਰ ਵਿਚ ਸ਼ੁਰੂ ਕੀਤੇ ਗਏ ਵਿਸ਼ੇਸ਼ ਤਾਲੀਮੀ ਪ੍ਰੋਗਰਾਮ ਹੇਠ ਸਨਾਤਕੋਤਰ ਵਿਦਿਆਰਥੀਆਂ ਨੂੰ ਤਿੰਨ ਪੜਾਆਂ ਵਿਚ ਤਿਆਰੀ ਕਰਵਾਈ ਜਾਵੇਗੀ | ਇਸ ਦਾ ਉਦੇਸ਼ ਵਿਦਿਆਰਥੀਆਂ 'ਚ ਨਵੀਂ ਸੋਚ, ਟਿਕਾਊ ਵਿਕਾਸ ਤੇ ਉਦਯਮਤਾ ਦੀ ਸਮਝ ਵਿਕਸਿਤ ਕਰਨਾ ਹੈ | ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੇ ਕਿਹਾ ਕਿ ਫ਼ਸਲ ਸੁਰੱਖਿਆ ਲਈ ਖ਼ਾਸ ਯੋਜਨਾ ਸ਼ੁਰੂ ਕੀਤੀ ਗਈ ਹੈ | ਹਾਲ ਹੀ ਵਿਚ ਬੇਮੌਸਮੀ ਮੀਂਹ ਤੇ ਗੜੇ ਕਾਰਨ ਦੇਸ਼ ਦੇ ਕਈ ਰਾਜਾਂ 'ਚ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਇਸ ਯੋਜਨਾ ਤਹਿਤ ਸਸਤੀ ਤੇ ਵਾਤਾਵਰਨ-ਮਿੱਤਰ ਸਮੱਗਰੀ ਨਾਲ ਅਜਿਹੇ ਸੁਰੱਖਿਆ ਸਾਧਨ ਤਿਆਰ ਕੀਤੇ ਜਾਣਗੇ, ਜੋ ਫ਼ਸਲਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ 'ਚ ਮਦਦਗਾਰ ਸਾਬਤ ਹੋਣਗੇ | ਬਲਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਮਕਸਦ ਯੁਵਕਾਂ ਨੂੰ ਸਹੀ ਦਿਸ਼ਾ ਦੇਣਾ ਅਤੇ ਉਨ੍ਹਾਂ ਨੂੰ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਤਿਆਰ ਕਰਨਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਭਵਿੱਖ 'ਚ ਵੀ ਅਜਿਹੇ ਉਪਰਾਲੇ ਜਾਰੀ ਰੱਖੇਗੀ, ਜਿਨ੍ਹਾਂ ਨਾਲ ਸਿੱਖਿਆ, ਨਵੀਨਤਾ ਤੇ ਸਮਾਜ ਸੇਵਾ ਨੂੰ ਹੋਰ ਮਜ਼ਬੂਤੀ ਮਿਲੇਗੀ | ਇਸ ਮੌਕੇ ਸੰਜੇ ਟੀ ਪੰਜਵਾਨੀ, ਅੰਬਰ ਰਾਏ ਮਰਵਾਹਾ, ਕਨਵਰਜੋਤ ਸਿੰਘ ਤੇ ਨਵਜੋਤ ਕੌਰ ਆਦਿ ਸੰਸਥਾ ਦੇ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਰਸ ਖੋਹਣ ਵਾਲੇ ਝਪਟਮਾਰ ਦੋ ਦਿਨਾਂ 'ਚ ਕੀਤੇ ਕਾਬੂ <br/> ਅਗਲੀ ਖ਼ਬਰ ਗ੍ਰੀਨ ਬੈਲਟ ਨੂੰ ਬਣਾਇਆ ਜਾ ਰਿਹਾ ਗਾਰਬੇਜ ਪ੍ਰੋਸੈਸਿੰਗ ਪਲਾਂਟ- ਹਰਦੇਵ ਸਿੰਘ ਉੱਭਾ
Ad Position 24