ਸ਼ਹਿਰੀ ਸੇਵਾਵਾਂ 'ਚ ਸੁਧਾਰ ਲਈ ਮੇਅਰ ਐਕਸ਼ਨ ਮੋਡ 'ਚ, ਕਮੀਆਂ 'ਤੇ ਜਤਾਈ ਨਾਰਾਜ਼ਗੀ ਸਮੀਖਿਆ ਦੌਰਾਨ ਖਾਮੀਆਂ ਦੀ ਨਿਸ਼ਾਨਦੇਹੀ ਕਰਦਿਆਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਅਜੀਤ ਡੈਸਕ
25-04-2026
ਮੇਅਰ ਨੇ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਦੀ ਵੀ ਸਮੀਖਿਆ ਕੀਤੀ | ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਗਭਗ 2000 ਕੈਮਰਿਆਂ ਵਿਚੋਂ 43 ਕੈਮਰੇ ਇਸ ਵੇਲੇ ਕੰਮ ਨਹੀਂ ਕਰ ਰਹੇ ਹਨ | ਇਸ 'ਤੇ ਉਨ੍ਹਾਂ ਨੇ ਤੁਰੰਤ ਮੁਰੰਮਤ ਜਾਂ ਬਦਲੀ ਦੇ ਸਖ਼ਤ ਹੁਕਮ ਦਿੱਤੇ ਤਾਂ ਜੋ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਵਿਚ ਕੋਈ ਰੁਕਾਵਟ ਨਾ ਆਵੇ | ਮੇਅਰ ਨੇ ਸਮਾਰਟ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਲੈਕਟਿ੍ਕਲ ਵਿੰਗ ਨੂੰ ਸੈਂਟਰਲਾਈਜ਼ਡ ਕੰਟਰੋਲ ਐਂਡ ਮਾਨੀਟਰਿੰਗ ਸਿਸਟਮ (ਸੀ.ਸੀ.ਐਮ.ਐਸ.) ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦੇਣ ਲਈ ਕਿਹਾ, ਜਿਸ 'ਚ ਸਟਰੀਟ ਲਾਈਟਿੰਗ, ਊਰਜਾ ਬਚਤ ਅਤੇ ਰਿਮੋਟ ਮਾਨੀਟਰਿੰਗ 'ਤੇ ਖਾਸ ਧਿਆਨ ਦਿੱਤਾ ਜਾਵੇ | ਆਈਸੀਸੀਸੀ ਕਾਲ ਸੈਂਟਰ ਦੇ ਦੌਰੇ ਦੌਰਾਨ ਉਨ੍ਹਾਂ ਨੇ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਦਾ ਵੀ ਜਾਇਜ਼ਾ ਲਿਆ | ਇਸ ਦੌਰਾਨ ਪਤਾ ਲੱਗਿਆ ਕਿ ਪਿਛਲੇ ਇੱਕ ਮਹੀਨੇ ਵਿਚ ਸੀਵਰੇਜ ਜਾਮ ਹੋਣ ਨਾਲ ਸੰਬੰਧਿਤ ਸ਼ਿਕਾਇਤਾਂ 'ਚ ਵਾਧਾ ਹੋਇਆ ਹੈ | ਇਸ 'ਤੇ ਮੇਅਰ ਨੇ ਪਬਲਿਕ ਹੈਲਥ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸੰਵੇਦਨਸ਼ੀਲ ਸਥਾਨਾਂ ਦੀ ਪਹਿਚਾਣ ਕਰਕੇ ਤੁਰੰਤ ਡੀਸਿਲਟਿੰਗ ਕਾਰਵਾਈ ਕੀਤੀ ਜਾਵੇ ਅਤੇ ਲੰਬੇ ਸਮੇਂ ਲਈ ਹੱਲ ਯਕੀਨੀ ਬਣਾਇਆ ਜਾਵੇ | ਉਨ੍ਹਾਂ ਨੇ ਪ੍ਰੀਵੇਂਟਿਵ ਮੈਨਟੇਨੈਂਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਤਕਨੀਕਾਂ ਰਾਹੀਂ ਸੀਵਰ ਲਾਈਨਾਂ ਦੀ ਮੁਰੰਮਤ ਕਰਨ 'ਤੇ ਵੀ ਜ਼ੋਰ ਦਿੱਤਾ | ਇਸ ਤੋਂ ਇਲਾਵਾ, ਮੇਅਰ ਨੇ ਆਈਸੀਸੀਸੀ ਵਿਚ ਮਨੁੱਖੀ ਸੰਸਾਧਨਾਂ ਦੀ ਯੋਗ ਤੈਨਾਤੀ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ | ਉਨ੍ਹਾਂ ਨੇ ਕਿਹਾ ਕਿ ਆਈ.ਸੀ.ਸੀ.ਸੀ ਨੂੰ ਪੂਰੀ ਤਰ੍ਹਾਂ ਏਕੀਕਿ੍ਤ ਅਤੇ ਰੀਅਲ-ਟਾਈਮ ਕਮਾਂਡ ਸੈਂਟਰ ਵਜੋਂ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਨਾਗਰਿਕਾਂ ਨੂੰ ਤੁਰੰਤ ਅਤੇ ਭਰੋਸੇਯੋਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ |