02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਟੀ. ਡੀ. ਆਈ. ਸੈਕਟਰ 110-111 ਦੇ ਫਲੈਟਾਂ ਦੇ ਮੇਂਟੀਨੈਂਸ ਚਾਰਜਿਜ਼ 'ਚ 50 ਫ਼ੀਸਦੀ ਕਟੌਤੀ

Ad Position 21
repet_subhas-goyals [Copy P29]
ਮੁਹਾਲੀ ਦੇ ਟੀ. ਡੀ. ਆਈ. ਸੈਕਟਰ 110-111 ਦੇ ਫਲੈਟਾਂ ਦੇ ਮੈਂਟੀਨੈਂਸ ਚਾਰਜਿਜ਼ 'ਚ 50 ਫ਼ੀਸਦੀ ਕਟੌਤੀ ਹੋਣ 'ਤੇ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ ਸਥਾਨਕ ਵਸਨੀਕ | ਅਜੀਤ ਤਸਵੀਰ <br/> 26-04-2026
ਐੱਸ. ਏ. ਐੱਸ. ਨਗਰ, 25 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸਥਾਨਕ ਟੀ. ਡੀ. ਆਈ. ਸੈਕਟਰ 110-111 ਦੇ ਸਮੂਹ ਫਲੈਟ ਮਾਲਕਾਂ 'ਤੇ ਆਧਾਰਿਤ ਕੋਆਰਡੀਨੇਸ਼ਨ ਕਮੇਟੀ ਨੇ ਬੀਤੇ ਦਿਨੀਂ ਮੰਗ ਕੀਤੀ ਸੀ ਕਿ ਗਮਾਡਾ ਤੋਂ ਪ੍ਰਵਾਨਿਤ ਪਲਾਨ ਅਨੁਸਾਰ ਹਰ ਫਲੈਟ ਮਾਲਕ ਤੋਂ ਪਲਾਟ ਦੇ ਸਾਈਜ਼ ਅਨੁਸਾਰ ਬਣਦਾ ਤੀਸਰੇ ਹਿੱਸੇ ਦਾ ਮੈਂਟੀਨੈਂਸ ਚਾਰਜਿਜ਼ ਹੀ ਲਿਆ ਜਾਵੇ | ਇਸ ਤੋਂ ਪਹਿਲਾਂ ਕਮੇਟੀ ਵਲੋਂ ਟੀ. ਡੀ. ਆਈ. ਬਿਲਡਰ ਵਲੋਂ ਵੱਧ ਮੈਂਟੀਨੈਂਸ ਚਾਰਜਿਜ਼ ਲਏ ਜਾਣ ਦੀਆਂ ਸ਼ਿਕਾਇਤਾਂ ਗਮਾਡਾ ਅਤੇ ਡੀ. ਸੀ. ਮੁਹਾਲੀ ਨੂੰ ਦਿੱਤੀਆਂ ਗਈਆਂ ਸਨ ਅਤੇ ਨਾਲ ਹੀ ਬਿਲਡਰ ਵਿਰੁੱਧ ਰੋਸ ਧਰਨੇ ਵੀ ਦਿੱਤੇ ਗਏ ਸਨ | ਇਸ ਦੇ ਚਲਦਿਆਂ ਅੱਜ ਟੀ. ਡੀ. ਆਈ. ਦੇ ਚੇਅਰਮੈਨ ਰਵਿੰਦਰ ਤਨੇਜਾ ਵਲੋਂ ਕੋਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਨੂੰ ਸੱਦ ਕੇ ਮੀਟਿੰਗ ਕੀਤੀ ਗਈ, ਜਿਸ ਦੌਰਾਨ ਫਲੈਟ ਮਾਲਕਾਂ ਤੋਂ ਉਗਰਾਹੇ ਜਾਣ ਵਾਲੇ ਮੈਂਟੀਨੈਂਸ ਚਾਰਜ 'ਚ 50 ਫ਼ੀਸਦੀ ਕਟੌਤੀ ਕਰਨ 'ਤੇ ਸਹਿਮਤੀ ਬਣੀ, ਜੋ ਕਿ ਸਾਲ 2024-25 ਤੋਂ ਲਾਗੂ ਹੋਵੇਗਾ | ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਸ ਸਮੇਂ ਦੌਰਾਨ ਬਕਾਇਆ ਮੈਂਟੀਨੈਂਸ ਚਾਰਜਿਜ਼ 'ਤੇ ਕਿਸੇ ਵੀ ਤਰ੍ਹਾਂ ਦੀ ਜ਼ੁਰਮਾਨਾ ਨਹੀਂ ਲੱਗੇਗਾ ਅਤੇ ਅਪ੍ਰੈਲ 2024 ਤੋਂ ਲੈ ਕੇ ਮਾਰਚ 2027 ਤੱਕ ਦਾ ਮੈਂਟੀਨੈਂਸ ਚਾਰਜਿਜ਼ 50 ਫ਼ੀਸਦੀ ਦੇ ਹਿਸਾਬ ਨਾਲ ਪੁਰਾਣੀ ਦਰ 'ਤੇ ਹੀ ਜਮ੍ਹਾਂ ਕਰਵਾਇਆ ਜਾਵੇਗਾ | ਇਸ ਮੌਕੇ ਫ਼ੈਸਲੇ 'ਚ ਇਹ ਵੀ ਲਿਖਿਆ ਗਿਆ ਕਿ ਭਵਿੱਖ ਵਿਚ ਵਧਣ ਵਾਲੇ ਮੈਂਟੀਨੈਂਸ ਚਾਰਜਿਜ਼ 'ਤੇ 50 ਫ਼ੀਸਦੀ ਵਾਲਾ ਫਾਰਮੂਲਾ ਹੀ ਲਾਗੂ ਹੋਵੇਗਾ, ਜਦਕਿ ਸਾਲ 2026-27 ਦੌਰਾਨ ਫਲੈਟਾਂ ਅਤੇ ਪਲਾਟਾਂ ਦੇ ਮੈਂਟੀਨੈਂਸ ਚਾਰਜਿਜ਼ 'ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਹੋਵੇਗਾ | ਇਸ ਸੰਘਰਸ਼ ਦੀ ਜਿੱਤ ਦੀ ਖੁਸ਼ੀ 'ਚ ਸੈਕਟਰ 110-111 ਦੀ ਕੋਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਅਤੇ ਸਮੂਹ ਫਲੈਟ ਮਾਲਕਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸਾਧੂ ਸਿੰਘ, ਸੰਤ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਟੀਨਾ, ਹਰਿਮੰਦਰ ਸਿੰਘ ਸੋਹੀ, ਜਰਨੈਲ ਸਿੰਘ ਬਰਾੜ, ਜਸਵਿੰਦਰ ਸਿੰਘ ਗਿੱਲ, ਧਰਮਵੀਰ ਵਸ਼ਿਸਟ, ਸੁਖਬੀਰ ਸਿੰਘ ਢਿੱਲੋਂ, ਐੱਨ. ਐੱਮ. ਵਿਸ਼ਵਾਸ, ਅਮਰਜੀਤ ਸਿੰਘ ਤੇ ਹਰਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਫਲੈਟ ਮਾਲਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਸਟੇਬਲ 5,000 ਰੁਪਏ ਰਿਸ਼ਵਤ ਲੈਂਦਾਂ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਉੱਚ ਫ਼ੈਸ਼ਨ ਵਾਲੇ ਕੱਪੜਿਆਂ ਦਾ ਪ੍ਰਦਰਸ਼ਨ <br/>
Ad Position 24