03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਚੰਡੀਗੜ੍ਹ ਦੀਆਂ ਵਿਦਿਆਰਥਣਾਂ ਨੇ 'ਇੰਡੀਆ ਸਕਿੱਲਜ਼' ਮੁਕਾਬਲੇ 'ਚ ਤਗਮੇ ਜਿੱਤੇ <br/>

Ad Position 21
No active advertisement
ਇੰਡੀਆ ਸਕਿੱਲਜ਼ ਕੰਪੀਟੀਸ਼ਨ ਨੌਰਥ ਰੀਜਨ 'ਚ ਬਿਊਟੀ ਥਰੈਪੀ ਅਤੇ ਹੇਅਰਡਰੈਸਿੰਗ ਸ਼੍ਰੇਣੀ 'ਚ ਤਗਮੇ ਜਿੱਤਣ ਵਾਲੇ ਚੰਡੀਗੜ੍ਹ ਦੇ ਵਿਦਿਆਰਥੀ, ਸੁੰਦਰਤਾ ਮਾਹਿਰ ਰਿਚਾ ਅਗਰਵਾਲ ਅਤੇ ਹਰਵੀਨ ਕਥੂਰੀਆ ਨਾਲ | ਅਜੀਤ ਤਸਵੀਰ <br/> 27-04-2026
ਚੰਡੀਗੜ੍ਹ, 26 ਅਪ੍ਰੈਲ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਚਾਰ ਵਿਦਿਆਰਥਣਾਂ ਨੇ ਇੰਡੀਆ ਸਕਿੱਲਜ਼ ਮੁਕਾਬਲੇ ਦੌਰਾਨ- ਉੱਤਰੀ ਖੇਤਰ ਵਿੱਚ ਬਿਊਟੀ ਥਰੈਪੀ ਅਤੇ ਹੇਅਰਡਰੈਸਿੰਗ ਸ਼੍ਰੇਣੀਆਂ ਵਿਚ ਤਗਮੇ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ | ਇਹ ਗੱਲ ਉੱਘੀ ਸੁੰਦਰਤਾ ਮਾਹਰ ਰਿਚਾ ਅਗਰਵਾਲ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਲਈ ਚੰਡੀਗੜ੍ਹ 'ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ | ਇਸ ਮੌਕੇ ਪ੍ਰਸਿੱਧ ਸੁੰਦਰਤਾ ਮਾਹਰ ਹਰਵੀਨ ਕਥੂਰੀਆ ਵੀ ਮੌਜੂਦ ਸਨ ਅਤੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਪ੍ਰਸੰਸਾ ਕੀਤੀ | ਜੇਤੂਆਂ 'ਚ ਸੁਮਨ (ਕਾਂਸੀ) ਅਤੇ ਅੰਸ਼ੂ (ਮੈਡਲੀਅਨ ਆਫ ਐਕਸੀਲੈਂਸ) ਬਿਊਟੀ ਥਰੈਪੀ 'ਚ ਅਤੇ ਨਿਸ਼ਾ (ਸਿਲਵਰ) ਅਤੇ ਸ਼ਿਵਾਨੀ (ਮੈਡਲੀਅਨ ਆਫ ਐਕਸੀਲੈਂਸ) ਹੇਅਰਡਰੈਸਿੰਗ 'ਚ ਸ਼ਾਮਿਲ ਹਨ | ਉਨ੍ਹਾਂ 'ਚੋਂ ਹਰੇਕ ਨੇ ਆਪਣੇ ਹੁਨਰ ਅਤੇ ਰਚਨਾਤਮਕਤਾ ਨਾਲ ਰਾਸ਼ਟਰੀ ਪੱਧਰ 'ਤੇ ਛਾਪ ਛੱਡੀ ਹੈ | ਜੇਤੂਆਂ ਨੇ ਲਾਈਵ ਡੈਮੋ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਨਵੇਂ ਵਾਲਾਂ ਅਤੇ ਸੁੰਦਰਤਾ ਰੁਝਾਨਾਂ ਦਾ ਪ੍ਰਦਰਸ਼ਨ ਕੀਤਾ | ਰਿਚਾ ਅਗਰਵਾਲ ਨੇ ਕਿਹਾ ਕਿ ਸਹੀ ਸਿਖਲਾਈ ਅਤੇ ਸਖ਼ਤ ਮਿਹਨਤ ਨਾਲ, ਨੌਜਵਾਨ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ 'ਕ੍ਰਾਊਨ ਐਂਡ ਕਨਵਰਸੇਸ਼ਨਜ਼' ਵਰਕਸ਼ਾਪ 'ਚ ਮਾਡਲ ਸੁੰਦਰੀ ਅਦਿਤੀ ਗੋਵਿਤਿ੍ਕਰ ਨੇ ਦਿੱਤੇ ਪੇਜੈਂਟ ਜਿੱਤਣ ਦੇ ਟਿੱਪਸ <br... ਅਗਲੀ ਖ਼ਬਰ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਮੁਹਾਲੀ 'ਚ ਸੂਬਾ ਪੱਧਰੀ ਰੋਸ ਰੈਲੀ
Ad Position 24