ਚੰਡੀਗੜ੍ਹ, 26 ਅਪ੍ਰੈਲ (ਅਜਾਇਬ ਸਿੰਘ ਔਜਲਾ)- ਇੱਥੇ ਸੈਕਟਰ 26 ਵਿਖੇ ਕਰਵਾਏ 'ਕ੍ਰਾਊਨ ਐਂਡ ਕਨਵਰਸੇਸ਼ਨਜ਼' ਵਰਕਸ਼ਾਪ ਦੌਰਾਨ ਅਦਾਕਾਰਾ, ਮਾਡਲ ਸੁੰਦਰੀ ਅਦਿਤੀ ਗੋਵਿਤਿ੍ਕਰ ਨੇ ਮਹਿਲਾਵਾਂ ਨੂੰ ਪੇਜੈਂਟ ਜਿੱਤਣ ਲਈ ਮਹੱਤਵਪੂਰਨ ਟਿੱਪਸ ਦਿੱਤੇ | ਅਦਿਤੀ ਗੋਵਿਤਿ੍ਕਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਆਤਮ-ਵਿਸ਼ਵਾਸ, ਲਗਾਤਾਰ ਮਿਹਨਤ ਅਤੇ ਸਕਾਰਾਤਮਕ ਸੋਚ ਹੀ ਕਾਮਯਾਬੀ ਦੀ ਕੁੰਜੀ ਹੈ | ਅਦਿਤੀ ਗੋਵਿਤਿ੍ਕਰ ਭਾਰਤ ਦੀ ਪਹਿਲੀ ਅਤੇ ਅਜੇ ਤੱਕ ਦੀ ਇਕੱਲੀ ਮਹਿਲਾ ਹਨ ਜਿਨ੍ਹਾਂ ਨੇ Mrs World 2001 ਦਾ ਖਿਤਾਬ ਜਿੱਤਿਆ | ਉਹ ਇੱਕ ਕਾਮਯਾਬ ਡਾਕਟਰ ਹੋਣ ਦੇ ਨਾਲ ਨਾਲ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਖਾਸ ਪਹਿਚਾਣ ਬਣਾ ਚੁੱਕੀਆਂ ਹਨ | ਉਨ੍ਹਾਂ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 'ਚ 7ladrags 3ontest 1996 ਜਿੱਤ ਕੇ ਕੀਤੀ ਅਤੇ ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਰੌਸ਼ਨ ਕੀਤਾ | ਅਦਿਤੀ ਗੋਵਿਤਿ੍ਕਰ ਨੇ ਮਾਡਲਿੰਗ ਦੇ ਨਾਲ ਨਾਲ ਬਾਲੀਵੁੱਡ ਫਿਲਮਾਂ ਅਤੇ ਟੀਵੀ ਸ਼ੋਆਂ ਦਾ ਵੀ ਹਿੱਸਾ ਬਣੀ ਹੈ | ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 8rithik Roshan ਨਾਲ ਕੋਕਾ-ਕੋਲਾ ਦਾ ਵਿਗਿਆਪਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਪਹਿਚਾਣ ਮਿਲੀ | ਇਸ ਤੋਂ ਬਾਅਦ ਉਹ ਕਈ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਨਜ਼ਰ ਆਈਆਂ, ਜਿਨ੍ਹਾਂ ਵਿੱਚ ਬਿੱਗ ਬਾਸ-3 ਅਤੇ ਖਤਰੋਂ ਕੇ ਖਿਲਾੜੀ ਵਰਗੇ ਲੋਕਪਿ੍ਯ ਰਿਐਲਟੀ ਸ਼ੋਅ ਵੀ ਸ਼ਾਮਿਲ ਹਨ |