04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸ਼ਾਇਰ ਮਨਜੀਤ ਪੁਰੀ ਦੇ ਗ਼ਜ਼ਲ ਸੰਗ੍ਰਹਿ 'ਕੁਝ ਤਿੜਕਿਆ ਤਾਂ ਹੈ' ਬਾਰੇ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 27-04-2026
ਚੰਡੀਗੜ੍ਹ, 26 ਅਪ੍ਰੈਲ (ਅਜਾਇਬ ਸਿੰਘ ਔਜਲਾ)- ਸਵਪਨ ਫਾਊਾਡੇਸ਼ਨ, ਪਟਿਆਲਾ ਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਉੱਘੇ ਸ਼ਾਇਰ ਮਨਜੀਤ ਪੁਰੀ ਦੇ ਗ਼ਜ਼ਲ ਸੰਗ੍ਰਹਿ 'ਕੁਝ ਤਿੜਕਿਆ ਤਾਂ ਹੈ' ਨੂੰ ਲੋਕ ਅਰਪਣ 'ਤੇ ਵਿਚਾਰ-ਚਰਚਾ ਸਮਾਰੋਹ ਸਰੋਤਿਆਂ ਨੇ ਉਤਸੁਕਤਾ ਨਾਲ ਮਾਣਿਆ | ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਤੇ ਅਦਾਰੇ ਦੇ ਕੰਮਾਂ ਦਾ ਲੇਖਾ-ਜੋਖਾ ਬਾਰੇ ਜਾਣਕਾਰੀ ਸਾਂਝੀ ਕੀਤੀ | ਉਪਰੰਤ ਮਨਜੀਤ ਪੁਰੀ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕਰਕੇ ਸਭ ਨੂੰ ਸਰਸ਼ਾਰ ਕੀਤਾ | ਬਾਅਦ 'ਚ ਜਗਦੀਪ ਸਿੱਧੂ ਨੇ ਡਾ. ਜਗਦੀਪ ਦਾ ਲਿਖਿਆ ਪਰਚਾ ਪੜਿ੍ਹਆ | ਉਨ੍ਹਾਂ ਕਿਹਾ ਕਿ ਮੈਨੂੰ ਮਨਜੀਤ ਦੀ ਸ਼ਾਇਰੀ ਵਿਚ ਸਹਿਜਤਾ ਦਾ ਅਹਿਸਾਸ ਹੁੰਦਾ ਹੈ | ਉਹ ਸਹਿਜਤਾ ਜੋ ਪੀੜ ਦੀ ਹੱਦ ਪਾਰ ਕਰ ਚੁੱਕਣ ਤੋਂ ਬਾਅਦ ਆਉਂਦੀ ਹੈ | ਸ਼ਾਇਰ ਧਰਮਿੰਦਰ ਸੇਖੋਂ ਨੇ ਗ਼ਜ਼ਲ ਦੀ ਭਾਸ਼ਾ ਚੰਗੀ ਲੱਗਣ ਬਾਰੇ ਗੱਲ ਕੀਤੀ | ਪਾਲ ਅਜਨਬੀ ਨੇ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਬੇਗਾਨੀ ਨਹੀਂ ਲੱਗਦੀ, ਅਨੁਭਵ ਵਿੱਚੋਂ ਆਈ ਹੈ ਜੋ ਪਾਠਕ ਦਾ ਅਨੁਭਵ ਹੋ ਨਿੱਬੜਦੀ ਹੈ | ਸ਼ਾਇਰ ਭੱਟੀ ਨੇ ਕਿਹਾ ਕਿ ਸਿਖਾਂਦਰੂ ਦੇ ਤੌਰ 'ਤੇ ਇਸ ਸ਼ਾਇਰੀ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ | ਡਾ. ਅਵਤਾਰ ਪਤੰਗ ਨੇ ਕਿਹਾ ਕਿ ਇਹ ਸ਼ਾਇਰੀ ਤਿ੍ਪਤ ਕਰਦੀ ਹੈ | ਇਸੇ ਦੌਰਾਨ ਜਗਤਾਰ ਜੋਗ, ਸ਼ਮਸ਼ੇਰ ਸਾਹਿਲ, ਉਰਦੂ ਸ਼ਾਇਰ ਡਾ. ਜਤਿੰਦਰ ਪਰਵਾਜ, ਕਲਾ ਪਰਿਸ਼ਦ ਦੇ ਉਪ ਪ੍ਰਧਾਨ ਤੇ ਆਲੋਚਕ ਡਾ. ਯੋਗਰਾਜ ਨੇ ਮਨਜੀਤ ਦੀ ਰਚਨਾ ਦੀ ਭਾਸ਼ਾਈ ਪਕਵਾਈ ਦੀ ਵੀ ਗੱਲ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਉੱਘੇ ਲੇਖਕ ਡਾ. ਵਿਜੇ ਕਪੂਰ ਨੇ ਕਿਹਾ ਕਿ ਇਹ ਪ੍ਰਤੀਰੋਧ ਦੀ ਕਵਿਤਾ ਹੈ | ਇਸ ਵਿਚ ਸੱਤਾ ਵਿਰੁੱਧ ਲਲਕਾਰ ਹੈ | ਇਸ ਚਰਚਾ ਦੀ ਪ੍ਰਧਾਨਗੀ ਲੇਖਕ ਤੇ ਚਿੰਤਕ ਡਾ. ਮਨਮੋਹਨ ਵਲੋਂ ਕੀਤੀ ਗਈ | ਉਨ੍ਹਾਂ ਮਨਜੀਤ ਦੀ ਗ਼ਜ਼ਲ ਬਾਰੇ ਕੁਝ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਮਨਜੀਤ ਅਹਿਸਾਸ ਦਾ ਸੂਖ਼ਮ ਸ਼ਾਇਰ ਹੈ | ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸ਼ਾਇਰ ਸਵਰਨਜੀਤ ਸਵੀ, ਸ਼ਾਇਰ ਜਗਦੀਪ ਸਿੱਧੂ, ਸੁਖਵਿੰਦਰ ਸਿੱਧੂ, ਹਰਵਿੰਦਰ ਸਿੱਧੂ, ਡਾ. ਕੰਵਲਜੀਤ, ਸਨੀ ਕਬੀਰ, ਰਣਬੀਰ ਸੋਹਲ, ਗੁਲ ਚੌਹਾਨ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਡਾ. ਦਵਿੰਦਰ ਸਿੰਘ ਬੋਹਾ ਤੋਂ ਇਲਾਵਾ ਜਸਪਾਲ ਫਿਰਦੌਸੀ, ਪ੍ਰੀਤਮ ਰੁਪਾਲ, ਕੁਲਵੰਤ ਕੌਰ, ਗੁਰਚਰਨ ਮੋਹਾਲੀ, ਮਹਾਦੇਵ, ਮਨਜੀਤਪਾਲ ਸਿੰਘ, ਪਵਨਦੀਪ, ਵਰਿੰਦਰ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਤੋਂ ਲੋਕਾਂ ਤੇ ਆਗੂਆਂ ਦਾ ਮੋਹ ਭੰਗ ਹੋ ਚੁੱਕਾ- ਅਨੁਰਾਗ ਠਾਕੁਰ <br/> ਅਗਲੀ ਖ਼ਬਰ ਵਿਦਿਆਰਥੀਆਂ ਨੇ ਗੀਤ, ਸੰਗੀਤ ਤੇ ਨਾਟਕ ਪੇਸ਼ਕਾਰੀਆਂ ਨਾਲ ਦਰਸ਼ਕ ਮੋਹੇ <br/>
Ad Position 24