ਨੂਰਪੁਰ ਬੇਦੀ, 2 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- 'ਅਜੀਤ' ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਦੇ ਪਿਤਾ ਸ. ਰਜਿੰਦਰ ਸਿੰਘ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਦੇ ਅਕਾਲ ਚਲਾਣੇ 'ਤੇ ਇਲਾਕੇ ਦੇ ਵੱਖ-ਵੱਖ ਸ਼ਖ਼ਸੀਅਤਾਂ ਤੋਂ ਇਲਾਵਾ ਪੱਤਰਕਾਰ ਸਾਥੀਆਂ ਨੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਦੁੱਖ ਸਾਂਝਾ ਕਰਨ ਵਾਲਿਆਂ 'ਚ ਵਿਧਾਇਕ ਦਿਨੇਸ਼ ਚੱਢਾ, ਇਕਬਾਲ ਸਿੰਘ ਲਾਲਪੁਰਾ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਅਜੇ ਵੀਰ ਸਿੰਘ ਲਾਲਪੁਰਾ, ਅਸ਼ਵਨੀ ਸ਼ਰਮਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਦਰਬਾਰਾ ਸਿੰਘ ਬਾਲਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਵਿਜੇ ਪੁਰੀ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਜਥੇ. ਜਰਨੈਲ ਸਿੰਘ ਔਲਖ, ਮਾ. ਜਗਨਨਾਥ ਭੰਡਾਰੀ, ਮੋਹਣ ਸਿੰਘ ਡੂਮੇਵਾਲ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ, ਗੌਰਵ ਰਾਣਾ ਕਨਵੀਨਰ ਪੰਜਾਬ ਮੋਰਚਾ, ਸੁਰਿੰਦਰ ਸਿੰਘ ਟਿੱਬਾ ਨੰਗਲ, ਲੇਖ ਰਾਮ ਸਰਪੰਚ ਬਾਲੇਵਾਲ, ਅਵਤਾਰ ਸਿੰਘ ਕੂਨਰ ਸਰਪੰਚ ਬੜਵਾ, ਬਲਬੀਰ ਸਿੰਘ ਭੱਟੋ ਸਾਬਕਾ ਸਰਪੰਚ, ਦਰਸ਼ਨ ਸਿੰਘ ਢਾਹਾਂ ਸਾਬਕਾ ਸਰਪੰਚ, ਮਾ. ਗੁਰਮੁਖ ਸਿੰਘ ਬੈਂਸ, ਹਰਜਿੰਦਰ ਸਿੰਘ ਭਾਉਵਾਲ, ਜਸਵੀਰ ਸਿੰਘ ਨੰਗਲ, ਮੋਹਣ ਸਿੰਘ ਭੋਗੀਪੁਰ ਤੋਂ ਇਲਾਵਾ ਪੱਤਰਕਾਰ ਰਾਜੇਸ਼ ਚੌਧਰੀ, ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ, ਸੰਜੀਵ ਭੰਡਾਰੀ, ਮਨਦੀਪ ਬਾਲੀ, ਗੁਰਬੀਰ ਸਿੰਘ ਵਾਲੀਆ, ਅਵਿਨਾਸ਼ ਸ਼ਰਮਾ, ਕੁਲਦੀਪ ਸ਼ਰਮਾ, ਬਲਵਿੰਦਰ ਰੈਤ, ਅਜੇ ਪੁਰੀ, ਦਿਨੇਸ਼ ਹੱਲਣ, ਜਗਤਾਰ ਸਿੰਘ ਜੱਗੀ, ਬਿਮਲ ਸੈਣੀ, ਪਵਨ ਪਲਹੋਰਾ, ਦਿਲਜੀਤ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ. ਰਜਿੰਦਰ ਸਿੰਘ ਦੀ ਅੰਤਿਮ ਅਰਦਾਸ 6 ਮਈ ਦਿਨ ਬੁੱਧਵਾਰ ਨੂੰ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ (ਟਿੱਬੀ ਸਾਹਿਬ) ਰੂਪਨਗਰ ਵਿਖੇ ਹੋਵੇਗੀ |