11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਚੰਡੀਗੜ੍ਹ ਲੰਬੜਦਾਰ ਯੂਨੀਅਨ ਦੀ ਵਿਸ਼ੇਸ਼ ਇਕੱਤਰਤਾ 'ਚ ਜਥੇਬੰਦੀ ਦੇ ਮੁੱਦੇ ਵਿਚਾਰੇ <br/>

Ad Position 21
No active advertisement
ਅਜੀਤ ਡੈਸਕ 04-05-2026
ਚੰਡੀਗੜ੍ਹ, 3 ਮਈ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਦੇ ਪਿੰਡਾਂ ਦੀ ਲੰਬੜਦਾਰ ਯੂਨੀਅਨ ਦੀ ਇਕ ਵਿਸ਼ੇਸ਼ ਇਕੱਤਰਤਾ ਵਿਚ ਮਹੱਤਵਪੂਰਨ ਮਸਲੇ ਉਠਾਏ ਗਏ | ਯੂਨੀਅਨ ਨੇ ਪੰਚਾਇਤਾਂ ਦੀ ਗੈਰ-ਮੌਜੂਦਗੀ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਪਾਲ ਦੀ ਸਲਾਹਕਾਰ ਕੌਂਸਲ ਵਿਚ ਉੱਤਰ, ਪੂਰਬ, ਪੱਛਮ ਤੇ ਦੱਖਣ-ਹਰ ਖੇਤਰ ਤੋਂ ਇੱਕ-ਇੱਕ ਲੰਬੜਦਾਰ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ | ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਯੂਨੀਅਨ ਨੇ ਪਿੰਡਾਂ ਦੇ ਮਸਲਿਆਂ ਨੂੰ ਉਠਾਉਣ ਲਈ ਪਿੰਡ ਵਿਕਾਸ ਸਲਾਹਕਾਰ ਕਮੇਟੀ ਬਣਾਉਣ ਦੀ ਮੰਗ ਕੀਤੀ ਜਿਸ ਵਿਚ ਹਰ ਪਿੰਡ ਦੇ ਲੰਬੜਦਾਰ ਤੇ ਪ੍ਰਮੁੱਖ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇ | ਇਸ ਦੇ ਨਾਲ ਹੀ, ਨਾਮਜ਼ਦ ਕੌਂਸਲਰਾਂ ਵਿਚ ਚਾਰ ਲੰਬੜਦਾਰਾਂ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਗਈ ਤਾਂ ਜੋ ਪਿੰਡਾਂ ਦੇ ਮਸਲਿਆਂ ਲਈ ਸਹੀ ਢੰਗ ਦਾ ਮੰਚ ਮਿਲ ਸਕੇ | ਇਸੇ ਦੌਰਾਨ ਯੂਨੀਅਨ ਨੇ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਦਫ਼ਤਰੀ ਭਾਸ਼ਾ ਵਜੋਂ ਮਾਨਤਾ ਦੇਣ ਤੇ ਇਸ ਨੰੂ 1 ਨਵੰਬਰ 1966 ਵਾਲਾ ਰੁਤਬਾ ਬਹਾਲ ਕਰਨ ਦੀ ਵੀ ਮੰਗ ਕੀਤੀ | ਇਹ ਫੈਸਲਾ ਕਰਕੇ ਕੀਤਾ ਗਿਆ ਕਿ ਇਹ ਮੰਗਾਂ ਸੰਬੰਧਿਤ ਅਧਿਕਾਰੀਆਂ ਅੱਗੇ ਰੱਖੀਆਂ ਜਾਣਗੀਆਂ ਅਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪਣ ਦਾ ਵੀ ਫੈਸਲਾ ਲਿਆ ਗਿਆ ਹੈ | ਇਸ ਮੌਕੇ ਲੰਬੜਦਾਰ ਰੁਲਦਾ ਸਿੰਘ, ਅਟਾਵਾ, ਕਮਲਜੀਤ ਸਿੰਘ, ਬੈਰ ਮਾਜਰਾ, ਅਮਰੀਕ ਸਿੰਘ, ਬਹਿਲਾਣਾ, ਗੁਲਾਬ ਸਿੰਘ, ਪ੍ਰਹਲਾਦ ਸਿੰਘ, ਬਲਜਿੰਦਰ ਸਿੰੰਘ, ਬਬਲਾ ਸਿੰਘ ਬੁੜੈਲ, ਬਲਦੇਵ ਸਿੰਘ ਬੁੜੈਲ, ਸੁਸ਼ੀਲ ਕੁਮਾਰ, ਬੁੜੈਲ, ਅਮਨਜੋਤ ਕੌਰ ਬਟੇਰਲਾ, ਦਲਬੀਰ ਸਿੰਘ ਦੜੂਆ, ਜੈ ਪ੍ਰਕਾਸ਼ ਡੱਡੂਮਾਜਰਾ, ਨਾਥ ਸਿੰਘ ਖੁੱਡਾ ਅਲੀਸ਼ੇਰ, ਫਤਿਹ ਸਿੰਘ ਮਨੀਮਾਜਰਾ, ਮਨਜੀਤ ਸਿੰਘ ਮਨੀਮਾਜਰਾ, ਰਣਦੀਪ ਸਿੰਘ ਮਨੀਮਾਜਰਾ, ਰਾਜ ਕੁਮਾਰ ਮਲੋਆ, ਬਲਵਿੰਦਰ ਸਿੰਘ ਮਲੋਆ, ਬਲਵਿੰਦਰ ਸਿੰਘ ਮੌਲੀ ਜੱਗਰਾਂ, ਦਲਜੀਤ ਸਿੰਘ ਪਲਸੋਰਾ, ਨਛੱਤਰ ਸਿੰਘ ਰਾਇਪੁਰ ਖੁਰਦ, ਗੁਰਦੀਪ ਸਿੰਘ ਰਾਇਪੁਰ ਕਲਾਂ, ਲਖਮੀਰ ਸਿੰਘ ਸਰੰਗਪੁਰ, ਕਪਤਾਨ ਸਿੰਘ ਹੱਲੋਮਾਜਰਾ, ਦਰਸ਼ਨ ਸਿੰਘ ਡੱਡੂ ਮਾਜਰਾ ਆਦਿ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਦੇਵ ਸਿੰਘ ਨੱਗਲਫੈਜ਼ਗੜ੍ਹ ਜ਼ਿਲ੍ਹਾ ਮੁੱਖ ਬੁਲਾਰਾ ਨਿਯੁਕਤ <br/> ਅਗਲੀ ਖ਼ਬਰ 6 ਕੇਂਦਰਾਂ 'ਚ ਬਿਨਾਂ ਰੁਕਾਵਟ ਹੋਈ ਪ੍ਰੀਖਿਆ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 2854 'ਚੋਂ 2776 ਪ੍ਰੀਖਿਆਰਥੀਆਂ ਨੇ ਦਿੱ...
Ad Position 24