ਚੰਡੀਗੜ੍ਹ, 3 ਮਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ 'ਚ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਵਲੋਂ ਕਰਵਾਈ ਗਈ 'ਨੀਟ' (ਐੱਨ.ਈ.ਈ.ਟੀ.)-2026 ਦੀ ਦਾਖ਼ਲਾ ਪ੍ਰੀਖਿਆ ਅੱਜ ਸ਼ਹਿਰ ਦੇ 6 ਨਿਰਧਾਰਤ ਕੇਂਦਰਾਂ 'ਤੇ ਪੂਰੀ ਤਰਾਂ ਸ਼ਾਂਤੀਪੂਰਵਕ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਗਈ | ਪ੍ਰਸ਼ਾਸਨਕ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦੇ ਚੁਸਤ ਇੰਤਜ਼ਾਮਾਂ ਕਾਰਨ ਪ੍ਰੀਖਿਆ ਦੌਰਾਨ ਕਿਸੇ ਵੀ ਤਰਾਂ ਦੀ ਅਣਚਾਹੀ ਘਟਨਾ ਸਾਹਮਣੇ ਨਹੀਂ ਆਈ | ਇਸ ਪ੍ਰੀਖਿਆ ਲਈ ਕੁੱਲ 2854 ਰਜਿਸਟਰਡ ਉਮੀਦਵਾਰਾਂ 'ਚੋਂ 2776 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ, ਜਿਸ ਨਾਲ ਹਾਜ਼ਰੀ ਦਰ 97 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ | ਗੈਰ-ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਦੀ ਗਿਣਤੀ ਸਿਫ਼ਰ ਰਹੀ, ਜੋ ਕਿ ਪ੍ਰੀਖਿਆ ਪ੍ਰਤੀ ਵਿਦਿਆਰਥੀਆਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ | (ਬਾਕੀ ਸਫ਼ਾ 6 'ਤੇ) ਪ੍ਰੀਖਿਆ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ