11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਗੁਰਪ੍ਰਤਾਪ ਸਿੰਘ ਪਡਿਆਲਾ ਨੇ ਵਿਸ਼ਾਲ ਭਗਵਤੀ ਜਾਗਰਣ 'ਚ ਲਗਵਾਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 04-05-2026
ਕੁਰਾਲੀ, 3 ਮਈ (ਹਰਪ੍ਰੀਤ ਸਿੰਘ)- ਸਥਾਨਕ ਗੋਲਡਨ ਕਲੱਬ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ 12ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ (ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ) ਵਲੋਂ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਮਾਤਾ ਦਾ ਅਸ਼ੀਰਵਾਦ ਲਿਆ ਗਿਆ | ਸ਼ਹਿਰ ਦੇ ਵਾਰਡ ਨੰ. 1 'ਚ ਕਰਵਾਏ ਗਏ ਇਸ ਜਾਗਰਣ ਦੌਰਾਨ ਹਰਸ਼ ਸਿਕੰਦਰ ਤੇ ਧੀਮਾਨ ਸਿਸਟਰ ਮੰਡੀ ਗੋਬਿੰਦਗੜ੍ਹ ਵਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ | ਇਸੇ ਦੌਰਾਨ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਪ੍ਰਬੰਧਕਾਂ ਵਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਭਗਵਾਨ ਸਿੰਘ, ਹਰਵਿੰਦਰ ਸਿੰਘ, ਤਰਿੰਦਰ ਤਾਰਾ (ਸਟੇਜ ਸੰਚਾਲਕ), ਤਰਲੋਚਨ ਕੁਮਾਰ, ਰਵੀ ਬੱਤਾ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਪਿ੍ੰਸ ਸ਼ਰਮਾ ਕੁਰਾਲੀ, ਮੁਕੇਸ਼ ਰਾਣਾ, ਹਰਿੰਦਰ ਸਿੰਘ ਤੇ ਸਘਨੀ ਬਰਮਾਨੀ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 6 ਕੇਂਦਰਾਂ 'ਚ ਬਿਨਾਂ ਰੁਕਾਵਟ ਹੋਈ ਪ੍ਰੀਖਿਆ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 2854 'ਚੋਂ 2776 ਪ੍ਰੀਖਿਆਰਥੀਆਂ ਨੇ ਦਿੱ... ਅਗਲੀ ਖ਼ਬਰ ਕੁਟੀਆ ਰੋੜੂਆਣਾ ਸਾਹਿਬ ਵਿਖੇ ਅਵਤਾਰ ਦਿਵਸ ਧੂਮ-ਧਾਮ ਨਾਲ ਮਨਾਇਆ <br/>
Ad Position 24