12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਿੰਡ ਦਾਊਾਮਾਜਰਾ ਤੋਂ ਲੈ ਕੇ ਰਡਿਆਲਾ ਤੱਕ ਪ੍ਰੀਮਿਕਸ ਵਾਲੀ ਸੜਕ ਬਣਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 04-05-2026
ਖਰੜ, 3 ਮਈ (ਗੁਰਮੁੱਖ ਸਿੰਘ ਮਾਨ)- ਸਬ-ਡਵੀਜ਼ਨ ਖਰੜ ਤਹਿਤ ਪੈਂਦੇ ਪਿੰਡ ਦਾਊਾਮਾਜਰਾ ਤੋਂ ਲੈ ਕੇ ਪਿੰਡ ਰਡਿਆਲਾ ਤੱਕ ਬਣਾਈ ਜਾ ਰਹੀ ਸੜਕ ਦਾ ਦੋਵਾਂ ਪਿੰਡਾਂ ਦੇ ਵਸਨੀਕਾਂ ਸਮੇਤ ਖੇਤਰ ਦੇ ਨਿਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਸਗੋਂ ਇਹ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਕਿਉਂਕਿ ਇਸ ਸੜਕ 'ਤੇ ਨੇੜਲੇ ਸ਼ਹਿਰਾਂ ਨੂੰ ਜਾਣ ਵਾਲੇ ਵਾਹਨਾਂ ਦਾ ਭਾਰੀ ਦਬਾਅ ਰਹਿੰਦਾ ਹੈ | ਇਸ ਸੰਬੰਧ 'ਚ ਗੱਲਬਾਤ ਕਰਦਿਆਂ ਪਿੰਡ ਰਡਿਆਲਾ ਦੇ ਵਸਨੀਕ ਸੁਰਿੰਦਰ ਸਿੰਘ, ਬਿਲਾਸ ਸਿੰਘ, ਦਿਲਬਾਰ ਸਿੰਘ, ਬਲਜੀਤ ਸਿੰਘ, ਮੱਘਰ ਸਿੰਘ ਤੇ ਸੰਤੋਖ ਸਿੰਘ ਆਦਿ ਨੇ ਦੱਸਿਆ ਕਿ ਖਰੜ-ਕੁਰਾਲੀ ਹਾਈਵੇਅ ਤੋਂ ਲੈ ਕੇ ਪਿੰਡ ਦਾਊਾਮਾਜਰਾ-ਰਡਿਆਲਾ ਤੱਕ ਸੜਕ ਦੀ ਚੌੜਾਈ 33 ਫੁੱਟ ਤੇ ਅੱਗੇ 22 ਫੁੱਟ ਹੈ | ਪਹਿਲਾਂ ਹੀ ਇਥੇ ਪ੍ਰੀਮਿਕਸ ਵਾਲੀ ਸੜਕ ਬਣੀ ਹੋਈ ਸੀ ਪਰ ਹੁਣ ਇਹ ਪੇਵਰ ਬਲਾਕ ਲਗਾ ਕੇ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੜਕ ਦੀ ਚੌੜਾਈ ਇੰਨੀ ਘੱਟ ਹੈ ਕਿ ਇਸ 'ਤੇ ਦੋ ਕਾਰਾਂ ਇਕੱਠੀਆਂ ਕਰਾਸ ਨਹੀਂ ਕਰ ਸਕਦੀਆਂ ਜਿਸ ਕਾਰਨ ਸੜਕੀ ਹਾਦਸਿਆਂ ਦਾ ਖਦਸ਼ਾ ਵਧ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਆਈ. ਟੀ. ਆਈ. ਤੇ ਸਰਕਾਰੀ ਸਕੂਲ ਬਣਨ ਦੇ ਨਾਲ-ਨਾਲ ਕਈ ਕਾਲੋਨੀਆਂ ਦਾ ਵਿਸਥਾਰ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਹ ਸੜਕ ਅੱਗੇ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਖੇਤਰ ਨੂੰ ਜਾ ਮਿਲਦੀ ਹੈ ਜਿਸ ਕਾਰਨ ਕਈ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕ ਇਸ ਸੜਕ ਨੂੰ ਨਿਊ ਚੰਡੀਗੜ੍ਹ, ਖਰੜ ਤੇ ਕੁਰਾਲੀ ਸਮੇਤ ਹੋਰਨਾਂ ਸ਼ਹਿਰਾਂ ਨੂੰ ਆਉਣ-ਜਾਣ ਲਈ ਵਰਤਦੇ ਹਨ | ਇਸ ਤੋਂ ਇਲਾਵਾ ਖਰੜ ਸਥਿਤ ਸਰਕਾਰੀ ਦਫ਼ਤਰਾਂ ਦੇ ਜ਼ਿਆਦਾਤਰ ਕਰਮਚਾਰੀ ਵੀ ਇਸੇ ਸੜਕ ਦੀ ਵਰਤੋਂ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਸੜਕ ਪ੍ਰੀਮਿਕਸ ਵਾਲੀ ਨਾ ਬਣਾਈ ਗਈ ਤਾਂ ਸਰਕਾਰ ਤੇ ਸੰਬੰਧਿਤ ਵਿਭਾਗ ਦੇ ਖ਼ਿਲਾਫ਼ ਰੋਸ ਧਰਨਾ ਦਿੰਦਿਆਂ ਕੰਮ ਬੰਦ ਕਰਵਾਇਆ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲਾਂ ਦੀ ਤਰ੍ਹਾਂ ਪ੍ਰੀਮਿਕਸ ਪਾ ਕੇ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਲਾਵਾਰਿਸ ਨੌਜਵਾਨ ਨੂੰ ਸੇਵਾ ਭਾਵਨਾ ਨਾਲ ਕਰਨਾਲ ਆਸ਼ਰਮ ਪਹੁੰਚਾਇਆ ਅਗਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਜ਼ੀਰਕਪੁਰ ਤੋਂ ਦੋ ਬੱਸਾਂ ਰਵਾਨਾ <br/>
Ad Position 24