08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਲਕਾ ਲਾਂਬਾ ਦੀ ਅਗਵਾਈ 'ਚ ਮਹਿਲਾ ਕਾਂਗਰਸ ਨੇ ਚਲਾਈ 'ਪੋਸਟ-ਕਾਰਡ ਮੁਹਿੰਮ' <br/>

Ad Position 21
No active advertisement
ਅਜੀਤ ਡੈਸਕ 05-05-2026
ਚੰਡੀਗੜ੍ਹ, 4 ਮਈ (ਵਿਕਰਮਜੀਤ ਸਿੰਘ ਮਾਨ)- ਕੁੱਲ ਹਿੰਦ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਵਿਚ ਅੱਜ ਚੰਡੀਗੜ੍ਹ ਵਿਖੇ ਪੋਸਟਕਾਰਡ ਮੁਹਿੰਮ ਚਲਾਈ ਗਈ ਜਿਸ ਤਹਿਤ ਮਹਿਲ਼ਾ ਕਾਂਗਰਸ ਦੀਆਂ ਵਰਕਰਾਂ ਵਲੋਂ ਪੋਸਟਕਾਰਡਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਲਿਖਤੀ ਸੁਨੇਹੇ ਭੇਜੇ ਗਏ ਕਿ ਨਾਰੀ ਸ਼ਕਤੀ ਅਧਿਨਿਯਮ 2023 ਸੰਸਦ ਵਲੋਂ ਸਰਬਸੰਮਤੀ ਨਾਲ ਪਾਸ ਹੋ ਕੇ ਕਾਨੂੰਨ ਬਣ ਚੁੱਕਾ ਹੈ, ਇਸ ਨੂੰ ਸਰਕਾਰ ਤੁਰੰਤ ਲਾਗੂ ਕਰੇ | ਅਲਕਾ ਲਾਂਬਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਦੇਸ਼ ਦੇ ਕੋਨੇ-ਕੋਨੇ ਤੋਂ ਮਹਿਲਾਵਾਂ ਇਹ ਕਾਰਡ ਭੇਜ ਰਹੀਆਂ ਹਨ | ਇਸ ਦੇ ਨਾਲ ਹੀ ਮਹਿਲਾ ਕਾਂਗਰਸ ਵਲੋਂ ਹਸਤਾਖ਼ਰ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਜਿਸ ਵਿਚ 10 ਲੱਖ ਮਹਿਲਾਵਾਂ ਦੇ ਦਸਤਖ਼ਤ ਇਕੱਠੇ ਕਰਕੇ ਪ੍ਰਧਾਨ ਮੰਤਰੀ ਨੂੰ ਭੇਜਣ ਦਾ ਟੀਚਾ ਮਹਿਲ਼ਾ ਕਾਂਗਰਸ ਵਲੋਂ ਰੱਖਿਆ ਗਿਆ ਹੈ | ਇਸ ਦੌਰਾਨ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਮਹਿਲਾਵਾਂ ਨੂੰ ਸਨਮਾਨ ਤੇ ਅਧਿਕਾਰ ਦੇਣ ਲਈ ਕੰਮ ਕੀਤਾ ਹੈ | ਮਹਿਲਾ ਕਾਂਗਰਸ ਵਲੋਂ ਇਸ ਪੋਸਟ-ਕਾਰਡ ਅਭਿਆਨ ਦੀਆਂ ਮੁੱਖ ਮੰਗਾਂ ਵਿਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਜਲਦੀ ਲਾਗੂ ਕਰਨਾ ਤੇ ਐਸ.ਟੀ. ਅਤੇ ਐਸ.ਸੀ. ਵਰਗ ਦੀਆਂ ਮਹਿਲਾਵਾਂ ਨਾਲ ਨਾਲ ਓ.ਬੀ.ਸੀ. ਮਹਿਲਾਵਾਂ ਨੂੰ ਵੀ ਰਿਜ਼ਰਵੇਸ਼ਨ ਦੇਣ ਦੀ ਮੰਗ ਸ਼ਾਮਲ ਹੈ | ਇਸ ਤੋਂ ਇਲਾਵਾ ਖ਼ਾਸ ਮੰਗ ਦੇ ਤੌਰ 'ਤੇ ਮੌਜੂਦਾ 543 ਲੋਕ ਸਭਾ ਸੀਟਾਂ ਵਿਚ ਮਹਿਲਾਵਾਂ ਲਈ ਯੋਗ ਰਾਖਵਾਂਕਰਨ ਯਕੀਨੀ ਬਣਾਉਣ ਦੀ ਗੱਲ ਕੀਤੀ ਗਈ ਤਾਂ ਜੋ ਵੱਧ ਤੋਂ ਵੱਧ ਮਹਿਲਾਵਾਂ ਸੰਸਦ 'ਚ ਪਹੁੰਚ ਸਕਣ | ਮਹਿਲਾ ਕਾਂਗਰਸ ਨੇਤਾਵਾਂ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਦੇਸ਼ ਦੀ ਅੱਧੀ ਆਬਾਦੀ ਦੀ ਆਵਾਜ਼ ਸੁਣਦੇ ਹੋਏ ਉਨ੍ਹਾਂ ਦੇ ਸਸ਼ਕਤੀਕਰਨ ਵੱਲ ਠੋਸ ਕਦਮ ਚੁੱਕਣਗੇ | ਇਸ ਮੌਕੇ ਨੰਦਿਤਾ ਹੁੱਡਾ ਪ੍ਰਧਾਨ ਚੰਡੀਗੜ੍ਹ ਮਹਿਲਾ ਕਾਂਗਰਸ, ਸਫ਼ੀਆ ਜ਼ੁਬੇਰ ਤੇ ਡਾ. ਸਾਕਸ਼ੀ ਸਕੱਤਰ ਕੁੱਲ ਹਿੰਦ ਮਹਿਲਾ ਕਾਂਗਰਸ, ਪੇ੍ਰਮ ਲਤਾ ਕੌਂਸਲਰ, ਤਰੁਣਾ ਮਹਿਤਾ ਕੌਂਸਲਰ, ਅਨੀਤਾ ਸ਼ਰਮਾ ਸਾਬਕਾ ਪ੍ਰਧਾਨ ਮਹਿਲਾ ਕਾਂਗਰਸ, ਕਮਲੇਸ਼ ਬਨਾਰਸ ਸਾਬਕਾ ਮੇਅਰ, ਕੁਲਜੀਤ ਕੌਰ, ਮਾਇਆ ਦੇਵੀ, ਮਮਤਾ ਰਾਣਾ, ਓਮਵਤੀ, ਰੇਣੁ ਛਾਬੜਾ, ਸੁਮਨ ਵੈਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਟਰ-56 ਤੋਂ 40 ਪਊਏ ਸ਼ਰਾਬ ਸਮੇਤ ਮਹਿਲਾ ਕਾਬੂ ਅਗਲੀ ਖ਼ਬਰ ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਅਕਾਊਾਟ ਅਫ਼ਸਰ ਨੇ ਕੀਤੀ ਖੁਦਕੁਸ਼ੀ <br/>
Ad Position 24