ਖਰੜ, 4 ਮਈ (ਜੰਡਪੁਰੀ)- ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੰਨੀ ਇਨਕਲੇਵ ਖਰੜ ਵਿਖੇ ਗੁਰਬਾਣੀ ਕੰਠ ਤੇ ਕੀਰਤਨ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਭ ਤੋਂ ਪਹਿਲਾਂ ਸਵੇਰ ਸਮੇਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਜਤਿੰਦਰ ਸਿੰਘ ਅੰਬ ਸਾਹਿਬ ਵਾਲਿਆਂ ਨੇ ਕਥਾ-ਵਿਚਾਰਾਂ ਰਾਹੀਂ ਜਦਕਿ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਵੱਖ-ਵੱਖ ਵੱਖ ਰਾਗਾਂ 'ਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਦੌਰਾਨ ਭਾਈ ਪ੍ਰਭਪ੍ਰੀਤ ਸਿੰਘ ਸ਼ਾਂਤ, ਭਾਈ ਪਦਮਪ੍ਰੀਤ ਸਿੰਘ ਸ਼ਾਂਤ ਤੇ ਨਵ-ਕਰਨਬੀਰ ਸਿੰਘ ਸ਼ਾਂਤ ਨੇ ਵੀ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਗੁਰਬਾਣੀ ਕੰਠ ਮੁਕਾਬਲੇ ਦੇ ਵੱਖ-ਵੱਖ ਵਰਗਾਂ 'ਚ ਸਿਮਰਨਜੀਤ ਸਿੰਘ ਨੇ ਪਹਿਲਾ ਤੇ ਜਸਕਰਨ ਨੇ ਦੂਜਾ, ਯਸ਼ਮੰਨਤ ਕੌਰ ਨੇ ਪਹਿਲਾ, ਸਾਹਿਬਪ੍ਰੀਤ ਸਿੰਘ ਤੰਬੜ ਨੇ ਦੂਜਾ, ਮਨਜੋਤ ਕੌਰ ਤੇ ਜਸਕੀਰਤ ਕੌਰ ਨੇ ਸਾਂਝੇ ਤੌਰ 'ਤੇ ਤੀਜਾ, ਸਹਿਜਵੀਰ ਸਿੰਘ ਨੇ ਪਹਿਲਾ, ਇਕਨੂਰ ਕੌਰ ਨੇ ਦੂਜਾ, ਹਰਸਿਮਰਤ ਕੌਰ ਨੇ ਤੀਜਾ, ਅਰਮਾਨ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ, ਦਿਲਮਨਜੋਤ ਕੌਰ ਤੇ ਹਰਨੂਰ ਕੌਰ ਨੇ ਸਾਂਝੇ ਤੌਰ 'ਤੇ ਤੀਜਾ, ਜਪਕੀਰਤ ਸਿੰਘ ਰਿਆਤ ਨੇ ਪਹਿਲਾ, ਕੁਸ਼ਵੀਨ ਕੌਰ ਨੇ ਦੂਜਾ ਅਤੇ ਅਵਨੀਤ ਕੌਰ ਤੇ ਇਸ਼ਲੀਨ ਕੌਰ ਨੇ ਸਾਂਝੇ ਤੌਰ 'ਤੇ ਤੀਜਾ ਇਨਾਮ ਆਪਣੇ ਨਾਂਅ ਕੀਤਾ | ਇਸੇ ਤਰ੍ਹਾਂ ਕੀਰਤਨ ਮੁਕਾਬਲੇ ਦੇ ਵੱਖ-ਵੱਖ ਵਰਗਾਂ 'ਚ ਅੰਮਿ੍ਤਾ ਕੌਰ ਨੇ ਕੀਰਤਨ ਰਾਗਾਂ 'ਚ ਪਹਿਲਾ, ਏਕਮ ਸਿੰਘ ਨੇ ਦੂਜਾ, ਸਰਗੁਣ ਕੌਰ ਨੇ ਤੀਜਾ, ਸਰਗੁਣ ਕੌਰ ਨੇ ਰੀਤ 'ਚ ਪਹਿਲਾ, ਹਰਸਿਮਰਤ ਕੌਰ ਨੇ ਦੂਜਾ ਤੇ ਜੈਸਮੀਨ ਕੌਰ ਨੇ ਤੀਜਾ, ਹਰਲੀਨ ਕੌਰ ਨੇ ਰਾਗਾਂ 'ਚ ਪਹਿਲਾ, ਪ੍ਰਦੀਪ ਸ਼ਰਮਾ ਨੇ ਦੂਜਾ ਤੇ ਜਨੀਤਾ ਕੌਰ ਨੇ ਤੀਜਾ, ਪ੍ਰਭਜੋਤ ਕੌਰ ਨੇ ਰੀਤ 'ਚ ਪਹਿਲਾ, ਹਰਿਗੁਣ ਸਿੰਘ ਨੇ ਦੂਜਾ ਤੇ ਹਰਸ਼ਪ੍ਰੀਤ ਕੌਰ ਨੇ ਤੀਜਾ, ਮਹਿਤਾਬ ਸਿੰਘ ਨੇ ਰਾਗਾਂ 'ਚ ਪਹਿਲਾ, ਅਨਮੋਲ ਪ੍ਰੀਤ ਕੌਰ ਨੇ ਦੂਜਾ, ਵੰਦਨਾ ਸ਼ਰਮਾ ਨੇ ਤੀਜਾ, ਏਕਜੋਤ ਕੌਰ ਨੇ ਰੀਤ 'ਚ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ |