08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਖਰੜ, 4 ਮਈ (ਜੰਡਪੁਰੀ)- ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਖਰੜ ਵਿਖੇ ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕੀਰਤਨੀਏ ਭਾਈ ਗੁਰਸੇਵਕ ਸਿੰਘ ਤੇ ਜਥੇ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਜਦਕਿ ਭਾਈ ਗੁਰਪਾਲ ਸਿੰਘ ਤਿਮੋਵਾਲ ਕਥਾ-ਵਾਚਕ/ਪ੍ਰਚਾਰਕ ਸ਼ੋ੍ਰਮਣੀ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਭਾਈ ਗੁਰਪਾਲ ਸਿੰਘ ਤਿਮੋਵਾਲ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਤੇ ਮੀਤ ਗ੍ਰੰਥੀ ਭਾਈ ਜਗਸੀਰ ਸਿੰਘ ਜੀ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਭਾਈ ਸੁਰਮੱੁਖ ਸਿੰਘ ਮੁੱਖ ਸੇਵਾਦਾਰ, ਭਾਈ ਜਸਬੀਰ ਸਿੰਘ ਮਲੋਆ, ਜਥੇ. ਜਰਨੈਲ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ ਸੈਂਪਲਾ, ਗੁਰਮੇਲ ਸਿੰਘ ਧਾਲੀਵਾਲ, ਸੁਰਜੀਤ ਸਿੰਘ ਮਲੋਆ, ਸਵਰਨ ਸਿੰਘ ਜੰਡਪੁਰੀ, ਮਲਕੀਅਤ ਸਿੰਘ, ਬਲਦੇਵ ਸਿੰਘ ਭੁੱਲਰ, ਮਾਨ ਸਿੰਘ, ਸੁਰਮੁੱਖ ਸਿੰਘ, ਸ਼ੀਤਲ ਸਿੰਘ, ਸਤਪਾਲ ਸਿੰਘ, ਬਾਵਾ ਸਿੰਘ, ਜਸਵੰਤ ਸਿੰਘ, ਪਿਆਰਾ ਸਿੰਘ, ਕੁਲਵੰਤ ਸਿੰਘ, ਹਰਵਿੰਦਰ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ ਤੇ ਕਸ਼ਮੀਰਾ ਸਿੰਘ ਸਮੇਤ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਕੰਠ ਅਤੇ ਕੀਰਤਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਡੇਰਾਬੱਸੀ ਦੇ ਪਿੰਡ ਸੁੰਡਰਾਂ 'ਚ ਜ਼ਮੀਨ 'ਚ ਦੱਬੇ ਫੈਕਟਰੀ ਦੇ ਕੂੜੇ ਨੇ ਮਚਾਈ ਤਬਾਹੀ <br/>
Ad Position 24