08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲੈਂਡਮਾਰਕ ਬੈਂਕ ਡੇਰਾਬੱਸੀ ਦੇ ਬਾਹਰ ਪੀੜਤ ਕਿਸਾਨਾਂ ਦੇ ਹੱਕ 'ਚ ਲਗਾਇਆ ਧਰਨਾ <br/>

Ad Position 21
No active advertisement
ਅਜੀਤ ਡੈਸਕ 12-05-2026
ਡੇਰਾਬੱਸੀ, 11 ਮਈ (ਗੁਰਮੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਅੱਜ ਲੈਂਡਮਾਰਕ ਬੈਂਕ ਡੇਰਾਬੱਸੀ ਸ਼ਾਖਾ ਅੱਗੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪੱਕਾ ਧਰਨਾ ਲਗਾਇਆ ਗਿਆ | ਇਹ ਸੰਘਰਸ਼ ਪੰਜਾਬ ਕਮੇਟੀ ਦੇ ਫ਼ਰੀਦਕੋਟ ਜ਼ਿਲ੍ਹੇ 'ਚ ਚੱਲ ਰਹੇ ਲੈਂਡਮਾਰਕ ਬੈਂਕ ਵਿਰੁੱਧ ਧਰਨੇ ਦਾ ਹਿੱਸਾ ਹੈ ਜਿਥੇ ਕਿ ਪਿੰਡ ਹਰੀਨੋ ਦੇ ਦੋ ਭਰਾਵਾਂ ਨੇ ਬੈਂਕ ਦੇ ਸਟਾਫ਼ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ ਸੀ | ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ | ਇਸ ਲੜੀ ਤਹਿਤ ਪੰਜਾਬ ਦੇ 10 ਜ਼ਿਲਿ੍ਹਆਂ 'ਚ ਬੈਂਕਾਂ ਮੁਹਰੇ ਧਰਨੇ ਲਗਾਏ ਗਏ ਹਨ ਜਦਕਿ ਜ਼ਿਲ੍ਹਾ ਮੁਹਾਲੀ ਵਲੋਂ ਡੇਰਾਬੱਸੀ ਦੇ ਲੈਂਡਮਾਰਕ ਬੈਂਕ ਅੱਗੇ ਅੱਜ ਧਰਨਾ ਲਗਾਇਆ ਗਿਆ | ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਜਲਦ ਸਹਾਇਤਾ ਦਿੱਤੀ ਜਾਵੇ, ਬੈਂਕ ਵਲੋਂ ਰੱਖੇ ਗਏ ਚੈੱਕ ਵਾਪਸ ਕੀਤੇ ਜਾਣ ਤੇ ਕਰਜ਼ੇ ਹੇਠ ਫਸੇ ਕਿਸਾਨਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕੀਤੀ ਜਾਵੇ | ਇਸ ਮੌਕੇ ਬਲਾਕ ਡੇਰਾਬੱਸੀ ਦੇ ਕਾਰਜਕਾਰੀ ਪ੍ਰਧਾਨ ਜਸਪਾਲ ਸਿੰਘ ਭਾਂਖਰਪੁਰ, ਬਲਾਕ ਖਰੜ ਦੇ ਪ੍ਰਧਾਨ ਸੁਰਮੁੱਖ ਸਿੰਘ ਛੱਜੂਮਾਜਰਾ, ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨਡਿਆਲੀ, ਗੁਰਮੀਤ ਸਿੰਘ ਸਿਆਊ, ਗਿਆਨ ਸਿੰਘ ਧੜਾਕ, ਮਨਜੀਤ ਸਿੰਘ, ਹਰੀ ਸਿੰਘ ਦੱਪਰ, ਜਸਵੰਤ ਸਿੰਘ, ਕੁਲਵਿੰਦਰ ਸਿੰਘ ਆਗਾਂਪੁਰ, ਤਰਲੋਚਨ ਸਿੰਘ ਕੁਰਲੀ, ਗੁਰਚਰਨ ਸਿੰਘ ਜੌਲਾ, ਬਲਦੇਵ ਸਿੰਘ ਮੀਆਂਪੁਰ ਤੇ ਰਾਜਪਾਲ ਸਿੰਘ ਮਲਕਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਵਾਲਾਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਪਰਿਵਾਰ ਨੇ ਲਾਏ ਪੁਲਿਸ 'ਤੇ ਅਣਗਹਿਲੀ ਦੇ ਦੋਸ਼ <br/> ਅਗਲੀ ਖ਼ਬਰ ਜਨ ਹਿੱਤ ਵਿਕਾਸ ਮੰਚ ਦੇ ਵਫ਼ਦ ਵਲੋਂ ਐੱਮ.ਪੀ. ਮਨੀਸ਼ ਤਿਵਾੜੀ ਨਾਲ ਮੁਲਾਕਾਤ <br/>
Ad Position 24