ਚੰਡੀਗੜ, 11 ਮਈ (ਅ.ਬ.) - ਐਚ.ਪੀ. ਇੰਡੀਆ ਨੇ ਭਾਰਤ ਵਿਚ ਟੈਕਨਾਲੋਜੀ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪਰਸਨਲ ਸਿਸਟਮ, ਪਿ੍ੰਟ ਤੇ ਵਰਕ ਫੋਰਸ ਸੋਲੂਸ਼ਨ ਨਾਲ ਜੁੜੇ 20 ਤੋਂ ਵੱਧ ਨਵੇਂ ਪ੍ਰੋਡਕਟ ਅਤੇ ਸੋਲੂਸ਼ਨ ਪੇਸ਼ ਕੀਤੇ¢ ਇਨਾਂ ਵਿਚ ਵਿਦਿਆਰਥੀਆਂ ਤੇ ਕ੍ਰੀਏਟਰਜ਼ ਤੋਂ ਲੈ ਕੇ ਪ੍ਰੋਫੈਸ਼ਨਲਜ਼ ਅਤੇ ਐਂਟਰਪ੍ਰਾਈਜ਼ ਤੱਕ ਸਭ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ | ਇਸ ਪੋਰਟ ਫੋਲਿਓ ਨਾਲ ਐਚ.ਪੀ. ਨੇ ਇੰਡੀਆ-ਫਰਸਟ ਓਮਨੀਪੈਡ 12 ਰਾਹੀਂ ਨਵੀਂ ਕੈਟਾਗਰੀ ਵਿਚ ਵੀ ਕਦਮ ਰੱਖਿਆ ਹੈ¢ ਇਸ ਦੀ ਮਦਦ ਨਾਲ ਵਿਦਿਆਰਥੀਆਂ ਤੇ ਪਹਿਲੀ ਵਾਰ ਵਰਤੋਂ ਕਰਨ ਵਾਲਿਆਂ ਨੂੰ ਪੀ ਸੀ ਵਰਗੀ ਪ੍ਰੋਡਕਟਿਵਿਟੀ ਦੇ ਨਾਲ ਟੈਬਲੇਟ ਦੀ ਫਲੈਕਸਿਬਿਲਿਟੀ ਵੀ ਮਿਲੇਗੀ | ਇਸੇ ਤਰਾਂ ਐਚ.ਪੀ. ਇਲਾਈਟਬੋਰਡ ਜੀ1ਏ ਨੇਕਸਟ ਜੈਨ ਏ ਆਈ ਪੀ ਸੀ ਦੁਨੀਆ ਦਾ ਪਹਿਲਾ ਤੇ ਇਕੱਲਾ ਏ ਆਈ ਕੀਬੋਰਡ ਪੀਸੀ ਹੈ, ਜਿਸ ਨੰੂ ਮਾਡਰਨ ਵਰਕ ਪਲੇਸ ਲਈ ਹੋਰ ਪਾਵਰਫੁਲ, ਪੋਰਟੇਬਲ ਅਤੇ ਆਸਾਨ ਕੰਪਿਊਟਿੰਗ ਲਈ ਤਿਆਰ ਕੀਤਾ ਗਿਆ ਹੈ | ਐਚ.ਪੀ. ਇੰਡੀਆ, ਸ੍ਰੀਲੰਕਾ ਤੇ ਬੰਗਲਾਦੇਸ਼ ਦੀ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਇਪਸਿਤਾ ਦਾਸ ਗੁਪਤਾ ਨੇ ਕਿਹਾ ਕਿ ਭਾਰਤ ਦੇ ਵਿਕਾਸ ਦੇ ਸਫ਼ਰ ਵਿਚ ਤਕਨਾਲੋਜੀ ਹੁਣ ਲੋਕਾਂ ਦੇ ਸਿੱਖਣ, ਕਮਾਉਣ ਤੇ ਨਵੀਂ ਰਚਨਾ ਕਰਨ ਦੇ ਢੰਗ ਦਾ ਇੱਕ ਮਹੱਤਵਪੂਰਨ ਅਤੇ ਅਟੁੱਟ ਹਿੱਸਾ ਬਣ ਚੁੱਕੀ ਹੈ, ਜੇ ਅਸੀਂ ਦੇਸ਼ ਵਿਚ ਤਕਨਾਲੋਜੀ ਦੇ ਵਧਦੇ ਇਸਤੇਮਾਲ ਨੂੰ ਵੇਖੀਏ ਤਾਂ ਇਹ ਸਿਰਫ਼ ਤਕਨਾਲੋਜੀ ਅਪਣਾਉਣ ਦੀ ਗੱਲ ਨਹੀਂ, ਸਗੋਂ ਲੋਕਾਂ ਵਿਚ ਇਸ ਨੰੂ ਢੰਗ ਨਾਲ ਵਰਤਣ ਲਈ ਭਰੋਸਾ ਅਤੇ ਹੁਨਰ ਪੈਦਾ ਕਰਨ ਨਾਲ ਵੀ ਜੁੜਿਆ ਹੋਇਆ ਹੈ |