ਚੰਡੀਗੜ੍ਹ, 11 ਮਈ (ਮਾਰਕੰਡਾ)- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਦੇ ਮੈਡੀਕਲ ਸੈੱਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀ.ਬੀ. ਮੁਕਤ ਭਾਰਤ ਅਭਿਆਨ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅੱਜ ਆਰ.ਐਚ.ਟੀ.ਸੀ. ਪਲਸੋਰਾ ਤੇ ਸੀ.ਐਚ.ਸੀ ਡਿਸਪੈਂਸਰੀ ਦਾਦੂ ਮਾਜਰਾ ਵਿਚ ਮੁਫ਼ਤ ਟੀ.ਬੀ. ਪੋਸ਼ਣ ਕਿੱਟ ਵੰਡ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀ.ਬੀ. ਮੁਕਤ ਭਾਰਤ ਦਾ ਸੁਪਨਾ ਸਿਰਫ਼ ਇੱਕ ਸਰਕਾਰੀ ਅਭਿਆਨ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੇ ਸਿਹਤਮੰਦ ਭਵਿੱਖ ਲਈ ਇੱਕ ਸੰਕਲਪ ਹੈ | ਉਨ੍ਹਾਂ ਕਿਹਾ ਕਿ ਸਮਾਜ ਦੇ ਆਖਰੀ ਵਿਅਕਤੀ ਤੱਕ ਪ੍ਰੋਟੀਨ ਤੇ ਪੋਸ਼ਣ ਨਾਲ ਭਰਪੂਰ ਆਹਾਰ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਦਾ ਮੈਡੀਕਲ ਸੈੱਲ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਟੀ.ਬੀ. ਮਰੀਜ਼ਾਂ ਨੂੰ ਮੁਫ਼ਤ ਪੋਸ਼ਣ ਕਿੱਟ ਮੁਹੱਈਆ ਕਰਵਾ ਕੇ ਸੇਵਾ ਤੇ ਮਨੁੱਖਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰ ਰਿਹਾ ਹੈ | ਪ੍ਰੋਗਰਾਮ ਦੌਰਾਨ ਸਟੇਟ ਟੀ.ਬੀ. ਅਫਸਰ ਡਾ. ਨਵਨੀਤ ਕੌਰ, ਡਾ. ਮਾਲਾ ਇੰਚਾਰਜ ਦਾਦੂ ਮਾਜਰਾ ਡਿਸਪੈਂਸਰੀ, ਡਾ. ਅਨੀਤਾ ਚੌਹਾਨ ਅਫਸਰ ਸੈਂਟਰ ਟੀ.ਬੀ. ਡਿਵੀਜ਼ਨ, ਮੈਡੀਕਲ ਸੈੱਲ ਦੇ ਕਨਵੀਨਰ ਲਲਿਤ ਤੱਕਿਆਰ, ਜ਼ਿਲ੍ਹਾ ਪ੍ਰਧਾਨ ਰੇਖਾ ਸੂਦ, ਕੋ-ਕਨਵੀਨਰ ਦੀਪਕ ਪਾਠਕ, ਅਨੁ ਸਿੰਗਲਾ, ਡਾ. ਮੀਨਾ ਚੱਢਾ ਤੇ ਸੰਜੇ ਅਰੋੜਾ ਦੀ ਮੌਜੂਦਗੀ ਵਿੱਚ ਟੀ.ਬੀ. ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ |