03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦਸਵੀਂ 'ਚ ਨਤੀਜੇ 'ਚ ਮੱਲਾਂ ਮਾਰੀਆਂ <br/>

Ad Position 21
No active advertisement
ਅਜੀਤ ਡੈਸਕ 16-05-2026
ਪੰਚਕੂਲਾ, 15 ਮਈ (ਕਪਿਲ)- ਹਰਿਆਣਾ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਦਸਵੀਂ ਜਮਾਤ ਦੇ ਨਤੀਜਿਆਂ 'ਚ ਪੰਚਕੂਲਾ ਦੇ ਵਿਦਿਆਰਥੀ ਸੁਮਿਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 500 'ਚੋਂ 490 ਅੰਕ ਹਾਸਿਲ ਕੀਤੇ ਹਨ | ਸੁਮਿਤ ਦੀ ਇਸ ਉਪਲੱਬਧੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਸਗੋਂ ਪੂਰੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸੰਬੰਧਿਤ ਸੁਮਿਤ ਦੇ ਮਾਤਾ-ਪਿਤਾ ਸੀਮਾ ਅਤੇ ਰਾਜੂ ਕੱਪੜੇ ਪ੍ਰੈੱਸ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ | ਪਰਿਵਾਰ ਦੀ ਮਦਦ ਲਈ ਸੁਮਿਤ ਖ਼ੁਦ ਵੀ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਦਾ ਖ਼ਰਚਾ ਕੱਢਦਾ ਹੈ | ਸੀਮਿਤ ਸਾਧਨਾਂ ਦੇ ਬਾਵਜੂਦ ਸੁਮਿਤ ਨੇ ਆਪਣੀ ਮਿਹਨਤ ਤੇ ਹੌਸਲੇ ਨਾਲ ਇਹ ਸਾਬਿਤ ਕਰ ਦਿੱਤਾ ਕਿ ਸਫ਼ਲਤਾ ਹਾਸਿਲ ਕਰਨ ਲਈ ਮਜ਼ਬੂਤ ਇਰਾਦੇ ਸਭ ਤੋਂ ਵੱਡੀ ਤਾਕਤ ਹੁੰਦੇ ਹਨ | ਸੁਮਿਤ ਦੇ ਸ਼ਾਨਦਾਰ ਨਤੀਜੇ ਦੀ ਖ਼ਬਰ ਮਿਲਦੇ ਸਾਰ ਹੀ ਸਕੂਲ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੁਮਿਤ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ 'ਚ ਸਥਾਨਕ ਸਰਕਾਰ ਚੋਣ ਹਲਕਿਆਂ ਅੰਦਰ ਅਸਲ੍ਹਾ ਚੁੱਕਣ 'ਤੇ ਪਾਬੰਦੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ 'ਚ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਕੌਂਸਲ ਦੀ ਹੋਈ ਚੋਣ <br/>
Ad Position 24
No active advertisement