07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਮਾਮਲੇ 'ਚ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਜੂਨ ਤੱਕ ਟਲੀ <br/>

Ad Position 21
No active advertisement
ਅਜੀਤ ਡੈਸਕ 26-05-2026
ਐੱਸ. ਏ. ਐੱਸ. ਨਗਰ, 25 ਮਈ (ਕਪਿਲ ਵਧਵਾ)–ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸਹਿ-ਮੁਲਜ਼ਮ ਗਜਪਤ ਸਿੰਘ ਗਰੇਵਾਲ ਦੀ ਅਗਾਊਾ ਜ਼ਮਾਨਤ ਅਰਜ਼ੀ 'ਤੇ ਸੋਮਵਾਰ ਨੂੰ ਅਦਾਲਤ ਵਿਚ ਸੁਣਵਾਈ ਹੋਈ | ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 2 ਜੂਨ ਦੀ ਤਰੀਕ ਨਿਰਧਾਰਤ ਕੀਤੀ ਹੈ | ਸੁਣਵਾਈ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਟੇਟਸ ਰਿਪੋਰਟ ਦਾਖ਼ਲ ਕੀਤੀ ਜਾਣੀ ਸੀ | ਇਸ ਰਿਪੋਰਟ ਵਿਚ ਇਹ ਸਪੱਸ਼ਟ ਕੀਤਾ ਜਾਣਾ ਸੀ ਕਿ ਅਦਾਲਤ ਵਲੋਂ ਮਿਲੀ ਅੰਤਰਿਮ ਰਾਹਤ ਤੋਂ ਬਾਅਦ ਗਜਪਤ ਸਿੰਘ ਗਰੇਵਾਲ ਜਾਂਚ ਵਿਚ ਸਹਿਯੋਗ ਕਰ ਰਹੇ ਹਨ ਜਾਂ ਨਹੀਂ ਅਤੇ ਕੀ ਉਨ•ਾਂ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ ਹੈ | ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਸੰਬੰਧੀ ਸਵਾਲਾਂ ਦੀ ਪ੍ਰਸ਼ਨਾਵਲੀ ਈ.ਮੇਲ, ਡਾਕ ਤੇ ਨਿੱਜੀ ਤੌਰ 'ਤੇ ਪੁੱਛਗਿੱਛ ਦੌਰਾਨ ਗਰੇਵਾਲ ਨੂੰ ਮੁਹੱਈਆ ਕਰਵਾਈ ਗਈ ਸੀ | ਇਨ•ਾਂ ਵਿਚੋਂ ਕੁਝ ਸਵਾਲਾਂ ਦੇ ਜਵਾਬ ਗਜਪਤ ਸਿੰਘ ਗਰੇਵਾਲ ਵਲੋਂ ਈ. ਮੇਲ ਰਾਹੀਂ ਵਿਜੀਲੈਂਸ ਨੂੰ ਭੇਜੇ ਗਏ ਹਨ | ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਾਪਤ ਜਵਾਬਾਂ ਦਾ ਅਧਿਐਨ ਕਰਨ ਲਈ ਹੋਰ ਸਮੇਂ ਦੀ ਲੋੜ ਹੈ, ਲਿਹਾਜ਼ਾ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ ਗਿਆ ਜਿਸ ਦੇ ਚਲਦਿਆਂ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 2 ਜੂਨ ਲਈ ਮੁਲਤਵੀ ਕਰ ਦਿੱਤੀ | ਜ਼ਿਕਰਯੋਗ ਹੈ ਕਿ ਗਜਪਤ ਸਿੰਘ ਗਰੇਵਾਲ 'ਤੇ ਦੋਸ਼ ਹੈ ਕਿ ਉਨ•ਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਕਥਿਤ ਬੇਹਿਸਾਬ ਕਮਾਈ ਨੂੰ ਆਪਣੀਆਂ ਬੇਵਰੇਜ ਕੰਪਨੀਆਂ ਰਾਹੀਂ ਸਫ਼ੈਦ ਕਰਨ 'ਚ ਮਦਦ ਕੀਤੀ ਹੈ | ਇਸੇ ਆਧਾਰ 'ਤੇ ਵਿਜੀਲੈਂਸ ਬਿਊਰੋ ਵਲੋਂ ਉਨ•ਾਂ ਨੂੰ ਮਾਮਲੇ 'ਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਦੇ ਪਹਿਲੇ ਪੜਾਅ 'ਚ 11 ਜ਼ਿਲਿ੍ਹਆਂ ਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ-ਮਨਜੀਤ ਸਿੰਘ... ਅਗਲੀ ਖ਼ਬਰ ਬਿਨਾਂ ਪਰਮਿਟ ਸ਼ਰਾਬ ਲਿਜਾਉਣ ਦੇ ਮਾਮਲੇ 'ਚ ਠੇਕੇ ਦੇ ਕਰਿੰਦੇ ਖ਼ਿਲਾਫ਼ ਕੇਸ ਦਰਜ <br/>
Ad Position 24