07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬਿਨਾਂ ਪਰਮਿਟ ਸ਼ਰਾਬ ਲਿਜਾਉਣ ਦੇ ਮਾਮਲੇ 'ਚ ਠੇਕੇ ਦੇ ਕਰਿੰਦੇ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 26-05-2026
ਚੰਡੀਗੜ•, 25 ਮਈ (ਕਪਿਲ ਵਧਵਾ)– ਚੰਡੀਗੜ• ਦੇ ਮਲੋਆ ਇਲਾਕੇ ਵਿਚ ਬਿਨਾ ਪਰਮਿਟ ਵੱਡੀ ਮਾਤਰਾ ਵਿਚ ਸ਼ਰਾਬ ਲਿਜਾਉਣ ਦੇ ਮਾਮਲੇ ਵਿਚ ਪੁਲਿਸ ਨੇ ਠੇਕੇ ਦੇ ਕਰਿੰਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਉਸ ਕੋਲੋਂ ਕੁੱਲ 30 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ | ਹਾਲਾਂਕਿ ਗਿ੍ਫ਼ਤਾਰੀ ਤੋਂ ਬਾਅਦ ਉਕਤ ਨੌਜਵਾਨ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਥਾਣਾ ਮਲੋਆ ਪੁਲਿਸ ਨੇ ਮੋਂਟੀ ਵਾਸੀ ਪਿੰਡ ਖੇਮਪੁਰ, ਜ਼ਿਲ•ਾ ਰਾਮਪੁਰ (ਉੱਤਰ ਪ੍ਰਦੇਸ਼) (21) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਨੂੰ 24 ਮਈ ਨੂੰ ਮਲੋਆ ਦੇ ਠੇਕੇ ਨੇੜਲੇ ਇਲਾਕੇ ਤੋਂ ਕਾਬੂ ਕੀਤਾ ਗਿਆ | ਪੁਲਿਸ ਮੁਤਾਬਿਕ ਨੌਜਵਾਨ ਜਿਸ ਸਵਿਫ਼ਟ ਗੱਡੀ ਵਿਚ ਸਵਾਰ ਸੀ, ਉਸ ਵਿਚੋਂ 15 ਪੇਟੀਆਂ ਆਈਕੋਨਿਕ ਵਾਈਟ ਵਿਸਕੀ, 9 ਪੇਟੀਆਂ ਬਲੂ ਸਟਰੋਕ ਵਿਸਕੀ, 4 ਪੇਟੀਆਂ ਸੋਕਿਨ ਸੰਤਰਾ ਮਸਾਲੇਦਾਰ ਤੇ 2 ਪੇਟੀਆਂ ਸੁਪਰ ਹਿੰਮਤ ਸੰਤਰਾ ਬਰਾਮਦ ਹੋਈਆਂ | ਥਾਣਾ ਮੁਖੀ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਸ਼ਰਾਬ ਸੈਕਟਰ-22 ਸਥਿਤ ਠੇਕੇ ਲਈ ਲਿਜਾਈ ਜਾ ਰਹੀ ਸੀ ਪਰ ਰਸਤੇ ਵਿਚ ਗੱਡੀ ਖ਼ਰਾਬ ਹੋ ਜਾਣ ਕਾਰਨ ਨਿੱਜੀ ਵਾਹਨ ਦੀ ਵਰਤੋਂ ਕੀਤੀ ਗਈ | ਪੁਲਿਸ ਨੇ ਕਿਹਾ ਕਿ ਸ਼ਰਾਬ ਦੀ ਢੁਆਈ ਲਈ ਮੌਕੇ ਤੇ ਲੋੜੀਂਦਾ ਪਰਮਿਟ ਮੌਜੂਦ ਨਹੀਂ ਸੀ ਜਿਸ ਕਾਰਨ ਕਾਰਵਾਈ ਕੀਤੀ ਗਈ ਹੈ ਤੇ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਅਗਲੀ ਕਾਰਵਾਈ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਮਾਮਲੇ 'ਚ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਜੂਨ ਤੱਕ ਟਲੀ <br/>... ਅਗਲੀ ਖ਼ਬਰ ਫਤਿਹ ਐਜੂਕੇਸ਼ਨ ਦੀ 'ਕੁਐਸਟ-ਟੂ-ਕਾਂਕਰ 2026' ਨੇ ਚੰਡੀਗੜ੍ਹ 'ਚ ਨੌਜਵਾਨ ਪ੍ਰਤਿਭਾਵਾਂ ਨੂੰ ਕੀਤਾ ਪ੍ਰੇਰਿਤ <br/>
Ad Position 24