ਚੰਡੀਗੜ੍ਹ, 25 ਮਈ (ਸੁਖਵਿੰਦਰ ਸਿੰਘ ਸ਼ਾਨ)- ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਡੀ. ਆਈ. ਸੀ. ਸੀ. ਆਈ.) ਦੇ ਸਹਿਯੋਗ ਨਾਲ ਅੱਜ ਸੀ.ਆਈ.ਆਈ ਉੱਤਰੀ ਖੇਤਰ ਹੈੱਡਕੁਆਟਰ ਸੈਕਟਰ 31-ਏ ਚੰਡੀਗੜ ਵਿਖੇ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਾਇਆ ਗਿਆ | ਆਪਣੇ ਉਦਘਾਟਨੀ ਭਾਸ਼ਣ ਵਿਚ ਸੂਰਿਆ ਭੂਸ਼ਣ ਬ੍ਰਾਂਚ ਇੰਚਾਰਜ ਨੈਸ਼ਨਲ ਐਸ.ਸੀ., ਐਸ.ਟੀ. ਹੱਬ ਲੁਧਿਆਣਾ ਨੇ ਪ੍ਰੋਗਰਾਮ ਦੀ ਰੂਪ-ਰੇਖਾ ਦਿੱਤੀ ਤੇ ਭਾਰਤ ਸਰਕਾਰ ਦੀ ਜਨਤਕ ਖ਼ਰੀਦ ਨੀਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਦੱਸਿਆ ਕਿ ਨੀਤੀ ਐਸ.ਸੀ., ਐਸ.ਟੀ. ਮਲਕੀਅਤ ਵਾਲੇ ਐਮ.ਐਸ.ਈਜ਼ ਤੋਂ ਜਨਤਕ ਖ਼ਰੀਦ ਦਾ 4 ਫੀਸਦ ਤੇ ਔਰਤਾਂ-ਮਲਕੀਅਤ ਵਾਲੇ ਐਮ.ਐਸ.ਈਜ਼ ਤੋਂ 3 ਫੀਸਦ ਲਾਜ਼ਮੀ ਕਰਦੀ ਹੈ | ਪ੍ਰੋਗਰਾਮ ਦੌਰਾਨ ਸੰਭਾਵੀ ਤੇ ਮੌਜੂਦਾ ਉੱਦਮੀਆਂ ਦੋਵਾਂ ਨੂੰ ੂ ਐਨ.ਐਸ.ਐਸ.ਐਚ. ਯੋਜਨਾ ਅਤੇ ਐਮ.ਐਸ.ਐਮ.ਈ. ਮੰਤਰਾਲੇ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ ਗਈ | ਸੰਭਾਵੀ ਉੱਦਮੀਆਂ ਨੂੰ ਆਪਣੇ ਉੱਦਮਾਂ ਨੂੰ ਰਸਮੀ ਬਣਾਉਣ ਲਈ ਉਦਯਮ ਪੋਰਟਲ 'ਤੇ ਰਜਿਸਟਰ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਜਦੋਂ ਕਿ ਮੌਜੂਦਾ ਉੱਦਮੀਆਂ ਨੂੰ ਵਿਕਰੇਤਾ ਰਜਿਸਟਰੇਸ਼ਨ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼ਾਂ, ਸੀ.ਪੀ.ਐਸ.ਈ. ਦੁਆਰਾ ਖ਼ਰੀਦੀਆਂ ਗਈਆਂ ਵਸਤੂਆਂ, ਈ-ਟੈਂਡਰਿੰਗ ਪ੍ਰਕਿਰਿਆ, ਕਰਜ਼ਾ ਸਹੂਲਤ ਵਿਕਲਪਾਂ ਤੇ ਕਾਰੋਬਾਰ ਦੇ ਵਿਸਥਾਰ ਤੇ ਸਥਿਰਤਾ ਲਈ ਬੈਂਕਾਂ ਤੋਂ ਉਪਲਬਧ ਸਬਸਿਡੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ ਵਿਚ ਦੀਪਕ ਸ਼ਰਮਾ, ਡਾ. ਦੀਪਕ, ਚਰਨਿਆ ਅੰਬਾਤੀ (ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ), ਮੋਹਿਤ ਖ਼ਰੀਦ ਮੈਨੇਜਰ, ਵੀਰੇਂਦਰ ਮੋਂਗੀਆ ਖੇਤਰੀ ਮੁਖੀ (ਐਗਜ਼ਿਮ ਬੈਂਕ, ਚੰਡੀਗੜ) ਮੋਹਿਤ ਸਹਾਇਕ ਨਿਰਦੇਸ਼ਕ ਲੁਧਿਆਣਾ, ਅਮਾਨਤ ਰਾਏ ਚੰਡੀਗੜ) ਅਨਿਲ ਅਰੋੜਾ (ਚਾਰਟਰਡ ਅਕਾਊਾਟੈਂਟ), ਅਖਿਲਾ ਅਨਿਲ, ਰੋਪੜ, ਵਿਸ਼ਾਲ ਧੀਮਾਨ ਚੰਡੀਗੜ) ਅਤੇ ਰਾਜੀਵ ਦੱਤ ਚੰਡੀਗੜ) ਸਮੇਤ ਕਈ ਪਤਵੰਤੇ ਸੱਜਣ ਸ਼ਾਮਲ ਹੋਏ |