07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਲੁਧਿਆਣਾ 'ਚ ਦਿਲਜੀਤ ਦੋਸਾਂਝ ਦੇ ਘਰ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਭੁਪਿੰਦਰ ਸਿੰਘ ਬੈਂਸ)-ਉਦਯੋਗਿਕ ਮਹਾਂਨਗਰ ਲੁਧਿਆਣਾ ਇਕ ਵਾਰ ਫਿਰ ਧਮਕੀ ਭਰੀ ਈ-ਮੇਲ ਕਾਰਨ ਦਹਿਸ਼ਤ ਦੇ ਮਾਹੌਲ ਵਿਚ ਆ ਗਿਆ ਹੈ | ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੰੂ ਇਕ ਈ-ਮੇਲ ਪ੍ਰਾਪਤ ਹੋਈ, ਜਿਸ ਵਿਚ ਲੁਧਿਆਣਾ ਦੇ ਮੇਅਰ ਦਫ਼ਤਰ, ਮੇਅਰ ਕੈਂਪ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਦੁੱਗਰੀ ਸਥਿਤ ਘਰ ਨੰੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ | ਇਹ ਈ-ਮੇਲ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਂਅ ਹੇਠ ਭੇਜੀ ਗਈ | ਈ-ਮੇਲ ਵਿਚ 1984 ਦੇ ਸਿੱਖ ਕਤਲੇਆਮ ਦਾ ਵੀ ਜ਼ਿਕਰ ਕੀਤਾ ਗਿਆ | ਇਹ ਵੀ ਲਿਖਿਆ ਗਿਆ ਕਿ ਜੋ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ, ਉਸ ਨੰੂ ਮਾਰ ਦਿੱਤਾ ਜਾਵੇਗਾ | ਧਮਕੀ ਭਰੀ ਈ-ਮੇਲ ਮਿਲਦੇ ਹੀ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਸਾਈਬਰ ਸੈੱਲ ਤੁਰੰਤ ਹਰਕਤ ਵਿਚ ਆ ਗਏ | ਨਗਰ ਨਿਗਮ ਦੇ ਚਾਰਾਂ ਜ਼ੋਨਾਂ, ਮੇਅਰ ਕੈਂਪ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੇ ਘਰ ਵਿਖੇ ਬੰਬ ਨਿਰੋਧਕ ਦਸਤਿਆਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ | ਸੁਰੱਖਿਆ ਦੇ ਮੱਦੇਨਜ਼ਰ ਨਗਰ ਨਿਗਮ ਦੇ ਕੁਝ ਦਫ਼ਤਰ ਤੁਰੰਤ ਖਾਲੀ ਕਰਵਾ ਲਏ ਗਏ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ | ਈ-ਮੇਲ 'ਚ ਮੇਅਰ ਦਫ਼ਤਰ ਨੰੂ ਦੁਪਹਿਰ 1.11 ਵਜੇ ਅਤੇ ਦਿਲਜੀਤ ਦੋਸਾਂਝ ਦੇ ਘਰ ਨੰੂ ਰਾਤ 9.11 ਵਜੇ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ | ਕਈ ਘੰਟਿਆਂ ਤੱਕ ਚੱਲੀ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ | ਪੁਲਿਸ ਦੀਆਂ ਸਾਈਬਰ ਟੀਮਾਂ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ 'ਚ ਲੱਗ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਪੁਰਸਕਾਰ-ਹੇਮਾ ਮਾਲਿਨੀ ਨੇ ਕੀਤਾ ਪ੍ਰਾਪਤ <br/> ਅਗਲੀ ਖ਼ਬਰ ਉੱਦਮ ਮੰਤਰਾਲੇ ਨੇ ਉੱਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰਵਾਇਆ <br/>
Ad Position 24