07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਪੁਰਸਕਾਰ-ਹੇਮਾ ਮਾਲਿਨੀ ਨੇ ਕੀਤਾ ਪ੍ਰਾਪਤ <br/>

Ad Position 21
No active advertisement
ਅਜੀਤ ਡੈਸਕ 26-05-2026
ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਹਿੰਦੀ ਸਿਨੇਮਾ ਦੇ ਦਿਗਜ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ | ਦਿੱਲੀ ਦੇ ਰਾਸ਼ਟਰਪਤੀ ਭਵਨ ਵਿਚ ਵਿਸ਼ੇਸ਼ ਪ੍ਰੋਗਰਾਮ ਵਿਚ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਆਪਣੇ ਪਤੀ ਦੀ ਥਾਂ 'ਤੇ ਇਹ ਸਨਮਾਨ ਲਿਆ | ਇਸ ਮੌਕੇ ਹੇਮਾ ਮਾਲਿਨੀ ਦੇ ਨਾਲ ਉਸ ਦੀ ਬੇਟੀ ਆਹਨਾ ਦਿਉਲ ਵੀ ਸੀ ਅਤੇ ਇਸ ਮੌਕੇ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ | ਹੇਮਾ ਮਾਲਿਨੀ ਵੀ ਕਾਫੀ ਭਾਵੁਕ ਹੋ ਗਈ | ਬਾਲੀਵੁੱਡ ਵਿਚ 6 ਦਹਾਕਿਆਂ ਤੱਕ ਇਕ ਅਦਾਕਾਰ ਦੇ ਤੌਰ 'ਤੇ ਧਰਮਿੰਦਰ ਨੇ ਆਪਣੀ ਵੱਖਰੀ ਛਾਪ ਛੱਡੀ | ਧਰਮਿੰਦਰ ਨੇ ਆਪਣੇ ਇਸ ਸਫ਼ਰ ਵਿਚ ਹਿੰਦੀ ਫ਼ਿਲਮ ਸ਼ੋਅਲੇ, ਚਰਸ, ਫੂਲ ਔਰ ਪੱਥਰ, ਮੇਰਾ ਗਾਓਾ ਮੇਰਾ ਦੇਸ ਅਤੇ ਹੋਰ ਅਨੇਕਾਂ ਫ਼ਿਲਮਾਂ ਵਿਚ ਆਪਣੀ ਧਾਕ ਜਮਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਤੇ ਦਰਸ਼ਕਾਂ ਦਾ ਵੀ ਚੰਗਾ ਮਨੋਰੰਜਨ ਕੀਤਾ | ਸਿਨੇਮਾ ਜਗਤ ਵਿਚ ਅਹਿਮ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਭਾਰਤ ਸਰਕਾਰ ਨੇ ਧਰਮਿੰਦਰ ਨੂੰ ਮਰਨ ਉਪਰੰਤ ਉਪਰੋਕਤ ਸਨਮਾਨ ਦਿੱਤਾ | ਅੱਜ ਰਾਸ਼ਟਰਪਤੀ ਭਵਨ ਵਿਖੇ 66 ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਪੁਰਸਕਾਰ ਦੂਸਰੇ ਪੜਾਅ ਵਿਚ ਦਿੱਤੇ ਜਾਣਗੇ | ਸਰਕਾਰ ਨੇ ਗਣਤੰਤਰ ਦਿਵਸ ਮੌਕੇ 25 ਜਨਵਰੀ ਨੂੰ 131 ਪਦਮ ਪੁਰਸਕਾਰ ਜੇਤੂਆਂ ਦੇ ਨਾਂਅ ਦਾ ਐਲਾਨ ਕੀਤਾ ਸੀ | ਪਹਿਲੇ ਪੜਾਅ ਵਿਚ 2 ਪਦਮ ਵਿਭੂਸ਼ਨ, 6 ਪਦਮ ਭੂਸ਼ਨ ਅਤੇ 58 ਪਦਮਸ੍ਰੀ ਪੁਰਸਕਾਰ ਦਿੱਤੇ ਗਏ ਹਨ, ਜਿਨ੍ਹਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਸ ਵਿਚ ਅਭਿਨੇਤਾ ਆਰ. ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਦੇ ਇਲਾਵਾ ਅਥਲੀਟ ਪ੍ਰਵੀਨ ਕੁਮਾਰ ਸ਼ਾਮਿਲ ਹਨ | ਖ਼ਾਸ ਗੱਲ ਇਹ ਹੈ ਕਿ ਪਦਮ ਪੁਰਸਕਾਰ ਜੇਤੂਆਂ ਵਿਚ 19 ਔਰਤਾਂ ਸ਼ਾਮਿਲ ਹਨ ਅਤੇ ਨਾਲ ਹੀ 16 ਅਜਿਹੀਆਂ ਹਸਤੀਆਂ ਹਨ, ਜਿਨ੍ਹਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਧਰਮਿੰਦਰ, ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਅਚਯੂਤਾਨੰਦਨ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥਾਮਸ ਸਮੇਤ 5 ਹਸਤੀਆਂ ਨੂੰ ਪਦਮ ਵਿਭੂਸ਼ਨ ਪੁਰਸਕਾਰ ਦਿੱਤੇ ਗਏ ਹਨ, ਜਦੋਂ ਕਿ ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸਿੱਬੂ ਸੋਰੇਨ ਸਮੇਤ 13 ਹਸਤੀਆਂ ਨੂੰ ਪਦਮ ਭੂਸ਼ਨ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅਦਾਕਾਰ ਆਰ. ਮਾਧਵਨ, ਇੰਡੀਆ ਟੀਮ ਕ੍ਰਿਕਟ ਦੇ ਖਿਡਾਰੀ ਰੋਹਿਤ ਸ਼ਰਮਾ ਤੇ ਹਾਕੀ ਖਿਡਾਰੀ ਪੂਨੀਆ ਸਮੇਤ 113 ਹਸਤੀਆਂ ਨੂੰ ਪਦਮਸ੍ਰੀ ਪੁਰਸਕਾਰ ਪ੍ਰਦਾਨ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਬੈਲਟ ਪੇਪਰਾਂ ਰਾਹੀਂ ਪੈਣਗੀਆਂ ਵੋਟਾਂ ਸੁਪਰੀਮ ਕੋਰਟ ਵਲੋਂ ਚੁਣੌਤੀ ਪਟੀਸ਼ਨ ਖ਼ਾਰਜ ਅਗਲੀ ਖ਼ਬਰ ਲੁਧਿਆਣਾ 'ਚ ਦਿਲਜੀਤ ਦੋਸਾਂਝ ਦੇ ਘਰ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>
Ad Position 24