08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

18 ਵਾਰਡਾਂ ਦੇ 51 ਹਜ਼ਾਰ ਵੋਟਰ ਚੁਣਨਗੇ ਡੇਰਾਬੱਸੀ ਦੇ 18 ਕੌਂਸਲਰ <br/>

Ad Position 21
No active advertisement
ਅਜੀਤ ਡੈਸਕ 26-05-2026
ਡੇਰਾਬੱਸੀ, 25 ਮਈ (ਗੁਰਮੀਤ ਸਿੰਘ) - ਅੱਜ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੋਟਾਂ ਪੈਣਗੀਆਂ | ਡੇਰਾਬੱਸੀ ਨਗਰ ਕੌਂਸਲ 'ਚ ਕੁੱਲ 19 ਵਾਰਡ ਹਨ ਜਿਨ•ਾਂ 'ਚੋਂ ਵਾ. ਨੰ. 19 ਦੀ ਚੋਣ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਿੱਤ ਚੁੱਕੀ ਹੈ ਕਿਉਂਕਿ ਉਸ ਦੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਉਹ ਇਕੱਲੀ ਮੈਦਾਨ 'ਚ ਰਹਿ ਗਈ ਸੀ | ਦੂਜੇ ਪਾਸੇ ਬਾਕੀ 18 ਵਾਰਡਾਂ ਲਈ ਕੁੱਲ 51 ਹਜ਼ਾਰ 457 ਵੋਟਰ ਕੌਂਸਲਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਇਨ•ਾਂ 'ਚ 26 ਹਜ਼ਾਰ 888 ਪੁਰਸ਼, 24,564 ਮਹਿਲਾਵਾਂ ਤੇ 5 ਹੋਰ ਵੋਟਰ ਸ਼ਾਮਿਲ ਹਨ | ਡੇਰਾਬੱਸੀ 'ਚ ਕੁੱਲ 18 ਵਾਰਡਾਂ ਲਈ 51 ਪੋਲਿੰਗ ਬੂਥ ਬਣਾਏ ਗਏ ਹਨ | ਇਨ•ਾਂ 'ਚ ਦੋ ਅਤਿ-ਸੰਵੇਦਨਸ਼ੀਲ ਤੇ 15 ਸੰਵੇਦਨਸ਼ੀਲ ਬੂਥ ਸ਼ਾਮਿਲ ਹਨ | ਸਭ ਤੋਂ ਵੱਧ ਵਾ. ਨੰ. 5 ਦੇ ਪੰਜ ਬੂਥ ਬਣਾਏ ਗਏ ਹਨ | ਰਿਟਰਨਿੰਗ ਅਫ਼ਸਰ-ਕਮ-ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਸਾਰੇ ਬੂਥਾਂ 'ਚ ਚੋਣ ਪ੍ਰਕਿਰਿਆ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਨੇਪਰੇ ਚਾੜ•ੀ ਜਾਵੇਗੀ | ਉਨ•ਾਂ ਕਿਹਾ ਕਿ ਸੰਵੇਦਨਸ਼ੀਲ ਤੇ ਅਤਿ-ਸੰਵੇਦਨਸ਼ੀਲ ਬੂਥਾਂ 'ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ•ਾਂ ਦੱਸਿਆ ਕਿ ਅਤਿ-ਸੰਵੇਦਨਸ਼ੀਲ ਬੂਥ ਵਾ. ਨੰ. 4 ਹੈ ਤੇ ਦੇਵੀਨਗਰ ਖੇਤਰ 'ਚ ਪੈਂਦੇ ਵਾ. ਨੰ. 10 ਤੇ 11 ਵੀ ਇਸ ਵਰਗ 'ਚ ਸ਼ਾਮਿਲ ਹਨ | ਇਸ ਵਾਰਡ ਦੀਆਂ ਵੋਟਾਂ ਪੀ. ਡਬਲਿਊ. ਡੀ. ਗੈਸਟ ਹਾਊਸ ਵਿਖੇ ਪੈਣਗੀਆਂ | ਇਸ ਤੋਂ ਇਲਾਵਾ ਸੰਵੇਦਨਸ਼ੀਲ ਬੂਥਾਂ 'ਚ ਵਾਰਡ ਨੰ. 1 ਦੇ ਦੋਵੇਂ ਬੂਥ ਜਿਸ ਦੀਆਂ ਵੋਟਾਂ ਰਵਿਦਾਸ ਭਵਨ ਡੇਰਾਬੱਸੀ ਵਿਖੇ, ਵਾਰਡ ਨੰ. 8 ਦੇ ਦੋਵੇਂ ਬੂਥ ਜਿਨ•ਾਂ ਦੀਆਂ ਵੋਟਾਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਸੈਦਪੁਰਾ, ਵਾਰਡ ਨੰ. 11 ਦੇ ਤਿੰਨ ਬੂਥ ਜਿਨ•ਾਂ ਦੀਆਂ ਵੋਟਾਂ ਪਿੰਡ ਦੇਵੀਨਗਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ, ਵਾਰਡ ਨੰ. 13 ਦੇ ਤਿੰਨ ਬੂਥ ਜਿਨ•ਾਂ ਦੀਆਂ ਵੋਟਾਂ ਬੀ. ਡੀ. ਪੀ. ਓ. ਦਫ਼ਤਰ ਡੇਰਾਬੱਸੀ, ਵਾਰਡ ਨੰ. 16 ਦੇ ਦੋਵੇਂ ਬੂਥ ਜਿਨ•ਾਂ ਦੀਆਂ ਵੋਟਾਂ ਭਾਰਤੀ ਪਬਲਿਕ ਸਕੂਲ ਡੇਰਾਬੱਸੀ ਤੇ ਵਾਰਡ ਨੰ. 18 ਦੇ ਤਿੰਨ ਬੂਥ, ਜਿਨ•ਾਂ ਦੀਆਂ ਵੋਟਾਂ ਪਿੰਡ ਮਹਿਮਦਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੈਣਗੀਆਂ ਆਦਿ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਨੇ ਲੋਕਾਂ ਨੂੰ ਲੋਕਤੰਤਰ ਦੀ ਬਹਾਲੀ ਲਈ ਵੱਧ ਚੜ੍ਹ•ਕੇ ਵੋਟਾਂ ਪਾਉਣ ਦੀ ਕੀਤੀ ਅਪ... ਅਗਲੀ ਖ਼ਬਰ ਬਿਨਾਂ ਮੁਕਾਬਲੇ ਡੇਰਾਬੱਸੀ ਦੇ ਵਾਰਡ ਨੰਬਰ 19 ਤੋਂ ਕੌਂਸਲਰ ਬਣੀ ਹਰਜੀਤ ਕੌਰ <br/>
Ad Position 24