ਡੇਰਾਬੱਸੀ, 25 ਮਈ (ਗੁਰਮੀਤ ਸਿੰਘ)- ਨਾਮਜ਼ਦਗੀ ਕਾਗਜ਼ ਰੱਦ ਹੋਣ ਮਗਰੋਂ ਵਾਰਡ ਨੰ. 19 ਦੀ ਸਿਆਸੀ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਸੀ | ਇਥੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਬਿਨਾਂ ਮੁਕਾਬਲੇ ਕੌਂਸਲਰ ਬਣ ਚੁੱਕੀ ਹੈ | ਵਾ. ਨੰ. 19 ਤੋਂ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰਿਟਰਨਿੰਗ ਅਫ਼ਸਰ ਵਲੋਂ ਰੱਦ ਕਰ ਦਿੱਤੇ ਗਏ ਸਨ | ਇਸ ਮਗਰੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਇਕੱਲੀ ਹੀ ਮੈਦਾਨ ਵਿਚ ਰਹਿ ਗਈ ਸੀ | 26 ਮਈ ਨੂੰ ਪੈਣ ਜਾ ਰਹੀਆਂ ਵੋਟਾਂ ਦੌਰਾਨ ਵਾ. ਨੰ. 19 'ਚ ਵੋਟਿੰਗ ਨਹੀਂ ਹੋਵੇਗੀ | ਚੋਣ ਪ੍ਰਕਿਰਿਆ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਧਿਰ ਮੁਕਾਬਲੇ 'ਚ ਨਹੀਂ ਰਹਿੰਦੀ ਤਾਂ ਇਕੱਲੇ ਉਮੀਦਵਾਰ ਨੂੰ ਬਿਨਾਂ ਵੋਟਿੰਗ ਜੇਤੂ ਐਲਾਨਿਆ ਜਾਂਦਾ ਹੈ |