ਖਰੜ, 25 ਮਈ (ਗੁਰਮੁੱਖ ਸਿੰਘ ਮਾਨ)- ਖਰੜ ਤਹਿਸੀਲ ਦੇ ਪਿੰਡ ਜੰਡਪੁਰ ਦੇ ਵਸਨੀਕ ਸਮਾਜ ਸੇਵੀ ਆਗੂ ਮਨਜੀਤ ਸਿੰਘ ਜੱਗਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਖਰੜ ਦੀਆਂ ਵਾਰਡਾਂ ਲਈ ਨਵੀਂ ਹੱਦਬੰਦੀ ਕਰਕੇ ਕੌਂਸਲ ਚੋਣਾਂ ਜਦਲ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਵਿਚ ਪਹਿਲਾਂ 27 ਵਾਰਡ ਸਨ ਅਤੇ ਬਾਅਦ 'ਚ ਛੇ ਹੋਰਨਾਂ ਪਿੰਡਾਂ ਨੂੰ ਨਗਰ ਕੌਂਸਲ ਖਰੜ ਦੀ ਹਦੂਦ ਵਿਚ ਸ਼ਾਮਿਲ ਕੀਤਾ ਗਿਆ ਸੀ ਪਰ ਵਾਰਡਬੰਦੀ ਤਿਆਰ ਕਰਨ ਮੌਕੇ ਇਨ੍ਹਾਂ ਪਿੰਡਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਹੱਕਾਂ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਅਦਾਲਤ ਵਲੋਂ ਖਰੜ ਦੀਆਂ ਕੌਂਸਲ ਚੋਣਾਂ 'ਤੇ ਸਟੇਅ ਲਗਾਏ ਜਾਣ ਕਾਰਨ ਸਰਕਾਰ ਵਲੋਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਖਰੜ ਸ਼ਹਿਰ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਕਰਕੇ ਕੌਂਸਲ ਚੋਣਾਂ ਦਾ ਐਲਾਨ ਕੀਤਾ ਜਾਵੇ ਤਾਂ ਜੋ ਖਰੜ ਸ਼ਹਿਰ ਤੇ ਇਸ ਦੀ ਹਦੂਦ 'ਚ ਸ਼ਾਮਿਲ ਪਿੰਡਾਂ ਦਾ ਵਿਕਾਸ ਹੋ ਸਕੇ |