18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮਾਜਰੀ ਬਲਾਕ ਵਿਖੇ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰ <br/>

Ad Position 21
No active advertisement
ਅਜੀਤ ਡੈਸਕ 28-05-2026
ਮਾਜਰੀ, 27 ਮਈ (ਕੁਲਵੰਤ ਸਿੰਘ ਧੀਮਾਨ)- ਮਾਜਰੀ ਬਲਾਕ ਵਿਖੇ ਚੋਰਾਂ ਵਲੋਂ ਦਿਨ-ਦਿਹਾੜੇ ਮਾਰਕੀਟ 'ਚ ਸੜਕ ਕਿਨਾਰੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰੀ ਕਰ ਲਈ ਗਈ | ਜਾਣਕਾਰੀ ਅਨੁਸਾਰ ਪਿੰਡ ਕਾਦੀਮਾਜਰਾ ਦਾ ਰਹਿਣ ਵਾਲਾ ਨੌਜਵਾਨ ਹਰਪ੍ਰੀਤ ਸਿੰਘ ਦੁਪਹਿਰ ਦੇ ਕਰੀਬ 2 ਵਜੇ ਮਾਜਰੀ ਬਲਾਕ ਦੀ ਗੁਰਦੁਆਰਾ ਰੋਡ 'ਤੇ ਆਪਣੀ ਕਾਰ ਖੜ੍ਹੀ ਕਰਕੇ ਤਹਿਸੀਲ 'ਚ ਕਿਸੇ ਕੰਮ ਲਈ ਗਿਆ ਸੀ ਤੇ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਕਾਰ ਦਾ ਕੰਡਕਟਰ ਸਾਈਡ ਵਾਲਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਕਾਰ 'ਚ ਇਕ ਪੱਥਰ ਵੀ ਪਿਆ ਸੀ | ਇਸ ਤੋਂ ਇਲਾਵਾ ਗੇਅਰ ਕੋਲ ਸਾਮਾਨ ਰੱਖਣ ਲਈ ਬਣਿਆ ਬਾਕਸ ਵੀ ਟੁੱਟਿਆ ਹੋਇਆ ਸੀ ਤੇ ਉਸ 'ਚ ਪਈ 3-4 ਹਜ਼ਾਰ ਦੀ ਨਕਦੀ ਗਾਇਬ ਸੀ | ਇਸ ਬਾਰੇ ਹਰਪ੍ਰੀਤ ਸਿੰਘ ਵਲੋਂ ਤੁਰੰਤ ਥਾਣਾ ਮਾਜਰੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵਲੋਂ ਘਟਨਾ ਸਥਾਨ 'ਤੇ ਪੁੱਜ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ |
ਇਸੇ ਦੌਰਾਨ ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਕਿਹਾ ਕਿ ਇਸ ਮਾਰਕੀਟ 'ਚ ਨਸ਼ੇੜੀਆਂ ਵਲੋਂ ਹੁਣ ਤੱਕ ਕਈ ਦੁਕਾਨਾਂ ਦੇ ਸ਼ਟਰ ਤੋੜੇ ਜਾ ਚੁੱਕੇ ਹਨ ਤੇ ਚੋਰੀ ਦੀਆਂ ਹੋਰਨਾਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾ ਚੁੱਕਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮਾਰਕੀਟ 'ਚ ਤੁਰੰਤ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਅਤੇ ਪੁਲਿਸ ਮੁਲਾਜ਼ਮਾਂ ਤਾਇਨਾਤ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਵਿਧਾਇਕ ਰੰਧਾਵਾ ਖਿਲਾਫ਼ ਜ਼ੀਰਕਪੁਰ 'ਚ ਅੱਜ ਪੁਤਲਾ ਫੂਕਣ ਦਾ ਐਲਾਨ ਅਗਲੀ ਖ਼ਬਰ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਦੀ ਦੂਜੀ ਅਕਾਦਮਿਕ ਕੌਂਸਲ ਮੀਟਿੰਗ ਸਮਾਪਤ <br/>
Ad Position 24