05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਾਤਾਵਰਨ ਬਾਬਤ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਜ਼ੀਰਕਪੁਰ ਦੇ ਬਿਲਡਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 29-05-2026
ਜ਼ੀਰਕਪੁਰ, 28 ਮਈ (ਹੈਪੀ ਪੰਡਵਾਲਾ)- ਵਾਤਾਵਰਨ ਨਿਯਮਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਅਹਿਮ ਪਹਿਲਕਦਮੀ ਕਰਦਿਆਂ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ ਮੁਹਾਲੀ ਵਲੋਂ ਜ਼ੀਰਕਪੁਰ ਵਿਖੇ ਬਿਲਡਰ ਵੈੱਲਫੇਅਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦਾ ਪ੍ਰਬੰਧ ਨਿਗਰਾਨ ਇੰਜੀਨੀਅਰ ਵਾਤਾਵਰਨ ਗੁਰਸ਼ਰਨ ਦਾਸ ਗਰਗ ਤੇ ਕਾਰਜਕਾਰੀ ਇੰਜੀਨੀਅਰ ਕੰਵਲਦੀਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ | ਮੀਟਿੰਗ ਦਾ ਮੁੱਖ ਉਦੇਸ਼ ਵਾਤਾਵਰਨ ਸੰਬੰਧੀ ਨਿਯਮਾਂ ਨੂੰ ਸਰਲ ਬਣਾਉਣਾ ਤੇ ਬਿਲਡਰਾਂ ਨੂੰ ਉਸਾਰੀ ਤੇ ਹਾਊਸਿੰਗ ਪ੍ਰਾਜੈਕਟਾਂ ਨਾਲ ਸੰਬੰਧਿਤ ਕਾਨੂੰਨੀ ਨਿਯਮਾਂ ਬਾਰੇ ਸੇਧ ਦੇਣਾ ਸੀ | ਇਸ ਮੌਕੇ ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੋਰਡ ਦਾ ਮਕਸਦ ਸਿਰਫ਼ ਕਾਨੂੰਨ ਲਾਗੂ ਕਰਨਾ ਹੀ ਨਹੀਂ ਹੈ, ਸਗੋਂ ਬਿਹਤਰ ਤਾਲਮੇਲ ਤੇ ਪਾਰਦਰਸ਼ਤਾ ਰਾਹੀਂ ਵਾਤਾਵਰਨ ਪੱਖੀ ਤੇ ਟਿਕਾਊ ਸ਼ਹਿਰੀ ਵਿਕਾਸ 'ਚ ਮਦਦ ਕਰਨਾ ਹੈ | ਇਸ ਮੌਕੇ ਇੰਜ. ਗਰਗ ਨੇ ਪ੍ਰਾਜੈਕਟਾਂ ਦੀ ਉਸਾਰੀ ਦੌਰਾਨ ਵਾਤਾਵਰਨ ਕਲੀਅਰੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਬਾਰੇ ਕਿਹਾ | ਉਨ੍ਹਾਂ ਆਉਣ ਵਾਲੇ ਮੌਨਸੂਨ ਸੀਜ਼ਨ ਦੀਆਂ ਤਿਆਰੀਆਂ ਬਾਬਤ ਬਿਲਡਰਾਂ ਨੂੰ ਸਲਾਹ ਦਿੱਤੀ ਕਿ ਉਹ ਮੀਂਹ ਦੇ ਪਾਣੀ ਨੂੰ ਸੰਭਾਲਣ ਵਾਲੇ ਰੇਨਵਾਟਰ ਹਾਰਵੈਸਟਿੰਗ ਦੀ ਸਫ਼ਾਈ ਕਰਵਾਉਣ | ਇਸ ਮੌਕੇ ਬਿਲਡਰਜ਼ ਐਸੋਸੀਏਸ਼ਨ ਜ਼ੀਰਕਪੁਰ ਦੇ ਪ੍ਰਧਾਨ ਹਰੀਸ਼ ਗੁਪਤਾ ਨੇ ਬਿਲਡਰ ਭਾਈਚਾਰੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਜ਼ੀਰਕਪੁਰ ਦੇ ਟਿਕਾਊ ਸ਼ਹਿਰੀ ਵਿਸਥਾਰ ਲਈ ਇਥੇ ਹੋਰ ਐਸ. ਟੀ. ਪੀਜ਼ ਲਗਾਏ ਜਾਣ ਦੀ ਲੋੜ ਹੈ | ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਵਾਤਾਵਰਨ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ |
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਦਾ ਪ੍ਰਧਾਨ ਬਣਨ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ -ਉੱਭਾ ਅਗਲੀ ਖ਼ਬਰ ਵਿਕਸਿਤ ਭਾਰਤ-2047 ਦਾ ਸੁਪਨਾ ਸਾਕਾਰ ਕਰਨ 'ਚ ਪੰਜਾਬ ਨਿਭਾਏਗਾ ਅਹਿਮ ਭੂਮਿਕਾ-ਹਰਦੀਪ ਸਿੰਘ ਸੈਣੀ
Ad Position 24
No active advertisement