05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਜਾ ਰਣਧੀਰ ਸਿੰਘ ਦੀ ਮੌਤ ਦੀ ਖ਼ਬਰ ਖੇਡ ਖੇਤਰ ਲਈ ਗਹਿਰਾ ਸਦਮਾ-ਰਾਜਿੰਦਰ ਸਿੰਘ ਬਡਹੇੜੀ

Ad Position 21
No active advertisement
ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਲੰਬੜਦਾਰਾ ਯੂਨੀਅਨ ਦੇ ਪ੍ਰਧਾਨ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਓਲੰਪਿਕ ਖਿਡਾਰੀ ਤੇ ਏਸ਼ੀਆਈ ਖੇਡਾਂ ਦੇ ਸੋਨੇ ਦੇ ਤਗਮਾ ਜੇਤੂ ਰਾਜਾ ਰਣਧੀਰ ਸਿੰਘ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਜਿੱਥੇ ਗਹਿਰਾ ਦੁੱਖ ਹੋਇਆ ਉੱਥੇ ਇਹ ਖੇਡ ਜਗਤ ਲਈ ਗਹਿਰਾ ਸਦਮਾ ਹੈ | ਉਨ੍ਹਾਂ ਕਿਹਾ ਕਿ ਪੰਜ ਵਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਰਾਜਾ ਰਣਧੀਰ ਸਿੰਘ ਨੇ ਭਾਰਤੀ ਸ਼ੂਟਿੰਗ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਹਿਚਾਣ ਦਿਵਾਈ | ਇਕ ਮਹਾਨ ਖਿਡਾਰੀ ਹੋਣ ਦੇ ਨਾਲ-ਨਾਲ ਉਹ ਭਾਰਤੀ ਖੇਡ ਪ੍ਰਸ਼ਾਸਨ ਦੇ ਸਭ ਤੋਂ ਕਾਬਲ ਅਤੇ ਸਨਮਾਨਿਤ ਚਿਹਰਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਭਾਰਤੀ ਖੇਡਾਂ ਨੂੰ ਉਚਾਈਆਂ ਤੱਕ ਲੈ ਜਾਣ ਲਈ ਸਮਰਪਿਤ ਕੀਤੀ | ਬਡਹੇੜੀ ਨੇ ਕਿਹਾ ਕਿ ਉਹ ਇਕ ਸਨੇਹੀ ਮੇਜ਼ਬਾਨ ਤੇ ਕਲਾ ਪ੍ਰੇਮੀ ਵੀ ਸਨ | ਉਨ੍ਹਾਂ ਦੀ ਸਾਦਗੀ, ਨਿਮਰਤਾ ਤੇ ਦੂਰਦਰਸ਼ੀ ਸੋਚ ਨੇ ਖੇਡਾਂ ਤੋਂ ਇਲਾਵਾ ਵੀ ਅਣਗਿਣਤ ਲੋਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਛਾਪ ਛੱਡੀ | ਪੰਜਾਬ ਤੇ ਪੂਰਾ ਦੇਸ਼ ਓਲੰਪਿਕ ਅੰਦੋਲਨ ਅਤੇ ਭਾਰਤੀ ਖੇਡਾਂ ਲਈ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖੇਗਾ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਬੰਦ ਪਈ ਫੈਕਟਰੀ 'ਚ ਲਗਾਤਾਰ ਦੂਜੇ ਦਿਨ ਚੋਰੀ ਦੀ ਕੋਸ਼ਿਸ਼ ਕੰਧ ਟੱਪ ਕੇ ਫੈਕਟਰੀ 'ਚ ਸ਼ਾਮਿਲ ਹੋਏ 5 ਚੋ... ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਦਾ ਪ੍ਰਧਾਨ ਬਣਨ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ -ਉੱਭਾ
Ad Position 24
No active advertisement