03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੀਨਸ ਵੀਜ਼ਾ ਫਰਮ ਦਾ ਲਾਇਸੰਸ ਬਹਾਲ

Ad Position 21
No active advertisement
ਅਜੀਤ ਡੈਸਕ 29-05-2026
ਐੱਸ. ਏ. ਐੱਸ. ਨਗਰ, 28 ਮਈ (ਪ੍ਰੋ. ਅਵਤਾਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮੁਹਾਲੀ ਦੇ ਫੇਜ਼-5 ਵਿਚਲੀ ਵੀਨਸ ਵੀਜ਼ਾ ਫਰਮ ਦਾ ਲਾਇਸੰਸ ਬਹਾਲ ਕਰ ਦਿੱਤਾ ਗਿਆ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 13 ਦਸੰਬਰ 2027 ਤੱਕ ਸੀ | ਉਨ੍ਹਾਂ ਦੱਸਿਆ ਕਿ ਫਰਮ ਵਲੋਂ ਮਹੀਨਾਵਾਰ ਰਿਪੋਰਟਾਂ, ਸੈਮੀਨਾਰਾਂ ਤੇ ਇਸ਼ਤਿਹਾਰਾਂ ਸੰਬੰਧੀ ਜਾਣਕਾਰੀ ਸਮੇਂ ਸਿਰ ਨਾ ਭੇਜਣ ਤੇ ਨੋਟਿਸ ਦਾ ਜਵਾਬ ਨਾ ਦੇਣ ਕਾਰਨ ਬੀਤੀ 27 ਮਾਰਚ ਫਰਮ ਦਾ ਲਾਇਸੰਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਫਰਮ ਦੀ ਮਾਲਕਣ ਮਨਮੀਤ ਕੌਰ ਨੇ ਬੀਤੀ 15 ਅਪ੍ਰੈਲ ਨੂੰ ਦਫ਼ਤਰ 'ਚ ਆਪਣਾ ਸਪੱਸ਼ਟੀਕਰਨ ਪੇਸ਼ ਕਰਦਿਆਂ ਦੱਸਿਆ ਕਿ ਵਰਕ ਵੀਜ਼ਾ ਸੰਬੰਧੀ ਇਸ਼ਤਿਹਾਰ ਤੀਜੀ ਧਿਰ ਵਲੋਂ ਗ਼ਲਤੀ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਹੋ ਗਿਆ ਸੀ ਜਿਸ ਨੂੰ ਨੋਟਿਸ ਮਿਲਣ ਉਪਰੰਤ ਤੁਰੰਤ ਹਟਾ ਦਿੱਤਾ ਗਿਆ | ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਰਮ ਵਰਕ ਪਰਮਿਟ ਦਾ ਕੰਮ ਨਹੀਂ ਕਰਦੀ ਤੇ ਨਾ ਹੀ ਕਿਸੇ ਤੋਂ ਇਸ ਸੰਬੰਧੀ ਕੋਈ ਫ਼ੀਸ ਲਈ ਗਈ ਹੈ | ਇਸ ਦੇ ਨਾਲ ਹੀ ਮਨਮੀਤ ਕੌਰ ਵਲੋਂ ਲੋੜੀਂਦੀਆਂ ਮਹੀਨਾਵਾਰ ਰਿਪੋਰਟਾਂ ਤੇ ਸਵੈ-ਘੋਸ਼ਣਾ ਫਾਰਮ ਵੀ ਦਫ਼ਤਰ 'ਚ ਜਮ੍ਹਾਂ ਕਰਵਾ ਦਿੱਤੇ ਗਏ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਤੱਥਾਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਵਲੋਂ ਫਰਮ ਦਾ ਲਾਇਸੰਸ ਬਹਾਲ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਫਰਮ ਨੂੰ ਭਵਿੱਖ 'ਚ ਐਕਟ/ਰੂਲਾਂ ਅਤੇ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਲਈ ਅਗਾਹ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਜਾਣ ਵਾਲੇ ਸਮਰ ਕੈਂਪਾਂ 'ਤੇ ਰੋਕ ਲਗਾਉਣ ਦੀ ਮੰਗ
Ad Position 24
No active advertisement