29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬੀ.ਪੀ.ਸੀ.ਐੱਲ. ਫਾਊਾਡੇਸ਼ਨ ਵਲੋਂ 150 ਟਰੂਨੈੱਟ ਡਾਇਗਨਾਸਟਿਕ ਮਸ਼ੀਨਾਂ ਲਗਾ ਕੇ ਹਰਿਆਣਾ ਦੀ 'ਟੀ.ਬੀ. ਮੁਕਤ ਭਾਰਤ ਮੁਹਿੰਮ' ਦਾ ਸਮਰਥਨ <br/>

Ad Position 21
No active advertisement
ਅਜੀਤ ਡੈਸਕ 31-05-2026
ਚੰਡੀਗੜ੍ਹ, 30 ਮਈ (ਅ.ਬ.)- ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਨੇ ਹਰਿਆਣਾ ਸਰਕਾਰ ਦੀ 'ਟੀ. ਬੀ. ਮੁਕਤ ਭਾਰਤ ਮੁਹਿੰਮ' ਤਹਿਤ 150 ਟਰੂਨੈੱਟ ਮਸ਼ੀਨਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦਾ ਐਲਾਨ ਕੀਤਾ ਹੈ | ਇਹ ਮਸ਼ੀਨਾਂ ਟੀ. ਬੀ. ਟੈਸਟਿੰਗ ਅਤੇ ਨਿਦਾਨ ਨੂੰ ਸੁਵਿਧਾਜਨਕ ਤੇ ਤੇਜ਼ ਕਰਨਗੀਆਂ | ਇਸ ਪਹਿਲ ਦਾ ਉਦੇਸ਼ ਹਰਿਆਣਾ ਵਿਚ ਟੀ. ਬੀ. ਟੈਸਟਿੰਗ ਨੂੰ ਬਿਹਤਰ ਬਣਾਉਣਾ ਹੈ | ਬੀ.ਪੀ.ਸੀ.ਐਲ. ਮਹਾਰਤਨ ਦਰਜੇ ਵਾਲੀ ਇੱਕ ਪ੍ਰਮੁੱਖ ਜਨਤਕ ਖੇਤਰ ਦੀ ਕੰਪਨੀ ਹੈ ਤੇ ਫਾਰਚੂਨ ਗਲੋਬਲ 500 ਵਿਚ ਸੂਚੀਬੱਧ ਹੈ | ਇਸ ਪਹਿਲ ਦੀ ਰਸਮੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੁਆਰਾ 29 ਮਈ ਨੂੰ ਪੰਚਕੂਲਾ ਵਿਚ ਕੀਤੀ ਗਈ ਸੀ | ਹਰਿਆਣਾ ਦੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਵੀ ਇਸ ਮੌਕੇ ਮÏਜੂਦ ਸਨ | ਇਹ ਪ੍ਰੋਜੈਕਟ ਰਾਸ਼ਟਰੀ ਟੀ.ਬੀ. ਦੇ ਖ਼ਾਤਮੇ ਲਈ ਪ੍ਰੋਗਰਾਮ (ਐਮ.ਟੀ.ਈ.ਪੀ.) ਤਹਿਤ ਬੀ.ਪੀ.ਸੀ.ਐਲ. ਫਾਊਾਡੇਸ਼ਨ, ਐਚ.ਐਲ.ਐਲ. ਇੰਫਰਾ ਟੈੱਕ ਸਰਵਿਸਿਜ਼ ਲਿਮੀ. (ਐਚ.ਆਈ.ਟੀ.ਈ.ਸੀ.) ਤੇ ਹਰਿਆਣਾ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀ.ਜੀ.ਐਚ.ਐਸ.) ਵਿਚਕਾਰ ਤਿ੍ਪੱਖੀ ਸਹਿਯੋਗ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ | ਇਸ ਦਾ ਮੁੱਖ ਉਦੇਸ਼ ਹਰਿਆਣਾ ਵਿਚ ਟੀ.ਬੀ. ਦੀ ਸ਼ੁਰੂਆਤੀ ਖੋਜ ਤੇ ਜਾਂਚ ਨੂੰ ਬਿਹਤਰ ਬਣਾਉਣਾ ਹੈ ਜਿਸ ਨਾਲ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾ ਸਕੇ | ਇਸ ਪ੍ਰੋਜੈਕਟ ਦੇ ਤਹਿਤ ਹਰਿਆਣਾ ਦੇ ਲਗਭਗ 22 ਜ਼ਿਲਿ੍ਹਆਂ ਵਿਚ 150 ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੁਆਰਾ ਮਾਨਤਾ ਪ੍ਰਾਪਤ ਟ੍ਰ ਨਾਟ ਅਣੂ ਡਾਇਗਨਾਸਟਿਕ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ | ਇਹ ਮਸ਼ੀਨਾਂ ਪ੍ਰਾਇਮਰੀ ਸਿਹਤ ਕੇਂਦਰਾਂ (ਪੀ.ਐਚ.ਸੀਜ਼.), ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐਚ.ਸੀਜ਼.) ਤੇ ਜ਼ਿਲ੍ਹਾ ਹਸਪਤਾਲਾਂ ਵਰਗੀਆਂ ਸਿਹਤ ਸੰਸਥਾਵਾਂ 'ਚ ਸਥਾਪਿਤ ਕੀਤੀਆਂ ਜਾਣਗੀਆਂ | ਇਹ ਟੀ. ਬੀ. ਟੈਸਟਿੰਗ ਨੂੰ ਆਸਾਨ, ਤੇਜ਼ ਤੇ ਵਧੇਰੇ ਸਟੀਕ ਬਣਾਏਗਾ | ਟਰੂਨੈੱਟ ਤਕਨਾਲੋਜੀ ਟੀ. ਬੀ. ਤੇ ਰਿਫਾਮਪਿਸਿਨ-ਰੋਧਕ ਟੀ. ਬੀ. ਦਾ ਜਲਦੀ ਤੇ ਸਹੀ ਨਿਦਾਨ ਕਰਨ ਦੀ ਆਗਿਆ ਦਿੰਦੀ ਹੈ ਜਿਸ ਨਾਲ ਲਗਭਗ ਇੱਕ ਘੰਟੇ ਦੇ ਅੰਦਰ ਟੈੱਸਟ ਨਤੀਜੇ ਮਿਲਦੇ ਹਨ | ਇਸ ਨਾਲ ਸਾਲਾਨਾ ਲਗਭਗ 5.4 ਲੱਖ ਟੈੱਸਟ ਪੈਦਾ ਹੋਣ ਦੀ ਉਮੀਦ ਹੈ | ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਜਿਨ੍ਹਾਂ ਵਿਚ ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਡਾ. ਸੁਮਿਤਾ ਮਿਸ਼ਰਾ ਤੇ ਹਰਿਆਣਾ ਦੇ ਰਾਜ ਟੀ. ਬੀ. ਅਧਿਕਾਰੀ ਡਾ. ਰਾਜੇਸ਼ ਰਾਜੂ ਸ਼ਾਮਲ ਸਨ, ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ | ਬੀ.ਪੀ.ਸੀ.ਐਲ. ਵੱਲੋਂ ਦਿੱਲੀ, ਹਰਿਆਣਾ ਤੇ ਉੱਤਰਾਖੰਡ ਲਈ ਸਟੇਟ ਹੈੱਡ (ਐਲ.ਪੀ.ਜੀ.) ਸ਼੍ਰੀ ਮਨੀਸ਼ ਕੁਮਾਰ ਗਰਗ ਤੇ ਮੈਨੇਜਰ (ਸੀ.ਐਸ.ਆਰ.) ਕੈਲਵਿਨ ਕ੍ਰਿਸਟੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿ੍ੰ. ਬਹਾਦਰ ਸਿੰਘ ਗੋਸਲ ਦੀ 121ਵੀਂ ਪੁਸਤਕ 'ਕਲਮ ਤੇ ਕਲਾ ਦਾ ਸੁਮੇਲ' ਲੋਕ ਅਰਪਣ <br/> ਅਗਲੀ ਖ਼ਬਰ ਪੰਜਾਬ ਲੋਕ ਭਵਨ ਵਿਖੇ ਸਿੱਕਮ, ਗੋਆ ਤੇ ਤੇਲੰਗਾਨਾ ਦਾ ਸਥਾਪਨਾ ਦਿਵਸ ਮਨਾਇਆ <br/>
Ad Position 24