ਚੰਡੀਗੜ੍ਹ, 30 ਮਈ (ਅਜਾਇਬ ਸਿੰਘ ਔਜਲਾ) - ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਅੱਜ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਸਾਹਿੱਤਿਕ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਪਿ੍ੰ. ਬਹਾਦਰ ਸਿੰਘ ਗੋਸਲ ਵੱਲੋਂ ਸੰਪਾਦਿਤ ਦੀਆਂ 'ਆ ਨੀ ਚਿੜੀਏ ਪਾਣੀ ਪੀ' ਤੇ ਪਿ੍.ੰ ਗੋਸਲ ਦੀ ਆਪਣੀ 121ਵੀਂ ਪੁਸਤਕ 'ਕਲਮ ਤੇ ਕਲਾ ਦਾ ਸੁਮੇਲ' ਲੋਕ ਅਰਪਣ ਕੀਤੀਆਂ ਗਈਆਂ | ਡਾ. ਬਲਬੀਰ ਸਿੰਘ ਢੋਲ (ਪੀ.ਸੀ.ਐਸ.) ਸਾਬਕਾ ਡੀ.ਪੀ.ਆਈ. ਪੰਜਾਬ ਮੁੱਖ ਮਹਿਮਾਨ ਵਜੋਂ ਪੁੱਜੇ | ਸਮਾਰੋਹ ਦੀ ਪ੍ਰਧਾਨਗੀ ਡਾ. ਮਨੋਹਰ ਸਿੰਘ ਪ੍ਰਧਾਨ ਇੰਟਕ ਚੰਡੀਗੜ੍ਹ ਵੱਲੋਂ ਕੀਤੀ ਗਈ | ਸਾਹਿੱਤਕਾਰ ਪ੍ਰੇਮ ਵਿਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰਧਾਨਗੀ ਮੰਡਲ ਵਿਚ ਡਾ. ਜਗਦੀਪ ਸਿੰਘ ਕੌਂਸਲਰ ਫ਼ਾਰ ਐਂਟੀ ਡਰੱਗਜ਼ ਬੜੂ ਸਾਹਿਬ, ਸੰਸਥਾ ਦੇ ਪ੍ਰਧਾਨ ਪਿੰ੍ਰ ਬਹਾਦਰ ਸਿੰਘ ਗੋਸਲ, ਜਸਵਿੰਦਰ ਸਿੰਘ ਕਾਈਨੌਰ ਪ੍ਰਧਾਨ ਸਾਹਿੱਤਿਕ ਸੱਥ ਖਰੜ ਤੇ ਰਾਜ ਕੁਮਾਰ ਸਾਹੋਵਾਲੀਆ ਵੀ ਸ਼ਾਮਲ ਸਨ | ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਪਿ੍ੰ. ਗੋਸਲ ਦੀਆਂ ਕਿਤਾਬਾਂ ਨੂੰ ਲੋਕ ਅਰਪਣ ਦੀਆਂ ਰਸਮਾਂ ਵੀ ਅਦਾ ਕੀਤੀਆਂ ਗਈਆਂ | ਸਮਾਰੋਹ ਦਾ ਆਗਾਜ਼ ਜਗਤਾਰ ਸਿੰਘ ਜੋਗ ਵੱਲੋਂ ਪਿ੍ੰ. ਗੋਸਲ ਰਚਿਤ ਗੀਤ 'ਉੱਠੋ ਮਾਰੋ ਹੰਭਲਾ, ਦੂਰ ਕਰੋ ਹਨੇਰੇ-ਹਰ ਹਨੇਰੇ ਘਰ ਵਿਚ ਦੀਵਾ ਧਰੋ ਬਨੇਰੇ' ਗਾ ਕੇ ਕੀਤਾ | ਸੰਸਥਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਨੇ ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ ਨੂੰ ਜੀ ਆਇਆ ਨੂੰ ਆਖਦੇ ਹੋਏ ਸਾਹਿਤਕਾਰਾਂ ਨਾਲ ਜਾਣ ਪਹਿਚਾਣ ਕਰਾਉਂਦਿਆਂ ਨੇ ਦੋਹਾਂ ਪੁਸਤਕਾਂ ਦੀ ਸਮਾਜਿਕ ਮਹੱਤਤਾ ਬਾਰੇ ਸਾਂਝ ਪਾਈ | ਇਸ ਤੋਂ ਬਾਅਦ ਚਾਰ ਵਿਸ਼ੇਸ਼ ਸ਼ਖ਼ਸੀਅਤਾਂ ਡਾ. ਜਗਦੀਪ ਸਿੰਘ ਕੌਂਸਲਰ ਅਕਾਲ ਅਕੈਡਮੀਆਂ, ਮਿਤਾਲੀ ਸਿੰਘ (ਪੰਜਾਬੀ ਪ੍ਰਚਾਰਕ), ਜਗਤਾਰ ਸਿੰਘ ਜੋਗ (ਗਾਇਕ) ਤੇ ਪੁਸਤਕ ਵਿਚਲੇ ਲੇਖਕ ਅਤੇ ਲੇਖਕਾਵਾਂ ਨੂੰ ਮੋਮੈਂਟੋ, ਸ਼ਾਲ, ਗੋਲਡ ਮੈਡਲ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਪੁਸਤਕ 'ਆ ਨੀ ਚਿੜੀਏ ਪਾਣੀ ਪੀ' 'ਤੇ ਜਸਵਿੰਦਰ ਸਿੰਘ ਕਾਈਨੌਰ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਸਮਾਜਿਕ ਪੁਸਤਕ ਬਹੁਤ ਹੀ ਸਾਂਭਣ ਯੋਗ ਤੇ ਬੱਚਿਆਂ ਲਈ ਹਰਮਨ ਪਿਆਰੀ ਹੈ | ਰਾਜ ਕੁਮਾਰ ਸਾਹੋਵਾਲੀਆ ਪੁਸਤਕ 'ਕਲਮ ਤੇ ਕਲਾ ਦਾ ਸੁਮੇਲ' ਲੇਖਕ ਤੇ ਗਾਇਕ ਦੀ ਬਾ-ਕਮਾਲ ਰਚਨਾ ਦੱਸਿਆ | ਉਨ੍ਹਾਂ ਨੇ ਪਿ੍ੰ. ਗੋਸਲ ਤੇ ਜਗਤਾਰ ਜੋਗ ਨੂੰ ਵਧਾਈ ਦਿੱਤੀ | ਪੁਸਤਕ ਵਿਚਲੇ ਜਿਨ੍ਹਾਂ ਲੇਖਕ-ਲੇਖਿਕਾਵਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਵਿਚ ਚਰਨਜੀਤ ਕੌਰ ਬਾਠ, ਨੀਲਮ ਨਾਰੰਗ ਐਡਵੋਕੇਟ, ਜਸਵਿੰਦਰ ਸਿੰਘ ਕਾਈਨੌਰ, ਗੁਰਦਰਸ਼ਨ ਸਿੰਘ ਮਾਵੀ, ਡਾ. ਮਨਜੀਤ ਸਿੰਘ ਮਝੈਲ, ਰਾਜ ਕੁਮਾਰ ਸਾਹੋਵਾਲੀਆ, ਮੰਦਰ ਗਿੱਲ ਸਾਹਿਬਚੰਦੀਆਂ, ਤੇਜਾ ਸਿੰਘ ਥੂਹਾ, ਬਲਜਿੰਦਰ ਸ਼ੇਰਗਿੱਲ, ਕਿ੍ਸ਼ਨ ਰਾਹੀ, ਪਿਆਰਾ ਸਿੰਘ ਰਾਹੀ, ਅਵਤਾਰ ਸਿੰਘ ਮਹਿਤਪੁਰੀ, ਮੰਜੂ ਸ਼ਾਰਦਾ, ਪਾਲ ਅਜਨਬੀ, ਅਮਰਜੀਤ ਬਠਲਾਣਾ, ਡਾ. ਪੰਨਾ ਲਾਲ ਮੁਸਤਵਾਬਾਦੀ, ਰਣਜੋਧ ਸਿੰਘ ਰਾਣਾ, ਡਾ. ਰਵਿੰਦਰ ਸਿੰਘ ਲੁਬਾਣਾ ਵੀ ਸ਼ਾਮਲ ਸਨ | ਇਸੇ ਦੌਰਾਨ ਇਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਦਾ ਖ਼ੂਬ ਦੌਰ ਚੱਲਿਆ | ਇਨ੍ਹਾਂ ਵਿਚ ਜਸਪਾਲ ਸਿੰਘ ਤਾਨ, ਸ਼ਮਿੰਦਰ ਸਿੰਘ ਕੋਰਾ, ਕਿ੍ਸ਼ਨ ਰਾਹੀ, ਡਾ. ਰਵਿੰਦਰ ਲੁਬਾਣਾ, ਸਤਨਾਮ ਸਿੰਘ ਪ੍ਰੀਤ, ਰਣਜੋਧ ਸਿੰਘ ਰਾਣਾ, ਚਰਨਜੀਤ ਕੌਰ ਬਾਠ, ਜਗਤਾਰ ਜੋਗ, ਸਰਬਜੀਤ ਸਿੰਘ ਪੱਡਾ, ਪ੍ਰੇਮ ਵਿਜ, ਮੰਜੂ ਸ਼ਾਰਧਾ, ਪ੍ਰਤਾਪ ਪਾਰਸ, ਤੇਜਾ ਸਿੰਘ ਥੂਹਾ, ਡਾ. ਪੰਨਾ ਲਾਲ ਮੁਸਤਫਾਬਾਦੀ, ਹਰਿੰਦਰ ਸਿਨਹਾ, ਡਾ. ਮਨਜੀਤ ਮਝੈਲ, ਮਹਿੰਦਰ ਸਿੰਘ ਗੋਸਲਾਂ, ਨੀਲਮ ਨਾਰੰਗ, ਬਲਜਿੰਦਰ ਸ਼ੇਰਗਿੱਲ, ਗੁਰਮੀਤ ਸਿੰਗਲ, ਸੰਗੀਤਾ ਸ਼ਰਮਾ ਕੁੰਦਰਾ, ਮੰਦਰ ਗਿੱਲ ਸਾਹਿਬਚੰਦੀਆ, ਅਵਤਾਰ ਸਿੰਘ ਮਹਿਤਪੁਰੀ ਆਦਿ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਸਰੋਤਿਆਂ ਨੇ ਰੀਝ ਨਾਲ ਮਾਣੀਆਂ | ਡਾ. ਬਲਬੀਰ ਸਿੰਘ ਢੋਲ ਨੇ ਪਿ੍ੰ. ਗੋਸਲ ਨੂੰ 121ਵੀਂ ਪੁਸਤਕ ਦੇ ਲੋਕ ਅਰਪਣ 'ਤੇ ਵਧਾਈ ਦਿੱਤੀ | ਡਾ. ਮਨੋਹਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੁਸਤਕਾਂ ਦੀ ਘਰ ਘਰ ਪਹੁੰਚ ਲਈ ਜ਼ਰੂਰੀ ਵਾਤਾਵਰਨ ਵਾਸਤੇ ਲੋੜੀਂਦੇ ਉਪਰਾਲੇ ਕਰਨ ਲਈ ਕਿਹਾ | ਪ੍ਰੇਮ ਵਿਜ ਤੇ ਡਾ. ਜਗਦੀਪ ਸਿੰਘ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਸੰਸਾਰ ਪ੍ਰਸਿੱਧ ਢਾਡੀ ਜਸਪਾਲ ਸਿੰਘ ਤਾਨ, ਪਿ੍ੰਸੀਪਲ ਅਕਾਲ ਅਕੈਡਮੀ ਮਨਾਵਾ, ਰਾਜ ਕੁਮਾਰ ਸਾਹੋਵਾਲੀਆ ਤੇ ਜਸਵਿੰਦਰ ਸਿੰਘ ਕਾਈਨੌਰ ਵੀ ਸ਼ਾਮਲ ਸਨ | ਇਸ ਮੌਕੇ ਕਵੀਆਂ, ਲੇਖਕਾਂ ਵਿਚ ਤਰਲੋਚਨ ਸਿੰਘ, ਰਾਜਵਿੰਦਰ ਸਿੰਘ ਗੱਡੂ, ਹਰਿੰਦਰ ਸਿਨਹਾ, ਸਰਬਜੀਤ ਪੱਡਾ, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ, ਹਰਵਿੰਦਰ ਕੌਰ, ਰਾਜਿੰਦਰ ਧੀਮਾਨ, ਰਾਕੇਸ਼ ਸ਼ਾਰਦਾ, ਸੁਰਜੀਤ ਸੁਮਨ, ਕਮਲ, ਇੰਦਰ ਬਹਾਦਰ ਥਾਪਾ, ਜੀਤ ਸੋਮਲ, ਰੁਪਿੰਦਰ ਸਿੰਘ, ਗੁਰਮੀਤ ਕੌਰ ਆਦਿ ਨੇ ਵੀ ਸ਼ਿਰਕਤ ਕੀਤੀ | ਮੰਚ ਦਾ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵੱਲੋਂ ਬਾਖ਼ੂਬੀ ਨਿਭਾਇਆ ਗਿਆ |