30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੀ. ਬੀ. ਐਸ. ਏ. ਸੀ. ਜੀ. ਸੀ. ਲਾਂਡਰਾਂ ਦਾ ਕਿਊ. ਐਸ. ਆਈ. ਗੇਜ ਪਲੈਟੀਨਮ ਰੇਟਿੰਗ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 31-05-2026
ਐੱਸ. ਏ. ਐੱਸ. ਨਗਰ, 30 ਮਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ• ਬਿਜ਼ਨੈੱਸ ਸਕੂਲ ਆਫ਼ ਐਡਮਨਿਸਟੇ੍ਰਸ਼ਨ (ਸੀ. ਬੀ. ਐਸ. ਏ.) ਸੀ. ਜੀ. ਸੀ. ਲਾਂਡਰਾਂ ਨੂੰ ਕਿਊ. ਐਸ. ਆਈ.-ਗੇਜ ਇੰਡੀਅਨ ਕਾਲਜ ਰੇਟਿੰਗਾਂ 'ਚ ਵਕਾਰੀ ਓਵਰਆਲ ਪਲੈਟੀਨਮ ਰੇਟਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਸੰਸਥਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਹ ਮਾਨਤਾ ਕਈ ਕਠੋਰ ਅਤੇ ਸੁਤੰਤਰ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ ਮਿਲੀ, ਜਿਸ 'ਚ ਸੰਸਥਾ ਦੀ ਕਾਰਗੁਜ਼ਾਰੀ ਨੂੰ ਕਈ ਮਹੱਤਵਪੂਰਨ ਮਾਪਦੰਡਾਂ 'ਤੇ ਪਰਖਿਆ ਗਿਆ | ਮੁਲਾਂਕਣ 'ਚ ਅਧਿਆਪਨ ਅਤੇ ਸਿਖਲਾਈ, ਫੈਕਲਟੀ ਗੁਣਵੱਤਾ, ਰੁਜ਼ਗਾਰ-ਯੋਗਤਾ, ਵਿਭਿੰਨਤਾ ਅਤੇ ਪਹੁੰਚ-ਯੋਗਤਾ, ਸਹੂਲਤਾਂ, ਸਮਾਜਿਕ ਜ਼ਿੰਮੇਵਾਰੀ, ਸ਼ਾਸਨ ਅਤੇ ਢਾਂਚਾ ਅਤੇ ਉਦਮਤਾ ਤੇ ਨਵੀਨਤਾ ਸਮੇਤ ਮੁੱਖ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਹ ਉਪਲਬਧੀ ਸੀ. ਬੀ. ਐਸ. ਏ. ਦੀ ਅਕਾਦਮਿਕ ਉੱਤਮਤਾ, ਉਦਯੋਗ ਅਨੁਕੂਲ ਸਿੱਖਿਆ, ਵਿਦਿਆਰਥੀ ਕੇਂਦਰਿਤ ਸਿਖਲਾਈ ਅਤੇ ਸੰਪੂਰਨ ਵਿਕਾਸ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਰਮਨਦੀਪ ਸੈਣੀ ਡਾਇਰੈਕਟਰ ਪਿ੍ੰ. ਸੀ. ਬੀ. ਐਸ. ਏ. ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਇਹ ਮਾਨਤਾ ਸਾਡੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਦੇ ਸਮੂਹਿਕ ਸਮਰਪਣ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸੀ. ਬੀ. ਐਸ. ਏ. ਵਿਖੇ ਅਸੀਂ ਆਪਣੇ ਵਿਦਿਆਰਥੀਆਂ 'ਚ ਅਕਾਦਮਿਕ ਉੱਤਮਤਾ, ਨਵੀਨਤਾ, ਲੀਡਰਸ਼ਿਪ ਅਤੇ ਉਦਯੋਗ ਦੀ ਤਿਆਰੀ ਨੂੰ ਉਤਸ਼ਾਹਿਤ ਕਰਨ 'ਤੇ ਪੂਰਾ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਇਹ ਪ੍ਰਾਪਤੀ ਸਾਨੂੰ ਹੋਰ ਵੀ ਵੱਧ ਜਜ਼ਬੇ ਨਾਲ ਉੱਤਮਤਾ ਦੀ ਦਿਸ਼ਾ 'ਚ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ | ਇਸੇ ਦੌਰਾਨ ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਕਿਊ. ਐਸ. ਆਈ. ਗੇਜ ਪਲੈਟੀਨਮ ਰੇਟਿੰਗ ਪੂਰੇ ਸੀ. ਜੀ. ਸੀ. ਪਰਿਵਾਰ ਲਈ ਮਾਣ ਵਾਲੀ ਗੱਲ ਹੈ | ਉਨ•ਾਂ ਕਿਹਾ ਕਿ ਇਹ ਮਾਨਤਾ ਗੁਣਵੱਤਾ ਸਿੱਖਿਆ, ਨਵੀਨਤਾ ਅਤੇ ਵਿਦਿਆਰਥੀ ਸਫਲਤਾ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਭਵਿੱਖ 'ਚ ਵੀ ਉੱਚ ਸਿੱਖਿਆ 'ਚ ਪਰਿਵਰਤਨਸ਼ੀਲ ਸਿੱਖਣ ਦੇ ਤਜਰਬੇ ਪੈਦਾ ਕਰਨ ਅਤੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਯਤਨਸ਼ੀਲ ਰਹਾਂਗੇ | ਉਨ•ਾਂ ਕਿਹਾ ਕਿ ਸੀ. ਬੀ. ਐਸ. ਏ. ਸੀ. ਜੀ. ਸੀ. ਲਾਂਡਰਾਂ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਹੁਨਰ ਅਤੇ ਗਿਆਨ ਨਾਲ ਸਸ਼ਕਤ ਬਣਾਉਣ 'ਤੇ ਕੇਂਦਰਿਤ ਹੈ, ਜਿਸ ਨਾਲ ਉਹ ਤੇਜ਼ੀ ਨਾਲ ਬਦਲ ਰਹੇ ਗਲੋਬਲ ਮਾਹੌਲ 'ਚ ਸਫਲਤਾਪੂਰਵਕ ਅੱਗੇ ਵਧ ਸਕਣ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਕਲੱਬ ਵਲੋਂ ਦਵਾਈਆਂ ਭੇਟ <br/> ਅਗਲੀ ਖ਼ਬਰ ਗੁੱਲੂ ਗੋਰਾਇਆ ਵਲੋਂ ਮੁਹਾਲੀ ਦੇ ਵਾ. ਨੰ. 10 ਤੋਂ ਜੇਤੂ ਰਹੇ ਪਰਮਜੀਤ ਸਿੰਘ ਕਾਹਲੋਂ ਨੂੰ ਮੁਬਾਰਕਬਾਦ
Ad Position 24