27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੰਜਾਬ 'ਚ ਸੁਰੱਖਿਅਤ ਨਹੀਂ ਹਨ ਧੀਆਂ, ਕੁਝ ਦਿਨਾਂ 'ਚ 9 ਕੁੜੀਆਂ ਦਾ ਲਾਪਤਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ-ਡਾ. ਜਸਲੀਨ ਸੇਠੀ <br/>

Ad Position 21
No active advertisement
ਅਜੀਤ ਡੈਸਕ 01-06-2026
ਚੰਡੀਗੜ੍ਹ, 31 ਮਈ (ਵਿਕਰਮਜੀਤ ਸਿੰਘ ਮਾਨ) - ਮਹਿਲਾ ਕਾਂਗਰਸ ਦੀ ਕੌਮੀ ਕੋਆਰਡੀਨੇਟਰ ਅਤੇ ਸਲਾਹਕਾਰ ਕਮੇਟੀ ਮੈਂਬਰ ਡਾ. ਜਸਲੀਨ ਸੇਠੀ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਥੋੜੇ ਸਮੇਂ ਵਿਚ 9 ਕੁੜੀਆਂ ਦੇ ਅਚਾਨਕ ਲਾਪਤਾ ਹੋਣ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ਤੁਹਾਡੀ ਪੰਜਾਬ ਪੁਲਿਸ ਕੀ ਕਰ ਰਹੀ ਹੈ? ਕੀ ਇਹ ਉਹ ਅਖੌਤੀ 'ਰੰਗਲਾ ਪੰਜਾਬ' ਹੈ, ਜਿੱਥੇ ਧੀਆਂ ਵੀ ਸੁਰੱਖਿਅਤ ਨਹੀਂ ਹਨ? ਡਾ. ਸੇਠੀ ਨੇ ਕਿਹਾ ਕਿ ਪੁਲਿਸ ਰਿਪੋਰਟਾਂ ਅਨੁਸਾਰ 28 ਮਈ ਨੂੰ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿਚ ਇੱਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਕੁੜੀਆਂ ਅਚਾਨਕ ਆਪਣੇ ਘਰੋਂ ਗਾਇਬ ਹੋ ਗਈਆਂ | ਤਾਜਪੁਰ ਰੋਡ, ਬਸਤੀ ਜੋਧੇਵਾਲ, ਸਾਹਨੇਵਾਲ, ਹੈਬੋਵਾਲ, ਫੋਕਲ ਪੁਆਇੰਟ ਤੇ ਡਿਵੀਜ਼ਨ ਨੰਬਰ 8 ਇਲਾਕਿਆਂ ਤੋਂ ਵੀ ਲਾਪਤਾ ਕੁੜੀਆਂ ਅਤੇ ਮੁਟਿਆਰਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ | ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਨਾਬਾਲਗਾਂ ਨੂੰ ਵਿਆਹ ਦੇ ਬਹਾਨੇ ਵਰਗਲਾ ਕੇ ਭਜਾਇਆ ਗਿਆ ਸੀ, ਜਦੋਂ ਕਿ ਕੁਝ ਨੇ ਦੱਸਿਆ ਹੈ ਕਿ ਸਿਲਾਈ ਕੇਂਦਰਾਂ ਜਾਂ ਬਾਜ਼ਾਰਾਂ ਵਿਚ ਜਾਣ ਵਾਲੀਆਂ ਕੁੜੀਆਂ ਕਦੇ ਵਾਪਸ ਨਹੀਂ ਆਈਆਂ | ਇਨ੍ਹਾਂ ਵਧਦੀਆਂ ਘਟਨਾਵਾਂ ਨੇ ਪਰਿਵਾਰਾਂ ਵਿਚ ਡਰ ਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਲਗਭਗ ਇਕ ਹਫ਼ਤਾ ਪਹਿਲਾਂ ਅੰਮਿ੍ਤਸਰ ਤੋਂ 66 ਸਾਲਾ ਆਸਟਰੇਲੀਆਈ ਗਣਿਤ ਅਧਿਆਪਕ ਸੁਨੀਲ ਸ਼ਰਮਾ ਦਾ ਰਹੱਸਮਈ ਢੰਗ ਨਾਲ ਲਾਪਤਾ ਹੋਣਾ ਬਹੁਤ ਦੁਖਦਾਈ ਤੇ ਚਿੰਤਾਜਨਕ ਹੈ | ਉਨ੍ਹਾਂ ਦੀ ਧੀ ਸੁਰਭੀ ਸ਼ਰਮਾ ਅਨੁਸਾਰ ਉਹ ਅੰਮਿ੍ਤਸਰ ਵਿਚ ਆਪਣੀ ਜਾਇਦਾਦ ਵੇਚਣ ਲਈ ਭਾਰਤ ਆਇਆ ਸੀ | ਪੁਲਿਸ ਦਾ ਕਹਿਣਾ ਹੈ ਕਿ ਉਹ ਵੀ ਲਾਪਤਾ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਡੀ.ਜੀ.ਪੀ. ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਤੇ ਤੁਰੰਤ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਉਣ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਲਾਪਤਾ ਕੁੜੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੁਰੱਖਿਅਤ ਢੰਗ ਨਾਲ ਮਿਲਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ... <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਜਾਣ ਲਈ 125 ਕਰੋੜ ਦੀ ਲਾਗਤ ਨਾਲ ਬਣੀ ਲਿੰਕ ਰੋਡ ਤਿਆਰ <br/>
Ad Position 24