27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਜਾਣ ਲਈ 125 ਕਰੋੜ ਦੀ ਲਾਗਤ ਨਾਲ ਬਣੀ ਲਿੰਕ ਰੋਡ ਤਿਆਰ <br/>

Ad Position 21
No active advertisement
ਅਜੀਤ ਡੈਸਕ 01-06-2026
ਚੰਡੀਗੜ੍ਹ, 31 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ, ਮੁਹਾਲੀ ਅਤੇ ਨੇੜਲੇ ਇਲਾਕਿਆਂ ਤੋਂ ਹਵਾਈ ਅੱਡੇ ਤੱਕ ਜਾਣ ਵਾਲੇ ਲੋਕਾਂ ਲਈ ਖੁਸ਼ਖ਼ਬਰੀ ਹੈ | ਬਾਵਾ ਵਾਈਟ ਹਾਊਸ ਨੇੜੇ ਤੋਂ ਏਅਰਪੋਰਟ ਨੂੰ ਜੋੜਨ ਵਾਲੀ ਨਵੀਂ ਸੜਕ ਦਾ ਕੰਮ ਪੂਰਾ ਹੋ ਚੁੱਕਾ ਹੈ | ਇਸ ਰਸਤੇ ਦੇ ਖੁੱਲ੍ਹਣ ਨਾਲ ਮੁਸਾਫ਼ਰਾਂ ਨੂੰ ਲੰਬਾ ਚੱਕਰ ਨਹੀਂ ਲਗਾਉਣਾ ਪਵੇਗਾ ਤੇ ਉਹ ਘੱਟ ਸਮੇਂ 'ਚ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚ ਸਕਣਗੇ | ਕਰੀਬ 125 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ 164 ਫੁੱਟ ਚੌੜੀ ਸੜਕ ਮੁਹਾਲੀ ਦੇ ਸੈਕਟਰ 65-66 ਸਥਿਤ ਬਾਵਾ ਵਾਈਟ ਹਾਊਸ ਕ੍ਰਾਸਿੰਗ ਤੋਂ ਸ਼ੁਰੂ ਹੋ ਕੇ ਸੈਕਟਰ 66-ਏ ਰਾਹੀਂ ਸਿੱਧੀ ਏਅਰਪੋਰਟ ਟਰਮੀਨਲ ਰੋਡ ਨਾਲ ਜੁੜਦੀ ਹੈ | ਸੜਕ ਦੇ ਮੁਕੰਮਲ ਹੋਣ ਨਾਲ ਹਵਾਈ ਅੱਡੇ ਤੱਕ ਦੀ ਦੂਰੀ ਮੌਜੂਦਾ 11.6 ਕਿਲੋਮੀਟਰ ਤੋਂ ਘਟ ਕੇ ਲਗਭਗ 8.5 ਕਿਲੋਮੀਟਰ ਰਹਿ ਜਾਵੇਗੀ | ਮੌਜੂਦਾ ਸਮੇਂ ਜ਼ਿਆਦਾਤਰ ਲੋਕ ਫੇਜ਼-11, ਆਈ.ਆਈ.ਐਸ.ਈ.ਆਰ ਲਾਈਟ ਪੁਆਇੰਟ ਤੇ ਏਅਰਪੋਰਟ ਚੌਕ ਰਾਹੀਂ ਹਵਾਈ ਅੱਡੇ ਤੱਕ ਪਹੁੰਚਦੇ ਹਨ | ਇਸ ਰੂਟ 'ਤੇ ਕਈ ਟ੍ਰੈਫ਼ਿਕ ਸਿਗਨਲ ਤੇ ਭੀੜਭਾੜ ਵਾਲੇ ਚੌਰਾਹੇ ਹੋਣ ਕਾਰਨ ਮੁਸਾਫ਼ਰਾਂ ਨੂੰ ਸਮੇਂ ਦੀ ਕਾਫ਼ੀ ਬਰਬਾਦੀ ਦਾ ਸਾਹਮਣਾ ਕਰਨਾ ਪੈਂਦਾ ਹੈ | ਨਵੀਂ ਲਿੰਕ ਰੋਡ ਖੁੱਲ੍ਹਣ ਤੋਂ ਬਾਅਦ ਸਫ਼ਰ ਦਾ ਸਮਾਂ ਕਾਫ਼ੀ ਹੱਦ ਤੱਕ ਘਟਣ ਦੀ ਉਮੀਦ ਹੈ | ਇਸ ਨਵੇਂ ਰੂਟ ਨਾਲ ਪੀਆਰ-7 ਅਤੇ ਹੋਰ ਮੁੱਖ ਸੜਕਾਂ 'ਤੇ ਟ੍ਰੈਫ਼ਿਕ ਦਾ ਦਬਾਅ ਵੀ ਘਟੇਗਾ | ਇਸ ਨਾਲ ਨਾ ਸਿਰਫ਼ ਆਵਾਜਾਈ ਸੁਚਾਰੂ ਹੋਵੇਗੀ ਸਗੋਂ ਬਾਲਣ ਦੀ ਬਚਤ ਅਤੇ ਗੱਡੀਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਵਿਚ ਵੀ ਕਮੀ ਆਵੇਗੀ, ਨਾਲ ਹੀ ਟ੍ਰੈਫ਼ਿਕ ਜਾਮ ਤੇ ਸੜਕ ਹਾਦਸਿਆਂ ਵੀ ਘੱਟਣਗੇ | ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲੱਖਾਂ ਲੋਕਾਂ ਲਈ ਇੱਕ ਅਹਿਮ ਹਵਾਈ ਕੇਂਦਰ ਵਜੋਂ ਉਭਰਿਆ ਹੈ | ਹਵਾਈ ਅੱਡੇ ਤੋਂ ਰੋਜ਼ਾਨਾ 45 ਤੋਂ 85 ਉਡਾਣਾਂ ਦਾ ਸੰਚਾਲਨ ਹੁੰਦਾ ਹੈ ਤੇ ਆਮ ਤੌਰ 'ਤੇ 10 ਹਜ਼ਾਰ ਤੋਂ 12 ਹਜ਼ਾਰ ਮੁਸਾਫ਼ਰ ਇਸ ਦੀਆਂ ਸੇਵਾਵਾਂ ਦਾ ਲਾਭ ਲੈਂਦੇ ਹਨ | ਦਿੱਲੀ, ਮੁੰਬਈ, ਬੰਗਲੁਰੂ, ਹੈਦਰਾਬਾਦ, ਸ਼੍ਰੀਨਗਰ ਤੇ ਅਹਿਮਦਾਬਾਦ ਸਮੇਤ ਕਈ ਪ੍ਰਮੁੱਖ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਉਪਲਬਧ ਹਨ ਜਦਕਿ ਦੁਬਈ ਤੇ ਅਬੂ ਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ ਵੀ ਚਲਾਈਆਂ ਜਾਂਦੀਆਂ ਹਨ | ਨਵੀਂ ਲਿੰਕ ਰੋਡ ਦੇ ਚਾਲੂ ਹੋਣ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚਣ ਵਾਲੇ ਹਜ਼ਾਰਾਂ ਮੁਸਾਫ਼ਰਾਂ ਨੂੰ ਰੋਜ਼ਾਨਾ ਸਿੱਧਾ ਲਾਭ ਮਿਲੇਗਾ ਤੇ ਮੁਹਾਲੀ ਖੇਤਰ ਦੀ ਆਵਾਜਾਈ ਵਿਵਸਥਾ ਨੂੰ ਵੀ ਨਵੀਂ ਮਜ਼ਬੂਤੀ ਪ੍ਰਾਪਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਸੁਰੱਖਿਅਤ ਨਹੀਂ ਹਨ ਧੀਆਂ, ਕੁਝ ਦਿਨਾਂ 'ਚ 9 ਕੁੜੀਆਂ ਦਾ ਲਾਪਤਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ-ਡਾ. ਜਸਲੀਨ ਸ... ਅਗਲੀ ਖ਼ਬਰ 'ਆਪ' ਪੰਜਾਬ ਵਲੋਂ ਹਰਜੀਤ ਕੌਰ ਲੋਹਟੀਆ ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਨਿਯੁਕਤ
Ad Position 24