27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਗਾਂਧੀ ਸਮਾਰਕ ਭਵਨ ਵਿਖੇ ਕੁਦਰਤੀ ਚਿਕਿਤਸਾ ਤੇ ਯੋਗ ਸਮਾਰੋਹ ਸਮਾਪਤ

Ad Position 21
No active advertisement
ਚੰਡੀਗੜ੍ਹ ਵਿਚ ਗਾਂਧੀ ਸਮਾਰਕ ਨਿਧੀ ਵਿਖੇ ਕੁਦਰਤੀ ਚਿਕਿਤਸਾ ਤੇ ਯੋਗ ਦੇ ਵਿਦਿਆਰਥੀ ਡਿਪਲੋਮਾ ਪ੍ਰਾਪਤ ਕਰਨ ਸਮੇਂ ਪ੍ਰਬੰਧਕਾਂ ਤੇ ਮਹਿਮਾਨਾਂ ਨਾਲ ਸਾਂਝੀ ਤਸਵੀਰ ਦੌਰਾਨ | ਤਸਵੀਰ : ਗੁਰਿੰਦਰ ਸਿੰਘ <br/> 01-06-2026
ਚੰਡੀਗੜ੍ਹ, 31 ਮਈ (ਅਜਾਇਬ ਸਿੰਘ ਔਜਲਾ) - ਗਾਂਧੀ ਸਮਾਰਕ ਨਿਧੀ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਲੋਂ ਚਲਾਏ ਜਾ ਰਹੇ ਗਾਂਧੀ ਸਮਾਰਕ ਭਵਨ ਸੈਕਟਰ-16 ਵਿਚ ਅੱਜ ਕੁਦਰਤੀ ਚਿਕਿਤਸਾ ਤੇ ਯੋਗ ਦੇ ਵਿਦਿਆਰਥੀਆਂ ਲਈ ਕਰਵਾਇਆ ਦੀਕਸ਼ਾਂਤ ਸਮਾਰੋਹ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਸਮਾਰੋਹ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿਹਤ ਤੇ ਯੋਗ ਨਾਲ ਜੁੜੇ ਹੋਏ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਚੰਡੀਗੜ੍ਹ ਸਾਹਿਤਕ ਅਤੇ ਸੱਭਿਆਚਾਰਕ ਅਕਾਦਮੀ ਦੇ ਉਪ ਪ੍ਰਧਾਨ ਡਾ. ਅਨੀਸ਼ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪੰਜਾਬ ਦੇ ਸਾਬਕਾ ਡੀ.ਪੀ.ਆਈ. ਅਤੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰਿਸ਼ਦ ਦੇ ਸਾਬਕਾ ਨਿਰਦੇਸ਼ਕ ਡਾ. ਜਗਤਾਰ ਸਿੰਘ ਖੱਟੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਮਾਲਾ ਭੇਟ ਕਰਨ ਤੇ ਰੁੱਖ ਲਗਾਉਣ ਨਾਲ ਹੋਈ | ਮਹਿਮਾਨਾਂ ਨੇ ਗਾਂਧੀਵਾਦੀ ਵਿਚਾਰਾਂ, ਕੁਦਰਤੀ ਜੀਵਨ ਸ਼ੈਲੀ ਤੇ ਯੋਗ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਅਨੀਸ਼ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕੁਦਰਤੀ ਚਿਕਿਤਸਾ ਅਤੇ ਯੋਗ ਸਿਰਫ਼ ਇਲਾਜ ਦੀ ਪੱਧਤੀ ਨਹੀਂ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਦਾ ਅਧਾਰ ਹਨ | ਡਾ. ਜਗਤਾਰ ਸਿੰਘ ਖੱਟੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੁਦਰਤੀ ਚਿਕਿਤਸਾ ਦਾ ਵਧਦਾ ਮਹੱਤਵ ਭਵਿੱਖ ਵਿਚ ਸਿਹਤ ਖੇਤਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ | ਸਮਾਰੋਹ ਦੌਰਾਨ 17 ਵਿਦਿਆਰਥੀਆਂ ਨੂੰ ਕੁਦਰਤੀ ਚਿਕਿਤਸਾ ਤੇ ਯੋਗ ਦਾ ਡਿਪਲੋਮਾ ਪ੍ਰਦਾਨ ਕੀਤਾ ਗਿਆ | ਸੱਭਿਆਚਾਰਕ ਪ੍ਰੋਗਰਾਮਾਂ ਨੂੰ ਵੀ ਦਰਸ਼ਕਾਂ ਰੀਝ ਨਾਲ ਦੇਖਿਆ | ਇਸੇ ਦੌਰਾਨ ਅੰਸ਼ਾ, ਦੀਪਿਕਾ ਮਲਿਕ, ਵੰਦਨਾ ਅਤੇ ਵਿਨੀਤਾ ਵਲੋਂ ਪੇਸ਼ ਕੀਤੀਆਂ ਨਿ੍ਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਵਲੋਂ ਭਰਪੂਰ ਸਰਾਹਨਾ ਮਿਲੀ | ਸਫਲ ਸੰਚਾਲਨ ਪ੍ਰਵੀਣ ਸੁਧਾਕਰ, ਸੁਰੇਸ਼ ਚੰਦਰ ਵਰਮਾ ਤੇ ਉਨ੍ਹਾਂ ਦੀ ਟੀਮ ਦੇ ਕਾਰਜ ਨੂੰ ਸਲਾਹਿਆ ਗਿਆ | ਇਸ ਮੌਕੇ ਡਾ. ਰਮੇਸ਼ ਕੁਮਾਰ, ਡਾ. ਸੰਜੀਵ ਸ਼ਰਮਾ, ਗੋਵਿੰਦ ਕੁਮਾਰ, ਸੁਖਵਿੰਦਰ, ਅਖਿਲੇਸ਼, ਸੁਸ਼ਰੀ ਸੰਜੂ ਤੇ ਸ਼੍ਰੀਮਤੀ ਗੀਤਾ ਸਮੇਤ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਐਨ. ਸੀ. ਸੀ. ਕੈਡਿਟਾਂ ਨੇ ਕੈਟ ਕੈਂਪ 'ਚ ਗੱਡੇ ਜਿੱਤ ਦੇ ਝੰਡੇ <br/> ਅਗਲੀ ਖ਼ਬਰ ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ... <br/>
Ad Position 24