27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਐਨ. ਸੀ. ਸੀ. ਕੈਡਿਟਾਂ ਨੇ ਕੈਟ ਕੈਂਪ 'ਚ ਗੱਡੇ ਜਿੱਤ ਦੇ ਝੰਡੇ <br/>

Ad Position 21
No active advertisement
ਅਜੀਤ ਡੈਸਕ 01-06-2026
ਕੁਰਾਲੀ, 31 ਮਈ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਦੇ ਸਿਸਵਾਂ ਮਾਰਗ 'ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਐਨ. ਸੀ. ਸੀ ਆਰਮੀ ਵਿੰਗ ਟੁਕੜੀ ਦੇ ਪਹਿਲੇ ਬੈਚ ਨੇ ਸੀ. ਟੀ. ਓ. ਅੰਕੂ ਯਾਦਵ ਦੀ ਅਗਵਾਈ ਹੇਠ 26 ਪੰਜਾਬ ਬਟਾਲੀਅਨ ਐਨ. ਸੀ. ਸੀ. ਮੋਹਾਲੀ ਵਲੋਂ ਲਗਾਏ ਗਏ 'ਸੀ. ਏ. ਟੀ. ਸੀ.-87' ਕੈਂਪ' 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਐਨ. ਸੀ. ਸੀ. ਅਕੈਡਮੀ ਰੋਪੜ ਵਿਖੇ ਲਗਾਇਆ ਗਿਆ ਇਹ ਕੈਂਪ ਸਕੂਲ ਦੇ ਕੈਡਿਟਾਂ ਲਈ ਸਿਰਫ਼ ਇਕ ਮੁਕਾਬਲਾ ਨਹੀਂ ਸੀ, ਸਗੋਂ ਅਨੁਸ਼ਾਸਨ, ਸਮੂਹਿਕ ਤਾਲਮੇਲ, ਲੀਡਰਸ਼ਿਪ, ਆਤਮ-ਵਿਸ਼ਵਾਸ ਅਤੇ ਸੱਚੀ ਐਨ. ਸੀ. ਸੀ. ਭਾਵਨਾ ਨੂੰ ਗ੍ਰਹਿਣ ਕਰਨ ਦਾ ਇਕ ਸੁਨਹਿਰੀ ਮੌਕਾ ਸੀ | ਕੈਂਪ 'ਚ ਹਿੱਸਾ ਲੈਣ ਵਾਲੀਆਂ 18 ਵੱਖ-ਵੱਖ ਨਾਮਵਰ ਸੰਸਥਾਵਾਂ ਦੀਆਂ ਟੀਮਾਂ ਨੂੰ ਸਖ਼ਤ ਟੱਕਰ ਦਿੰਦਿਆਂ ਬਰੁੱਕਫੀਲਡ ਦੇ ਕੈਡਿਟਾਂ ਨੇ ਅਥਾਹ ਸਮਰਪਣ ਅਤੇ ਦਿ੍ੜਤਾ ਦਾ ਮੁਜ਼ਾਹਰਾ ਕੀਤਾ | ਆਪਣੀ ਅਣਥੱਕ ਮਿਹਨਤ, ਬਿਹਤਰੀਨ ਤਾਲਮੇਲ ਤੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਸਦਕਾ ਬਰੁੱਕਫੀਲਡ ਦੀ ਐਨ. ਸੀ. ਸੀ. ਟੁਕੜੀ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ | ਕੈਂਪ ਦੌਰਾਨ ਸਕੂਲ ਦੀ ਟੁਕੜੀ ਨੇ ਡਰਿੱਲ ਮੁਕਾਬਲੇ ਵਿਚ ਤੀਸਰਾ ਸਥਾਨ, ਇੰਟਰ-ਸਕੂਲ ਵਾਲੀਬਾਲ ਮੁਕਾਬਲੇ 'ਚ ਤੀਸਰਾ ਸਥਾਨ, ਸੱਭਿਆਚਾਰਕ ਗਤੀਵਿਧੀਆਂ ਦੇ ਕਲਚਰਲ ਈਵੈਂਟ 'ਚ ਤੀਸਰਾ ਸਥਾਨ ਤੇ ਓਵਰਆਲ ਬੈਸਟ ਸਕੂਲ ਕੈਂਪ 'ਚ ਹਿੱਸਾ ਲੈਣ ਵਾਲੀਆਂ 18 ਸੰਸਥਾਵਾਂ 'ਚੋਂ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀਆਂ ਸਾਡੇ ਨੌਜਵਾਨ ਕੈਡਿਟਾਂ ਦੀ ਵਚਨਬੱਧਤਾ ਤੇ ਟੀਮ ਭਾਵਨਾ ਨੂੰ ਦਰਸਾਉਂਦੀਆਂ ਹਨ, ਜਿਸ ਨੇ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ 'ਚ ਇਕ ਮਜ਼ਬੂਤ ਤੇ ਸ਼ਾਨਦਾਰ ਐਨ. ਸੀ. ਸੀ. ਵਿਰਾਸਤ ਦੀ ਨੀਂਹ ਰੱਖੀ ਹੈ | ਉਨ੍ਹਾਂ ਕੈਂਪ 'ਚ ਹਿੱਸਾ ਲੈਣ ਵਾਲੇ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਲਈ ਤਹਿ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਸਕੂਲ ਦੇ ਇਤਿਹਾਸ 'ਚ ਇਕ ਯਾਦਗਾਰੀ ਪੜਾਅ ਬਣੇਗੀ ਅਤੇ ਭਵਿੱਖ ਦੇ ਐਨ. ਸੀ. ਸੀ. ਕੈਡਿਟਾਂ ਲਈ ਪ੍ਰੇਰਨਾ ਦਾ ਸ੍ਰੋਤ ਸਾਬਿਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਪ੍ਰੀਸ਼ਦ ਵਲੋਂ 'ਉਤਸਵ ਨਵ ਕਵਿਤਾ' ਤਹਿਤ ਪੁਸਤਕ ਵਿਚਾਰ-ਚਰਚਾ ਅਗਲੀ ਖ਼ਬਰ ਗਾਂਧੀ ਸਮਾਰਕ ਭਵਨ ਵਿਖੇ ਕੁਦਰਤੀ ਚਿਕਿਤਸਾ ਤੇ ਯੋਗ ਸਮਾਰੋਹ ਸਮਾਪਤ
Ad Position 24