ਪੰਜਾਬ ਕਲਾ ਪ੍ਰੀਸ਼ਦ ਵਲੋਂ 'ਉਤਸਵ ਨਵ ਕਵਿਤਾ' ਤਹਿਤ ਪੁਸਤਕ ਵਿਚਾਰ-ਚਰਚਾ
ਅਜੀਤ ਡੈਸਕ
01-06-2026
ਚੰਡੀਗੜ੍ਹ, 31 ਮਈ (ਅਜਾਇਬ ਸਿੰਘ ਔਜਲਾ) -ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸਾਹਿਤਕਾਰਾਂ, ਲੇਖਕਾਂ ਆਦਿ ਦਾ ਸਵਾਗਤ ਕਰਦੇ ਹੋਏ ਕਿਹਾ ਕਿ 'ਉਤਸਵ ਨਵ ਕਵਿਤਾ' ਸਰੋਤਿਆਂ ਨੂੰ ਇਕ ਚੰਗੀ ਯਾਦ ਵਜੋਂ ਲੰਮੇ ਸਮੇਂ ਤਕ ਯਾਦ ਰਹੇਗਾ | ਸਮਾਰੋਹ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਇਸ ਉਤਸਵ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਨ ਉਪਰੰਤ ਜਸਵੰਤ ਜ਼ਫ਼ਰ ਦੀ ਕਾਵਿ-ਕਿਤਾਬ ' ਮੈਨੂੰ ਬੁਧੂ ਹੋਣਾ ਚਾਹੀਦਾ' 'ਤੇ ਵਿਚਾਰ ਚਰਚਾ ਕਰਵਾਈ ਗਈ | ਇਸ ਮੌਕੇ ਜ਼ਫ਼ਰ ਹੋਰਾਂ ਨੇ ਆਪਣੀਆਂ ਕੁਝ ਕਵਿਤਾਵਾਂ ਸੁਣਾਈਆਂ | ਡਾ. ਧਰਮਿੰਦਰ ਸਿੰਘ ਨੇ ਜਸਵੰਤ ਜ਼ਫ਼ਰ ਦੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ 'ਬੁਧੂ' ਇਕ ਮੈਟਾਫਰ ਹੈ | ਉਨ੍ਹਾਂ ਜ਼ਫ਼ਰ ਦੀ ਕਵਿਤਾ ਨੂੰ ਜ਼ਿੰਦਗੀ ਨੂੰ ਸਮਝਣ ਦਾ ਸੂਤਰ ਕਿਹਾ | ਚਰਚਾ ਵਿਚ ਸ਼ਾਮਿਲ ਦੂਸਰੀ ਕਿਤਾਬ ਅਮਰਜੀਤ ਸਿੰਘ ਗਰੇਵਾਲ ਪੁਸਤਕ 'ਅਦਭੁਤ ਦੀ ਵਾਪਸੀ' ਰਹੀ | ਇਸ ਕਿਤਾਬ ਪ੍ਰਤੀ ਬੋਲਦਿਆਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਅਮਰਜੀਤ ਦੀ ਕਵਿਤਾ ਇੱਕੀਵੀਂ ਸਦੀ ਦੀ ਕਵਿਤਾ ਨਵੇਂ ਰੁਝਾਨਾਂ ਵਿਚ ਦਾਖ਼ਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਸ ਕਵਿਤਾ ਵਿਚ ਪੰਜਾਬ ਦੀ ਰੂਹ ਨੂੰ ਦਾਰਸ਼ਨਿਕ ਸੰਦਰਭ ਵਿਚ ਦੇਖਣ ਦਾ ਨਿਵੇਕਲਾ ਉਪਰਾਲਾ ਹੈ | ਡਾ. ਮਨਮੋਹਨ ਦੀ ਕਾਵਿ-ਕਿਤਾਬ 'ਨਿਮਖ ਨਾ ਵੀਸਰੈ' 'ਤੇ ਵਿਚਾਰ ਚਰਚਾ ਤੋਂ ਪਹਿਲਾਂ ਮਨਮੋਹਣ ਨੇ ਮਾਤਾ ਪਿਤਾ ਨਾਲ ਸੰਬਿਧਤ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ | ਇਸ ਮੌਕੇ ਡਾ. ਮਨਜਿੰਦਰ, ਸ਼ਾਇਰ ਡਾ. ਅਮਰਜੀਤ ਕੌਂਕੇ, ਡਾ. ਕੁਲਦੀਪ ਸਿੰਘ, ਨਵਦੀਪ ਕੌਰ, ਸੋਮਾ ਸਬਲੋਕ, ਸਵਰਨਜੀਤ ਸਵੀ, ਡਾ. ਅਮਰਜੀਤ ਸਿੰਘ, ਸੁਰਖਾਬ, ਡਾ. ਯੋਗਰਾਜ ਅੰਗਰਿਸ਼, ਜਸਵਿੰਦਰ ਸੀਰਤ, ਜਸ਼ਨਪ੍ਰੀਤ, ਜਸਪ੍ਰੀਤ, ਡਾ. ਰਵਿੰਦਰ ਕੌਰ, ਜਗਦੀਪ ਸਿੱਧੂ, ਡਾ. ਹਰਪ੍ਰੀਤ, ਭੁਪਿੰਦਰ ਕੌਰ ਪ੍ਰੀਤ, ਡਾ. ਲਤਾ ਖੇੜਾ, ਪਰਮਜੀਤ ਸੋਹਲ, ਡਾ. ਮਨਦੀਪ ਆਦਿ ਹਾਜ਼ਰ ਸਨ | ਕਨਵੀਨਰ ਡਾ. ਅਮਰਜੀਤ ਸਿੰਘ ਤੇ ਸੰਚਾਲਕ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਰਹੇ | ਸਮਾਗਮ ਵਿਚ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ, ਪਾਲ ਅਜਨਬੀ, ਸੁਰਜੀਤ ਸੁਮਨ, ਸੁਖਵਿੰਦਰ ਸਿੱਧੂ, ਵਰਿੰਦਰ ਸਿੰਘ, ਗੁਰਚਰਨ ਮੁਹਾਲੀ, ਮਨਜੀਪਾਲ ਸਿੰਘ, ਚਰਨਜੀਤ ਬਾਠ, ਦੀਪਕ ਕੁਮਾਰ, ਮਦਨਦੀਪ ਸਿੰਘ, ਡਾ. ਸੰਦੀਪ ਸ਼ਰਮਾ, ਕੋਮਲ ਸ਼ਰਮਾ, ਡਾ. ਅਵਤਾਰ ਸਿੰਘ ਪਤੰਗ, ਬਲਜੀਤ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ |