27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਹਿਯੋਗ ਨਾਲ ਸਾਹਿਤਕ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 01-06-2026
ਚੰਡੀਗੜ੍ਹ, 31 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਇਸ ਵਿਚ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਕਾਲ ਕਾਲਾਂਤਰ' 'ਤੇ ਵਿਸ਼ੇਸ਼ ਵਿਚਾਰ ਚਰਚਾ ਵੀ ਹੋਈ | ਇਸ ਸਮਾਰੋਹ ਦੀਆਂ ਪ੍ਰਧਾਨਗੀ ਰਸਮਾ ਪ੍ਰਸਿੱਧ ਲੇਖਕ ਕਿਰਪਾਲ ਕਜ਼ਾਕ ਵਲੋਂ ਅਦਾ ਕੀਤੀਆਂ ਗਈਆਂ ਜਦਕਿ ਪੁਸਤਕ ਸਬੰਧੀ ਖੋਜ ਪੱਤਰ ਜੇ.ਬੀ. ਸੇਖੋਂ ਅਤੇ ਡਾ. ਹਰਪ੍ਰੀਤ ਕੌਰ ਵਲੋਂ ਪੜ੍ਹੇ ਗਏ | ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪਿਛਲੀ ਟਰਮ ਵਿਚ ਵੀ 21 ਕਿਤਾਬਾਂ 'ਤੇ ਗੋਸ਼ਟੀ ਪੰਜਾਬ ਦੀਆਂ ਵੱਖੋ- ਵੱਖਰੀਆਂ ਥਾਵਾਂ 'ਤੇ ਕੀਤੀਆਂ ਗਈਆਂ ਸਨ ਜਿਸ ਦੇ ਮੱਦੇਨਜ਼ਰ ਅੱਜ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਕਾਲ ਕਾਲਾਂਤਰ' ਬਾਰੇ ਇਹ ਸਮਾਰੋਹ ਕਰਵਾਇਆ ਗਿਆ ਹੈ | ਇਸੇ ਦੌਰਾਨ ਡਾ. ਸਰਬਜੀਤ ਨੇ ਕਹਾਣੀਕਾਰ ਮਨਮੋਹਣ ਬਾਬਾ, ਪ੍ਰੇਮ ਪ੍ਰਕਾਸ਼ ਦੇ ਨਾਲ-ਨਾਲ ਸਰੂਪ ਸਿਆਲਵੀ ਦੀ ਵੀ ਗੱਲ ਕੀਤੀ | ਸਰੂਪ ਸਿਆਲਵੀ ਦੀ ਕਿਤਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਸਾਰੀਆਂ ਲਗਭਗ ਇਤਿਹਾਸ ਤੇ ਮਿਥਿਹਾਸ 'ਤੇ ਕੇਂਦਰਿਤ ਹਨ | ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਜਾਤ ਅਤੇ ਪਿੱਤਰ ਸੱਤਾ ਦੋ ਮਹੱਤਵਪੂਰਨ ਸਮਾਜਿਕ ਸਰਚਨਾਵਾਂ ਹਨ ਜੋ ਮਨੁੱਖੀ ਜੀਵਨ ਸੰਬੰਧਾਂ ਤੇ ਸਮਾਜਿਕ ਪਛਾਣ ਨੂੰ ਨਿਰਧਾਰਤ ਕਰਦੀਆਂ ਹਨ | ਉਨ੍ਹਾਂ ਦੇ ਸਰੂਪ ਸਿਆਲਵੀ ਨੂੰ ਸਮਕਾਲ ਦੇ ਕਹਾਣੀਕਾਰਾਂ ਵਿਚ ਨਿਰੰਤਰ ਗਤੀਸ਼ੀਲ ਕਹਾਣੀਕਾਰ ਕਿਹਾ | ਇਸੇ ਤਰ੍ਹਾਂ ਜੇ.ਬੀ. ਸੇਖੋਂ ਵੱਲੋਂ ਵੀ ਢੁਕਵੀਂ ਸ਼ਬਦਾਵਲੀ ਨਾਲ ਕਹਾਣੀਕਾਰ ਸਰੂਪ ਸਿਆਲਵੀ ਦੇ ਸਾਹਿਤਕ ਖੇਤਰ ਤੇ ਪੁਸਤਕ ਪ੍ਰਤੀ ਵੀ ਆਪਣੇ ਵੱਡਮੁੱਲੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਉੱਥੇ ਉਨ੍ਹਾਂ ਕਬੀਲਾ ਤੇ ਟੱਬਰ ਦੀ ਉਦਾਹਰਨ ਦਿੰਦਿਆਂ ਸਾਰਥਿਕ ਗੱਲਾਂ ਵੀ ਕੀਤੀਆਂ | ਕਿਰਪਾਲ ਕਜ਼ਾਕ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਿੱਥੇ ਉਸਾਰੂ ਗੱਲਾਂ ਕੀਤੀਆਂ ਉੱਥੇ ਉਨ੍ਹਾਂ ਨੇ ਲੇਖਣੀ ਪ੍ਰਤੀ ਲੇਖਕਾਂ ਨੂੰ ਵਧੇਰੇ ਸੁਚੇਤ ਤੇ ਜਾਗਰੂਕ ਹੋ ਕੇ ਲਿਖਣ ਲਈ ਵੀ ਪ੍ਰੇਰਿਆ | ਡਾ. ਗੁਰਮੇਲ ਸਿੰਘ ਨੇ ਕਹਾਣੀਕਾਰ ਸਰੂਪ ਸਿਆਲਵੀ ਨੂੰ ਸਹਿਜ ਤੇ ਨਿਮਰਤਾ ਵਾਲਾ ਇਨਸਾਨ ਕਹਿ ਕੇ ਬਿਆਨਿਆਂ | ਲੇਖਕ ਸਰੂਪ ਸਿਆਲਵੀ ਨੇ ਕਿਹਾ ਕਿ ਵਿਦਵਾਨਾਂ ਵਲੋਂ ਜੋ ਵਿਚਾਰ ਪ੍ਰਗਟਾਏ ਗਏ ਹਨ ਜੋ ਸੁਝਾਅ ਦਿੱਤੇ ਗਏ ਹਨ, ਨਿਰਸੰਦੇਹ ਉਨ੍ਹਾਂ ਨਾਲ ਉਨ੍ਹਾਂ ਦੀ ਲੇਖਣੀ ਦਾ ਮਿਆਰ ਹੋਰ ਵੀ ਵਧੇਗਾ | ਸਮੁੱਚੇ ਸਮਾਰੋਹ ਦੇ ਰੂਪ ਰੇਖਾ ਨੂੰ ਡਾ. ਗੁਰਮੇਲ ਸਿੰਘ ਵਲੋਂ ਬਾਖ਼ੂਬੀ ਨਿਭਾਇਆ ਗਿਆ ਉੱਥੇ ਉਨ੍ਹਾਂ ਵਲੋਂ ਵਿਦਵਾਨਾਂ, ਕਵੀਆਂ, ਲੇਖਕਾਂ ਲਈ ਧੰਨਵਾਦੀ ਸ਼ਬਦ ਵੀ ਕਹੇ ਗਏ | ਇਸੇ ਸਮੇਂ ਲੇਖਕ ਕਰਮਨ ਸਿੰਘ ਦੀ ਪੁਸਤਕ 'ਮਦਨ ਵੀਰਾ ਕਾਵਿ ਵਿਚਾਰਧਾਰਕ ਅਧਿਐਨ' (ਆਲੋਚਨਾ) ਨੂੰ ਵੀ ਸਰੋਤਿਆਂ ਦੇ ਸਨਮੁਖ ਲਿਆਂਦਾ ਗਿਆ | ਸਮਾਰੋਹ ਵਿਚ ਡਾ. ਅਵਤਾਰ ਸਿੰਘ ਪਤੰਗ, ਡਾ. ਜਤਿੰਦਰ ਸਿੰਘ, ਡਾ. ਜਸਪਾਲ ਜੱਸੀ, ਗੁਰਦਰਸ਼ਨ ਮਾਵੀ, ਭਗਤ ਰਾਮ ਰੰਗਾੜਾ, ਸਤਨਾਮ ਸਿੰਘ ਸ਼ੋਕਰ, ਪਰਮਜੀਤ ਮਾਨ, ਮਨਪ੍ਰੀਤ ਕੌਰ, ਹਰਪ੍ਰੀਤ ਸਿੰਘ ਚੰਨੂੰ, ਡਾ. ਪ੍ਰਕਾਸ਼ ਸਿੰਘ, ਡਾ. ਰਜਿੰਦਰ ਸਿੰਘ, ਮਨਜੀਤ ਮੀਤ, ਸਰਦਾਰਾ ਸਿੰਘ ਚੀਮਾ, ਪਿਆਰਾ ਸਿੰਘ ਰਾਹੀ, ਸੁਰਜੀਤ ਸੁਮਨ ਤੋਂ ਇਲਾਵਾ ਡਾ. ਮਨਮੋਹਨ ਕੌਰ, ਪਵਨਦੀਪ ਕੌਰ, ਹਰਨਾਮ ਡੱਲਾ, ਡਾ. ਲਖਬੀਰ ਸਿੰਘ, ਰਣਜੀਤ ਕੌਰ, ਡਾ. ਰਵਿੰਦਰ ਸਿੰਘ, ਕਿਰਨਪ੍ਰੀਤ ਕੌਰ ਆਦਿ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਅਗਲੀ ਖ਼ਬਰ ਉੱਘੇ ਕਵੀ ਤੇ ਆਲੋਚਕ ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੀ ਯਾਦ ਨੂੰ ਸਮਰਪਿਤ ਸਮਾਰੋਹ ਕਰਵਾਇਆ
Ad Position 24